ਸਪੋਰਟਸ ਡੈਸਕ– ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਦਾ ਕਹਿਣਾ ਹੈ ਕਿ 4 ਟੈਸਟ ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਤੋਂ ਪਹਿਲਾਂ ‘ਅਪ੍ਰਸੰਗਿਕ’ ਭਾਰਤੀ ਪਿੱਚਾਂ ’ਤੇ ਅਭਿਆਸ ਮੈਚ ਖੇਡਣ ਦੀ ਬਜਾਏ ਉਸਦੀ ਟੀਮ ਦਾ ਇਕੱਲੇ ਅਭਿਆਸ ਕਰਨਾ ਬਿਹਤਰ ਹੈ। ਆਸਟਰੇਲੀਆ ਨੇ ਮਹੀਨਾ ਭਰ ਚੱਲਣ ਵਾਲੀ ਟੈਸਟ ਲੜੀ ਦੌਰਾਨ ਭਾਰਤ ਵਿਚ ਇਕ ਵੀ ਅਭਿਆਸ ਮੈਚ ਨਾ ਖੇਡਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਕਬੱਡੀ ਦੇ ਬੁਲਾਰੇ ਅਮਰੀਕ ਖੋਸਾ ਕੋਟਲਾ ਦੀ ਕਾਰ 'ਤੇ ਜਾਨਲੇਵਾ ਹਮਲਾ
ਇਸਦਾ ਮੁੱਖ ਕਾਰਨ ਇਹ ਹੈ ਕਿ ਮੇਜ਼ਬਾਨ ਦੇਸ਼ ਅਭਿਆਸ ਲਈ ਘਾਹ ਵਾਲੀ ਵਿਕਟ ਮੁਹੱਈਆ ਕਰਵਾਉਂਦਾ ਹੈ ਜਦਕਿ ਅਸਲੀਅਤ ਵਿਚ ਮੁਕਾਬਲੇ ਲਈ ਸਪਿਨ ਦੇ ਅਨੁਕੂਲ ਪਿੱਚਾਂ ਤਿਆਰ ਕੀਤੀਆਂ ਜਾਣਗੀਆਂ। ਸੋਮਵਾਰ ਨੂੰ ਆਪਣੇ ਕਰੀਅਰ ਵਿਚ ਚੌਥੀ ਵਾਰ ਦੇਸ਼ ਦੇ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਦਾ ਐਵਾਰਡ ਜਿੱਤਣ ਵਾਲੇ ਸਮਿਥ ਨੇ ਕਿਹਾ ਕਿ ਉਸਦੀ ਟੀਮ ਨੂੰ ਅਭਿਆਸ ਮੈਚ ਦੀ ਤੁਲਨਾ ਵਿਚ ਨੈੱਟ ਸੈਸ਼ਨ ਤੋਂ ਵੱਧ ਫਾਇਦਾ ਹੋਵੇਗਾ।
ਸਮਿਥ ਨੇ ਕਿਹਾ,‘‘‘ਅਸੀਂ ਆਮ ਤੌਰ ’ਤੇ ਇੰਗਲੈਂਡ ਵਿਚ ਦੋ ਅਭਿਆਸ ਮੈਚ ਖੇਡਦੇ ਹਾਂ। ਇਸ ਵਾਰ ਭਾਰਤ ਵਿਚ ਕੋਈ ਅਭਿਆਸ ਮੈਚ ਨਹੀਂ ਹੈ।’’ ਉਸ ਨੇ ਕਿਹਾ, ‘‘ਪਿਛਲੀ ਵਾਰ ਜਦੋਂ ਅਸੀਂ ਉੱਥੇ (ਭਾਰਤ ਵਿਚ) ਸੀ ਤਾਂ ਮੈਨੂੰ ਪੂਰਾ ਭਰੋਸਾ ਹੈ ਕਿ ਸਾਨੂੰ ਘਾਹ ਵਾਲੀ ਵਿਕਟ ਮਿਲੀ ਸੀ (ਅਭਿਆਸ ਕਰਨ ਲਈ) ਤੇ ਇਹ ਅਪ੍ਰਸੰਗਿਕ ਸੀ। ਉਮੀਦ ਹੈ ਕਿ ਸਾਨੂੰ ਅਸਲੀਅਤ ਵਿਚ ਚੰਗੀਆਂ ਟ੍ਰੇਨਿੰਗ ਸਹੂਲਤਾਂ ਮਿਲਣਗੀਆਂ, ਜਿੱਥੇ ਗੇਂਦ ਦੇ ਉਹ ਹੀ ਕਰਨ ਦੀ ਸੰਭਾਵਨਾ ਹੈ ਜਿਵੇਂ ਪਿੱਚ ’ਤੇ ਹੋਣ ਦੀ ਉਮੀਦ ਹੈ।’’
ਇਹ ਵੀ ਪੜ੍ਹੋ : ਇਕਾਨਾ ਕ੍ਰਿਕਟ ਸਟੇਡੀਅਮ ਦੀ ਪਿੱਚ ਤਿਆਰ ਕਰਨ ਵਾਲੇ ਕਿਊਰੇਟਰ ਖਿਲਾਫ ਵੱਡੀ ਕਾਰਵਾਈ, UPCA ਨੇ ਕੀਤਾ ਬਰਖਾਸਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦੀਪਤੀ ਸ਼ਰਮਾ ਟੀ-20 ਕੌਮਾਂਤਰੀ ਗੇਂਦਬਾਜ਼ੀ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚੀ
NEXT STORY