ਨਿਊਯਾਰਕ— ਵਿਸ਼ਵ ਦੇ ਨੰਬਰ ਇਕ ਅਤੇ ਮੌਜੂਦਾ ਚੈਂਪੀਅਨ ਰਾਫੇਲ ਨਡਾਲ ਨੇ ਸਿੱਧੇ ਸੈੱਟਾਂ 'ਚ ਜਿੱਤ ਦਰਜ ਕਰਕੇ ਯੂ.ਐੱਸ. ਓਪਨ ਟੂਰਨਾਮੈਂਟ ਦੇ ਤੀਜੇ ਦੌਰ 'ਚ ਪ੍ਰਵੇਸ਼ ਕੀਤਾ ਪਰ ਸਾਬਕਾ ਚੈਂਪੀਅਨ ਐਂਡੀ ਮਰੇ ਦਾ ਵਾਪਸੀ ਦਾ ਸਫਰ ਦੂਜੇ ਦੌਰ 'ਚ ਹੀ ਰੁਕ ਗਿਆ। ਨਡਾਲ ਨੇ ਆਰਥਰ ਐੱਸ. ਸਟੇਡੀਅਮ 'ਚ ਦੇਰ ਰਾਤ ਖੇਡੇ ਗਏ ਮੈਚ 'ਚ ਕੈਨੇਡਾ ਦੇ ਵਾਸੇਕ ਪੋਸੀਪਸਿਲ ਨੂੰ 6-3, 6-4, 6-2 ਨਾਲ ਹਰਾਇਆ।
ਉਨ੍ਹਾਂ ਨੂੰ ਸਿਰਫ ਦੂਜੇ ਸੈੱਟ 'ਚ ਥੋੜ੍ਹੀ ਪਰੇਸ਼ਾਨੀ ਹੋਈ ਜਦੋਂ ਉਨ੍ਹਾਂ ਨੇ ਆਪਣੀ ਸਰਵਿਸ ਗੁਆਈ ਅਤੇ 2-4 ਨਾਲ ਪਿੱਛੇ ਹੋ ਗਏ ਸਨ। ਸਾਬਕਾ ਚੈਂਪੀਅਨ ਸਟੇਨ ਵਾਵਰਿੰਕਾ ਅਤੇ ਜੁਆਨ ਮਾਰਟਿਨ ਡੇਲ ਪੋਤਰੋ ਵੀ ਤੀਜੇ ਦੌਰ 'ਚ ਪਹੁੰਚ ਗਏ ਹਨ ਪਰ ਸੱਟ ਤੋਂ ਉਭਰ ਕੇ ਵਾਪਸੀ ਕਰਨ ਵਾਲੇ 2012 ਦੇ ਜੇਤੂ ਮਰੇ ਬਾਹਰ ਹੋ ਗਏ। ਵਾਵਰਿੰਕਾ ਨੂੰ ਵਿਸ਼ਵ ਦੇ 139ਵੇਂ ਨੰਬਰ ਦੇ ਉਗੋ ਹੰਬਰਟ 'ਤੇ 7-6 (7/5), 4-6, 6-3, 7-5 ਨਾਲ ਜਿੱਤ ਦੇ ਲਈ ਤਿੰਨ ਘੰਟੇ 21 ਮਿੰਟ ਤੱਕ ਜੂਝਣਾ ਪਿਆ। ਪਿਛਲੇ 14 ਮਹੀਨਿਆਂ 'ਚ ਆਪਣਾ ਪਹਿਲਾ ਗ੍ਰੈਂਡ ਸਲੈਮ ਖੇਡ ਰਹੇ ਮਰੇ ਨੂੰ ਸਪੇਨ ਦੇ ਫਰਨਾਂਡੋ ਵਰਡਾਸਕੋ ਨੇ 7-5, 2-6, 6-4, 6-4 ਨਾਲ ਹਰਾਇਆ।
ਸਵਪਨਾ ਨੂੰ 10 ਲੱਖ ਰੁਪਏ ਦਾ ਨਕਦ ਪੁਰਸਕਾਰ ਦੇਵੇਗੀ ਪੱਛਮੀ ਬੰਗਾਲ ਸਰਕਾਰ
NEXT STORY