ਖੇਡ ਡੈਸਕ- ਦਿੱਲੀ ਕੈਪੀਟਲਜ਼ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੇ ਪਲੇਅ ਆਫ਼ 'ਚ ਪੁੱਜਣ ਦੀ ਰਾਹ ਹੋਰ ਮੁਸ਼ਕਲ ਹੋ ਗਈ ਹੈ। ਐਤਵਾਰ ਨੂੰ ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਖੇਡੇ ਗਏ ਮੁਕਾਬਲੇ 'ਚ ਉਨ੍ਹਾਂ ਦੀ ਟੀਮ ਨੂੰ 91 ਦੌੜਾਂ ਨਾਲ ਕਰਾਰੀ ਹਾਰ ਝੱਲਣੀ ਪਈ। ਮੈਚ ਗੁਆਉਣ ਦੇ ਬਾਅਦ ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੇ ਹਾਰ ਦੇ ਕਾਰਨਾਂ 'ਤੇ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਚੇਨਈ ਨੇ ਸਾਨੂੰ ਖੇਡ ਦੇ ਸਾਰੇ ਵਿਭਾਗਾਂ 'ਚ ਮਾਤ ਦੇ ਦਿੱਤੀ। ਦਿੱਲੀ ਟੀਮ ਨੇ ਇਸ ਟੂਰਨਾਮੈਂਟ 'ਚ ਕਾਫ਼ੀ ਕਰੀਬੀ ਮੈਚ ਖੇਡੇ ਹਨ। ਇਹ ਮੈਚ ਕੁਝ ਅਜਿਹਾ ਸੀ ਜਿਸ 'ਚ ਦੋਵੇਂ ਪੱਖਾਂ ਦਰਮਿਆਨ ਕਾਫ਼ੀ ਫ਼ਰਕ ਸੀ। ਮੈਨੂੰ ਲੱਗਾ ਕਿ ਅਸੀਂ ਬਿਹਤਰ ਹੋ ਰਹੇ ਹਾਂ ਪਰ ਅਜਿਹਾ ਨਹੀਂ ਹੈ। ਪੰਤ ਨੇ ਕਿਹਾ ਕਿ ਹੁਣ ਇੱਥੋਂ ਅੱਗੇ ਵਧਣ ਲਈ ਸਭ ਤੋਂ ਪਹਿਲਾਂ ਸਾਡਾ ਫ਼ੋਕਸ ਆਉਣ ਵਾਲੇ ਮੈਚਾਂ 'ਤੇ ਹੋਣਾ ਚਾਹੀਦਾ ਹੈ। ਜੇਕਰ ਅਸੀਂ ਇਹ ਮੈਚ ਚੰਗੇ ਫਰਕ ਨਾਲ ਜਿੱਤਦੇ ਹਾਂ ਤਾਂ ਹੀ ਅਸੀਂ ਕੁਆਲੀਫਾਈ ਕਰ ਸਕਾਂਗੇ।
ਸਾਡੇ ਦਰਮਿਆਨ ਬਹੁਤ ਕੁਝ ਵਾਪਰ ਰਿਹਾ ਹੈ, ਖ਼ਾਸ ਤੌਰ 'ਤੇ ਕੋਵਿਡ ਨਾਲ ਕੁਝ ਲੋਕ ਪ੍ਰਭਾਵਿਤ ਹੋਏ ਹਨ। ਅਸੀਂ ਕੋਈ ਬਹਾਨਾ ਨਹੀਂ ਬਣਾ ਰਹੇ। ਅਸੀਂ ਬਸ ਸੁਧਾਰ ਕਰਦੇ ਰਹਿਣਾ ਚਾਹੁੰਦੇ ਹਾਂ। ਅਜੇ ਅਸੀਂ ਹੋਰ ਹਾਂ-ਪੱਖੀ ਹੋ ਸਕਦੇ ਹਾਂ ਤੇ ਇਹੋ ਅਸੀਂ ਲੜਕਿਆਂ ਨੂੰ ਕਹਿੰਦੇ ਹਾਂ। ਮੁੰਡਿਆਂ ਨੂੰ ਜ਼ਿਆਦਾ ਸਰਗਰਮ ਰਹਿਣਾ ਹੋਵੇਗਾ। ਅਗਲੇ ਮੈਚ ਮਹੱਤਵਪੂਰਨ ਪੂਰਨ ਹਨ। ਜ਼ਿਕਰਯੋਗ ਹੈ ਕਿ ਦਿੱਲੀ ਕੈਪੀਟਲਸ ਦੀ ਟੀਮ ਇਸ ਹਾਰ ਦੇ ਨਾਲ ਅੰਕ ਸੂਚੀ 'ਚ ਪੰਜਵੇਂ ਸਥਾਨ 'ਤੇ ਆ ਗਈ ਹੈ। ਉਸ ਨੇ 11 ਮੁਕਾਬਲਿਆਂ 'ਚੋਂ ਪੰਜ ਜਿੱਤੇ ਹਨ ਜਦਕਿ 6 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
MS ਧੋਨੀ ਬੱਲੇਬਾਜ਼ੀ ਲਈ ਜਾਣ ਤੋਂ ਪਹਿਲਾਂ ਆਪਣਾ ਬੱਲਾ ਕਿਉਂ ਚਬਾਉਂਦੇ ਹਨ? ਸਾਥੀ ਖਿਡਾਰੀ ਨੇ ਕੀਤਾ ਖ਼ੁਲਾਸਾ
NEXT STORY