ਲਾਡਰਹਿਲ (ਅਮਰੀਕਾ) : ਦਾਸੁਨ ਸ਼ਨਾਕਾ ਦੇ ਹਰਫਨਮੌਲਾ ਪ੍ਰਦਰਸ਼ਨ ਦੀ ਮਦਦ ਨਾਲ ਸ਼੍ਰੀਲੰਕਾ ਨੇ ਟੀ-20 ਵਿਸ਼ਵ ਕੱਪ ਅਭਿਆਸ ਮੈਚ 'ਚ ਕੁਝ ਉਲਟ ਹਾਲਾਤਾਂ 'ਚੋਂ ਲੰਘਣ ਤੋਂ ਬਾਅਦ ਆਇਰਲੈਂਡ ਨੂੰ 41 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਸ਼੍ਰੀਲੰਕਾ ਦਾ ਸਕੋਰ ਇਕ ਸਮੇਂ 5 ਵਿਕਟਾਂ 'ਤੇ 82 ਦੌੜਾਂ ਸੀ, ਪਰ ਹਰਫਨਮੌਲਾ ਵਾਨਿੰਦੂ ਹਸਾਰੰਗਾ (26), ਐਂਜੇਲੋ ਮੈਥਿਊਜ਼ (32) ਅਤੇ ਸ਼ਨਾਕਾ (23) ਦੇ ਉਪਯੋਗੀ ਯੋਗਦਾਨ ਨਾਲ ਉਹ 8 ਵਿਕਟਾਂ 'ਤੇ 163 ਦੌੜਾਂ ਬਣਾਉਣ 'ਚ ਕਾਮਯਾਬ ਰਿਹਾ। ਜਵਾਬ 'ਚ ਪਾਲ ਸਟਰਲਿੰਗ (21) ਅਤੇ ਜਾਰਜ ਡੌਕਰੇਲ (17) ਨੇ ਆਇਰਲੈਂਡ ਨੂੰ ਹਮਲਾਵਰ ਸ਼ੁਰੂਆਤ ਦਿਵਾਈ, ਪਰ ਸ਼ਨਾਕਾ (23 ਦੌੜਾਂ 'ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਉਸ ਦੀ ਟੀਮ 18.2 ਓਵਰਾਂ 'ਚ 122 ਦੌੜਾਂ 'ਤੇ ਆਲ ਆਊਟ ਹੋ ਗਈ |
ਸ਼੍ਰੀਲੰਕਾ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ ਸੋਮਵਾਰ ਨੂੰ ਨਿਊਯਾਰਕ 'ਚ ਦੱਖਣੀ ਅਫਰੀਕਾ ਖਿਲਾਫ ਖੇਡੇਗਾ, ਜਦਕਿ ਆਇਰਲੈਂਡ ਬੁੱਧਵਾਰ ਨੂੰ ਭਾਰਤ ਨਾਲ ਭਿੜੇਗਾ। ਇੱਕ ਹੋਰ ਅਭਿਆਸ ਮੈਚ ਵਿੱਚ ਅਫਗਾਨਿਸਤਾਨ ਨੇ ਸਕਾਟਲੈਂਡ ਨੂੰ 55 ਦੌੜਾਂ ਨਾਲ ਹਰਾਇਆ। ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਲਬਦੀਨ ਨਾਇਬ (69) ਅਤੇ ਅਜ਼ਮਤੁੱਲਾ ਉਮਰਜ਼ਈ (48) ਦੀਆਂ ਸ਼ਾਨਦਾਰ ਪਾਰੀਆਂ ਦੀ ਮਦਦ ਨਾਲ 8 ਵਿਕਟਾਂ 'ਤੇ 178 ਦੌੜਾਂ ਬਣਾਈਆਂ।
ਜਵਾਬ 'ਚ ਸਕਾਟਲੈਂਡ ਦੀ ਟੀਮ 9 ਵਿਕਟਾਂ 'ਤੇ 123 ਦੌੜਾਂ ਹੀ ਬਣਾ ਸਕੀ। ਉਨ੍ਹਾਂ ਦੀ ਤਰਫੋਂ ਮਾਰਕ ਵਾਟ ਨੇ ਸਭ ਤੋਂ ਵੱਧ 34 ਦੌੜਾਂ ਦਾ ਯੋਗਦਾਨ ਪਾਇਆ। ਅਫਗਾਨਿਸਤਾਨ ਵੱਲੋਂ ਕਰੀਮ ਜਨਤ ਅਤੇ ਮੁਜੀਬ ਉਰ ਰਹਿਮਾਨ ਨੇ ਦੋ-ਦੋ ਵਿਕਟਾਂ ਲਈਆਂ। ਅਫਗਾਨਿਸਤਾਨ ਟੀ-20 ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਯੂਗਾਂਡਾ ਖਿਲਾਫ ਕਰੇਗਾ, ਜਦਕਿ ਸਕਾਟਲੈਂਡ ਮੰਗਲਵਾਰ ਨੂੰ ਬਾਰਬਾਡੋਸ 'ਚ ਇੰਗਲੈਂਡ ਨਾਲ ਭਿੜੇਗਾ।
FIH ਪ੍ਰੋ ਹਾਕੀ ਲੀਗ: ਭਾਰਤ ਨੇ ਵਿਸ਼ਵ ਚੈਂਪੀਅਨ ਜਰਮਨੀ ਨੂੰ 3-0 ਨਾਲ ਹਰਾਇਆ
NEXT STORY