ਨਵੀਂ ਦਿੱਲੀ— ਇੰਗਲੈਂਡ ਖਿਲਾਫ ਚੌਥੇ-ਟੈਸਟ 'ਚ ਫਿਰ ਭਾਰਤੀ ਟੀਮ ਲਈ ਚੇਤੇਸ਼ਵਰ ਪੁਜਾਰਾ ਕੰਮ ਆਏ। ਪੁਜਾਰਾ ਆਏ ਵੀ ਉਸ ਸਮੇਂ ਜਦੋਂ ਭਾਰਤੀ ਟੀਮ ਪਹਿਲੀ ਪਾਰੀ 'ਚ ਵਧੀਆ ਸ਼ੁਰੂਆਤ ਤੋਂ ਬਾਅਦ ਲਗਾਤਾਰ ਵਿਕਟਾਂ ਗਵਾਉਣ ਲੱਗੀ। ਇੰਗਲੈਂਡ ਦੀ ਪਹਿਲੀ ਪਾਰੀ ਦੇ 246 ਦੌੜਾਂ ਤੋਂ ਬਾਅਦ ਪੁਜਾਰਾ ਦੇ ਅਜੇਤੂ ਸੈਂਕੜੇ ਦੀ ਬਦੌਲਤ ਭਾਰਤੀ ਟੀਮ 273 ਦੇ ਸਕੋਰ ਤੱਕ ਪਹੁੰਚ ਕੇ 27 ਦੌੜਾਂ ਦੀ ਬੜਤ ਲੈਣ 'ਚ ਕਾਮਯਾਬ ਰਹੀ ਪਰ ਪੁਜਾਰਾ ਜਦੋਂ ਖੇਡ ਰਹੇ ਸਨ, ਤਾਂ ਇਸ ਤਰ੍ਹਾਂ ਦਾ ਸਮਾਂ ਆਇਆ ਜਦੋਂ ਬੇਨ ਸਟੋਕਸ ਦਾ ਇਕ ਤੇਜ਼ ਬਾਊਂਸਰ ਉਸ ਦੇ ਹੈਲਮੇਟ 'ਤੇ ਲੱਗਿਆ।
ਸਟੋਕਸ 51ਵੇਂ ਓਵਰ ਕਰਵਾਉਣ ਲਈ ਆਏ। ਜਿਸ ਦੀ ਪਹਿਲੀ ਗੇਂਦ ਬਾਊਂਸਰ ਸੀ ਅਤੇ ਪੁਜਾਰਾ ਉਸ ਨੂੰ ਖੇਡਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਜਾਰਾ ਨੇ ਬੱਲੇ ਨੂੰ ਜੋਰ ਨਾਲ ਘੁਮਾਇਆ ਪਰ ਗੇਂਦ ਤੇਜ਼ ਗਤੀ ਨਾਲ ਜਾ ਕੇ ਉਸ ਦੇ ਹੈਲਮੇਟ 'ਤੇ ਜਾ ਲੱਗੀ। ਇਸ ਤੋਂ ਬਾਅਦ ਪੁਜਾਰਾ ਨੇ ਹੈਲਮੇਟ ਨੂੰ ਹੇਠਾ ਉਤਾਰਿਆ, ਉਸ ਦੌਰਾਨ ਬੇਨ ਸਟੋਕਸ ਵੀ ਇੱਥੇ ਪਹੁੰਚੇ ਅਤੇ ਉਸ ਨੇ ਪੁਜਾਰਾ ਤੋਂ ਉਸਦਾ ਹਾਲ ਪੁੱਛਿਆ।
https://twitter.com/DRVcricket/status/1035604435534327808
ਏਸ਼ੀਆਈ ਖੇਡਾਂ 'ਚ ਭਾਰਤ ਦਾ 67 ਸਾਲਾਂ 'ਚ ਸਰਵਸ਼੍ਰੇਸ਼ਠ ਪ੍ਰਦਰਸ਼ਨ
NEXT STORY