ਪੱਲੇਕੇਲ- ਸ਼੍ਰੀਲੰਕਾ ਨੂੰ ਬੰਗਲਾਦੇਸ਼ ਵਿਰੁੱਧ ਦੂਜੇ ਟੈਸਟ ਮੈਚ 'ਚ ਜਿੱਤ ਹਾਸਲ ਕਰਨ ਲਈ ਪੰਜ ਵਿਕਟਾਂ ਦੀ ਜ਼ਰੂਰਤ ਹੈ। ਸ਼੍ਰੀਲੰਕਾ ਨੇ ਆਪਣੀ ਦੂਜੀ ਪਾਰੀ 9 ਵਿਕਟਾਂ 'ਤੇ 199 ਦੌੜਾਂ 'ਤੇ ਐਲਾਨ ਕਰ ਬੰਗਲਾਦੇਸ਼ ਦੇ ਸਾਹਮਣੇ ਜਿੱਤ ਦੇ ਲਈ 437 ਦੌੜਾਂ ਦਾ ਬੇਹੱਦ ਮੁਸ਼ਕਿਲ ਟੀਚਾ ਰੱਖਿਆ। ਜਿਸ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਨੇ ਐਤਵਾਰ ਨੂੰ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ 48 ਓਵਰਾਂ 'ਚ ਪੰਜ ਵਿਕਟਾਂ 'ਤੇ 177 ਦੌੜਾਂ ਬਣਾ ਲਈਆਂ ਹਨ ਜਦਕਿ ਉਸ ਨੂੰ ਮੈਚ ਦੇ ਪੰਜਵੇਂ ਦਿਨ ਸੋਮਵਾਰ ਨੂੰ ਜਿੱਤੇ ਦੇ ਲਈ 260 ਦੌੜਾਂ ਦੀ ਜ਼ਰੂਰਤ ਹੈ ਅਤੇ ਉਸਦੀਆਂ ਪੰਜ ਵਿਕਟਾਂ ਬਾਕੀ ਹਨ।
ਇਹ ਖ਼ਬਰ ਪੜ੍ਹੋ- ਬਟਲਰ ਨੇ ਤੋੜਿਆ ਵਾਟਸਨ ਦਾ ਰਿਕਾਰਡ, ਹੈਦਰਾਬਾਦ ਵਿਰੁੱਧ ਖੇਡੀ ਦੂਜੀ ਸਭ ਤੋਂ ਤੇਜ਼ ਪਾਰੀ
ਸ਼੍ਰੀਲੰਕਾ ਦੀ ਦੂਜੀ ਪਾਰੀ 'ਚ ਕਪਤਾਨ ਦਿਮੁਥ ਕਰੁਣਾਰਤਨੇ ਨੇ 78 ਗੇਂਦਾਂ 'ਚ ਸੱਤ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਸਭ ਤੋਂ ਜ਼ਿਆਦਾ 66 ਦੌੜਾਂ ਬਣਾਈਆਂ। ਬੰਗਲਾਦੇਸ਼ ਦੇ ਲਈ ਤੇਜੁਲ ਇਸਲਾਮ ਨੇ 72 ਦੌੜਾਂ 'ਤੇ 5 ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਦੀ ਦੂਜੀ ਪਾਰੀ 'ਚ ਤਮੀਮ ਇਕਬਾਲ ਨੇ 24, ਸੈਫ ਹਸਨ ਨੇ 34, ਨਜਮੁਲ ਹੁਸੈਨ ਸ਼ਾਂਤੋ ਨੇ 26, ਕਪਤਾਨ ਮੋਮਿਨੁਲ ਹੱਕ ਨੇ 32 ਤੇ ਮੁਸ਼ਫਿਕੁਰ ਰਹੀਮ ਨੇ 40 ਦੌੜਾਂ ਬਣਾਈਆਂ। ਦਿਨ ਦੀ ਖੇਡ ਖਤਮ ਹੋਣ ਤੱਕ ਲਿਟਨ ਦਾਸ 14 ਅਤੇ ਮਹਿੰਦੀ ਹਸਨ ਚਾਰ ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ। ਸ਼੍ਰੀਲੰਕਾ ਵਲੋਂ ਰਮੇਸ਼ ਮੇਂਡਿਸ ਨੇ 86 ਦੌੜਾਂ 'ਤੇ ਤਿੰਨ ਵਿਕਟਾਂ ਤੇ ਪ੍ਰਵੀਣ ਨੇ 58 ਦੌੜਂ 'ਤੇ 2 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਕਪਤਾਨੀ ਮਿਲਦੇ ਹੀ ਮਯੰਕ ਅਗਰਵਾਲ ਨੇ ਤੋੜਿਆ ਸ਼੍ਰੇਅਸ ਅਈਅਰ ਦਾ ਵੱਡਾ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦੱਖਣੀ ਅਫਰੀਕਾ ਦੇ ਇਸ ਬੱਲੇਬਾਜ਼ ਦਾ IPL 'ਚ ਖੇਡਣਾ ਸ਼ੱਕੀ
NEXT STORY