ਨਵੀਂ ਦਿੱਲੀ- ਭਾਰਤ ਦੇ ਮਹਾਨ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੂਕੋਣ ਨੂੰ ਇਸ ਸਾਲ ਬੈਡਮਿੰਟਨ ਵਿਸ਼ਵ ਮਹਾਸੰਘ (ਬੀ. ਡਬਲਯੂ. ਐੱਫ.) ਤੋਂ ਵੱਕਾਰੀ ਲਾਈਫਟਾਈਮ ਅਚੀਵਮੈਂਟ ਐਵਾਰਡ ਮਿਲੇਗਾ। ਬੀ. ਡਬਲਯੂ. ਐੱਫ. ਪ੍ਰੀਸ਼ਦ ਨੇ ਪੁਰਸਕਾਰ ਕਮਿਸ਼ਨ ਦੀ ਸਿਫਾਰਿਸ਼ ਦੇ ਆਧਾਰ 'ਤੇ ਦਿੱਗਜ ਭਾਰਤੀ ਬੈਡਮਿੰਟਨ ਖਿਡਾਰੀ ਦੇ ਨਾਂ ਨੂੰ ਸ਼ਾਰਟਲਿਸਟ ਕੀਤਾ ਹੈ। ਭਾਰਤੀ ਬੈਡਮਿੰਟਨ ਸੰਘ (ਬੀ. ਏ. ਆਈ.) ਨੇ ਇਸ ਪੁਰਸਕਾਰ ਦੇ ਲਈ ਉਸਦਾ ਨਾਂ ਪੇਸ਼ ਕੀਤਾ ਸੀ।
ਇਹ ਖ਼ਬਰ ਪੜ੍ਹੋ- ਪਾਕਿ ਨੇ ਪਹਿਲੇ ਟੀ20 ਮੈਚ ਲਈ ਕੀਤਾ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਦਿੱਤਾ ਆਰਾਮ
ਜ਼ਿਕਰਯੋਗ ਹੈ ਕਿ ਸਾਬਕਾ ਵਿਸ਼ਵ ਨੰਬਰ ਇਕ ਤੇ ਭਾਰਤ ਦੇ ਇਕਲੌਤੇ ਵਿਸ਼ਵ ਚੈਂਪੀਅਨਸ਼ਿਪ ਪੁਰਸ਼ ਤਮਗਾ ਜੇਤੂ ਪ੍ਰਕਾਸ਼ ਪਾਦੂਕੋਣ ਦਾ ਖੇਡ ਵਿਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਸ ਦੇ ਲਈ ਉਨ੍ਹਾਂ ਨੂੰ 2018 ਵਿਚ ਬੀ. ਏ. ਆਈ. ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮੇਧਾਵੀ ਸੇਵਾ ਪੁਰਸਕਾਰ ਦੇ ਲਈ ਬੀ. ਡਬਲਯੂ. ਐੱਫ. ਪ੍ਰੀਸ਼ਦ ਨੇ ਹਰਿਆਣਾ ਬੈਡਮਿੰਟਨ ਸੰਘ ਦੇ ਪ੍ਰਧਾਨ ਦੇਵੇਂਦਰ ਸਿੰਘ, ਮਹਾਰਾਸ਼ਟਰ ਬੈਡਮਿੰਟਨ ਸੰਘ ਦੇ ਜਨਰਲ ਸਕੱਤਰ ਐੱਸ. ਏ. ਸ਼ੈੱਟੀ, ਬੀ. ਏ. ਆਈ. ਦੇ ਉਪ ਪ੍ਰਧਾਨ ਡਾ. ਓ. ਡੀ. ਸ਼ਰਮਾ ਤੇ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਐਂਡ ਬੀ. ਏ. ਆਈ. ਦੇ ਸਾਬਕਾ ਉਪ ਪ੍ਰਧਾਨ ਮਾਣਿਕ ਸਾਹਾ ਨੂੰ ਚੁਣਿਆ ਹੈ। ਇਸ ਦੌਰਾਨ ਉੱਤਰਾਖੰਡ ਬੈਡਮਿੰਟਨ ਸੰਘ ਦੀ ਪ੍ਰਧਾਨ ਅਲਕਨੰਦਾ ਅਸ਼ੋਕ ਨੂੰ ਮਹਿਲਾ ਤੇ ਲਿੰਗ ਸਮਾਨਤਾ ਪੁਰਸਕਾਰ ਦੇ ਲਈ ਚੁਣਿਆ ਗਿਆ ਹੈ। ਉਹ ਕਈ ਸਾਲਾ ਤੋਂ ਬੈਡਮਿੰਟਨ ਪ੍ਰਸ਼ਾਸਨ ਨਾਲ ਜੁੜੀ ਹੋਈ ਹੈ। ਸਾਰੇ ਪੁਰਸਕਾਰਾਂ ਜੇਤੂਆਂ ਨੂੰ ਇੰਡੀਆ ਓਪਨ 2021 ਦੇ ਦੌਰਾਨ ਪ੍ਰਮਾਣ ਪੱਤਰ ਤੇ ਤਖਤੀਆਂ ਦਿੱਤੀਆਂ ਜਾਣਗੀਆਂ।
ਇਹ ਖ਼ਬਰ ਪੜ੍ਹੋ- ਗੌਰਿਕਾ ਬਿਸ਼ਨੋਈ ਦਾ ਹੀਰੋ ਮਹਿਲਾ PGT 'ਚ ਸ਼ਾਨਦਾਰ ਪ੍ਰਦਰਸ਼ਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਗੌਰਿਕਾ ਬਿਸ਼ਨੋਈ ਦਾ ਹੀਰੋ ਮਹਿਲਾ PGT 'ਚ ਸ਼ਾਨਦਾਰ ਪ੍ਰਦਰਸ਼ਨ
NEXT STORY