ਰਾਂਚੀ- ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਜੇ. ਐੱਸ. ਸੀ. ਏ. ਅੰਤਰਰਾਸ਼ਟਰੀ ਸਟੇਡੀਅਮ ਵਿਚ ਹੋਣ ਵਾਲੇ ਦੂਜੇ ਟੀ-20 ਕ੍ਰਿਕਟ ਮੈਚ ਦੇ ਦੌਰਾਨ ਜ਼ਿਆਦਾ ਤਰੇਲ ਡਿੱਗਣ ਦੀ ਸੰਭਾਵਨਾ ਹੈ। ਝਾਰਖੰਡ ਪ੍ਰਦੇਸ਼ ਕ੍ਰਿਕਟ ਸੰਘ ਦੇ ਸਕੱਤਰ ਸੰਜੇ ਸਹਾਏ ਨੇ ਕਿਹਾ ਕਿ ਸੂਬਾ ਸਰਕਾਰ ਨਾਲ 100 ਫੀਸਦੀ ਦਰਸ਼ਕਾਂ ਦੇ ਪ੍ਰਵੇਸ਼ ਦੀ ਆਗਿਆ ਮਿਲਣ ਤੋਂ ਬਾਅਦ ਸਟੇਡੀਅਮ ਭਰਿਆ ਰਹਿਣ ਦੀ ਉਮੀਦ ਹੈ। ਸੂਬਾ ਸਰਕਾਰ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਦੋਵੇਂ ਟੀਕੇ ਲਗਵਾ ਚੁੱਕੇ ਲੋਕਾਂ ਜਾਂ ਆਰਟੀ. ਪੀ. ਸੀ. ਆਰ. ਦੀ ਨੈਗੇਟਿਵ ਰਿਪੋਰਟ ਦਿਖਾਉਣ ਵਾਲਿਆਂ ਨੂੰ ਸਟੇਡੀਅਮ ਵਿਚ ਆਗਿਆ ਮਿਲੇਗੀ। ਸਹਾਏ ਨੇ ਕਿਹਾ ਕਿ ਸੂਬਾ ਸਰਕਾਰ 100 ਫੀਸਦੀ ਹਾਜ਼ਰੀ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਸਾਨੂੰ ਉਮੀਦ ਹੈ ਕਿ ਭਾਰਤ ਵਿਚ ਲੰਬੇ ਸਮੇਂ ਤੋਂ ਬਾਅਦ ਸਟੇਡੀਅਮ ਪੂਰਾ ਭਰਿਆ ਹੋਵੇਗਾ। ਗੈਲਰੀਆਂ ਵਿਚ ਖਾਣ-ਪੀਣ ਦਾ ਪ੍ਰਬੰਧ ਵੀ ਹੋਵੇਗਾ। ਹਾਲਾਤ ਆਮ ਵਾਂਗ ਹੀ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਲੋਕ ਦੋ ਸਾਲ ਤੋਂ ਤਾਲਾਬੰਦੀ ਤੋਂ ਥੱਕ ਗਏ ਹਨ ਤੇ ਇਸ ਮੈਚ ਨੂੰ ਲੈ ਕੇ ਕਾਫੀ ਉਤਸ਼ਾਹਤ ਹਨ। ਇਕ ਵਾਰ ਫਿਰ ਸੜਕਾਂ 'ਤੇ ਲੋਕ ਦਿਖਣਗੇ।
ਇਹ ਖ਼ਬਰ ਪੜ੍ਹੋ- ਪਾਕਿ ਨੇ ਪਹਿਲੇ ਟੀ20 ਮੈਚ ਲਈ ਕੀਤਾ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਦਿੱਤਾ ਆਰਾਮ
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਪ੍ਰੋਟੋਕਾਲ ਦੀ ਪੂਰੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਗ੍ਹਾ-ਜਗ੍ਹਾ ਜਾਂਚ ਹੋਵੇਗੀ ਤੇ ਦਰਸ਼ਕਾਂ ਨੂੰ ਦੋਵੇਂ ਟੀਕਿਆਂ ਦੇ ਸਰਟੀਫਿਕੇਟ ਜਾਂ 48 ਘੰਟਿਆਂ ਦੇ ਅੰਦਰ ਵਾਲੀ ਨੈਗੇਟਿਵ ਆਰਟੀ. ਪੀ. ਸੀ. ਆਰ. ਰਿਪੋਰਟ ਦਿਖਾਉਣੀ ਹੋਵੇਗੀ। ਕਰੀਬ 39000 ਦੀ ਸਮਰੱਥਾ ਵਾਲੇ ਸਟੇਡੀਅਮ ਦੇ ਟਿਕਟ 900 ਰੁਪਏ ਤੋਂ ਲੈ ਕੇ 9000 ਰੁਪਏ ਦੇ ਵਿਚ ਹਨ ਤੇ ਆਨਲਾਈਨ ਵਿਕ ਚੁੱਕੇ ਹਨ। ਸਹਾਏ ਨੇ ਕਿਹਾ ਕਿ ਸਾਡੇ ਕੋਲ 80 ਟਿਕਟਾਂ ਬਚੀਆਂ ਹਨ ਜੋ ਐਮਰਜੈਂਸੀ ਕੋਟੇ ਦੇ ਲਈ ਹਨ। ਉਨ੍ਹਾਂ ਦੀ ਵਿਕਰੀ ਨਹੀਂ ਹੋਵੇਗੀ। ਰਾਂਚੀ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਸ਼ਹਿਰ ਵਿਚ ਹਨ ਪਰ ਅਜੇ ਤੈਅ ਨਹੀਂ ਹੈ ਕਿ ਉਹ ਮੈਚ ਦੇਖਣ ਆਉਣਗੇ ਜਾਂ ਨਹੀਂ। ਸਹਾਏ ਨੇ ਕਿਹਾ ਕਿ ਧੋਨੀ ਇੱਥੇ ਹਨ ਤੇ ਅੱਜ ਹੀ ਕੋਰਟ 'ਤੇ ਟੈਨਿਸ ਖੇਡਿਆ।
ਇਹ ਖ਼ਬਰ ਪੜ੍ਹੋ- ਗੌਰਿਕਾ ਬਿਸ਼ਨੋਈ ਦਾ ਹੀਰੋ ਮਹਿਲਾ PGT 'ਚ ਸ਼ਾਨਦਾਰ ਪ੍ਰਦਰਸ਼ਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪ੍ਰਕਾਸ਼ ਪਾਦੂਕੋਣ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ
NEXT STORY