ਕਾਰਡਿਫ— ਸ਼੍ਰੀਲੰਕਾ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਵਰਲਡ ਕੱਪ 2019 ਦੇ ਟੂਰਨਾਮੈਂਟ 'ਚ ਹੋਣ ਵਾਲੇ ਅੱਜ ਦੇ ਮੁਕਾਬਲੇ 'ਚ ਪਹਿਲੀ ਜਿੱਤ ਦੀ ਭਾਲ 'ਚ ਭਿੜਨਗੀਆਂ। ਮੈਚ ਦੁਪਹਿਰ ਤਿੰਨ ਵਜੇ ਤੋਂ ਕਾਰਡਿਫ ਵੇਲਸ ਸਟੇਡੀਅਮ 'ਚ ਖੇਡਿਆ ਜਾਵੇਗਾ। ਦੋਹਾਂ ਟੀਮਾਂ ਨੇ ਵਰਲਡ ਕੱਪ 2019 ਦੇ ਆਪਣੇ-ਆਪਣੇ ਪਹਿਲੇ ਮੁਕਾਬਲੇ ਗੁਆਏ ਹਨ। ਪਿਛਲੇ ਮੈਚ 'ਚ ਅਫਗਾਨਿਸਤਾਨ ਨੇ 5 ਵਾਰ ਦੀ ਵਰਲਡ ਕੱਪ ਚੈਂਪੀਅਨ ਆਸਟਰੇਲੀਆ ਨੂੰ ਥੋੜ੍ਹੀ ਚੁਣੌਤੀ ਜ਼ਰੂਰ ਦਿੱਤੀ ਸੀ। ਆਓ ਜਾਣਦੇ ਹਾਂ ਸ਼੍ਰੀਲੰਕਾ ਅਤੇ ਅਫਗਾਨਿਸਤਾਨੇ ਵਿਚਾਲੇ ਅਜੇ ਤਕ ਹੋਏ ਕ੍ਰਿਕਟ ਮੁਕਾਬਲਿਆਂ ਦੇ ਕੁਝ ਦਿਲਚਸਪ ਅੰਕੜੇ।
ਜਾਣੋ ਇਹ ਦਿਲਚਸਪ ਅੰਕੜੇ
1. ਵਰਲਡ ਕੱਪ 2019 ਦੇ ਦੌਰਾਨ ਸ਼੍ਰੀਲੰਕਾ ਅਤੇ ਅਫਗਾਨਿਸਤਾਨ ਵਿਚਾਲੇ ਅਜੇ ਤਕ ਦੋ ਵਾਰ ਮੈਚ ਹੋਏ ਹਨ। ਇਨ੍ਹਾਂ ਦੋਹਾਂ ਟੀਮਾਂ ਨੇ ਅਜੇ ਤੱਕ ਖੇਡੇ ਆਪਣੇ-ਆਪਣੇ ਪਹਿਲੇ ਮੁਕਾਬਲੇ ਹਾਰੇ ਹਨ। ਦੋਵੇਂ ਟੀਮਾਂ ਅੱਜ ਹੋਣ ਵਾਲੇ ਮੈਚ ਨੂੰ ਹਰ ਹਾਲਤ 'ਚ ਜਿੱਤਣਾ ਚਾਹੁਣਗੀਆਂ।
2. ਅੱਜ ਦੋਵੇਂ ਟੀਮਾਂ ਵਰਲਡ ਕੱਪ ਦੇ ਇਤਿਹਾਸ 'ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। 2015 'ਚ ਖੇਡੇ ਗਏ ਇਕਮਾਤਰ ਮੈਚ 'ਚ ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ ਹਰਾਇਆ ਸੀ।
3. ਸ਼੍ਰੀਲੰਕਾ ਅਤੇ ਅਫਗਾਨਿਸਤਾਨ ਨੇ ਅਜੇ ਤਕ 03 ਵਨ ਡੇ ਮੈਚ ਖੇਡੇ ਹਨ ਜਿਸ 'ਚ ਸ਼੍ਰੀਲੰਕਾ ਨੇ ਦੋ ਅਤੇ ਅਫਗਾਨਿਸਤਾਨ ਨੇ ਇਕ ਜਿੱਤਿਆ ਹੈ।
4. ਅਫਗਾਨਿਸਤਾਨ ਨੇ ਏਸ਼ੀਆ ਕੱਪ ਦੇ ਦੌਰਾਨ ਹੋਏ ਪਿਛਲੇ ਮੁਕਾਬਲੇ 'ਚ ਸ਼੍ਰੀਲੰਕਾ ਨੂੰ 91 ਦੌੜਾਂ ਨਾਲ ਹਰਾਇਆ ਸੀ।
ਬੈਡਮਿੰਟਨ : ਸਿੰਧੂ, ਸਮੀਰ ਦੀਆਂ ਨਜ਼ਰਾਂ ਆਸਟਰੇਲੀਆਈ ਓਪਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ
NEXT STORY