ਲੰਡਨ— ਨਾਈਟ ਕਲੱਬ ਦੇ ਬਾਹਰ ਝਗੜੇ ਦੇ ਦੋਸ਼ੀ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੇ ਅੱਜ ਅਦਾਲਤ 'ਚ ਖੁਦ ਨੂੰ ਬੇਕਸੂਰ ਦੱਸਿਆ ਤੇ ਦੋਸ਼ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਘਟਨਾ ਕਾਰਨ ਸਟੋਕਸ ਨੂੰ ਇੰਗਲੈਂਡ ਦੀ ਏਸ਼ੇਜ਼ ਦੌਰੇ ਦੀ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਸੀ। ਇੰਗਲੈਂਡ ਵਲੋਂ ਖੇਡਣ ਤੋਂ ਮੁਅੱਤਲੀ ਕਾਰਨ ਆਸਟ੍ਰੇਲੀਆ ਦੌਰੇ 'ਚੋਂ ਬਾਹਰ ਰਿਹਾ 26 ਸਾਲਾ ਸਟੋਕਸ ਰਿਆਨ ਅਲੀ ਤੇ ਰਿਆਨ ਹੇਲ ਨਾਲ ਅੱਜ ਬ੍ਰਿਸਟਲ ਦੀ ਮੈਜਿਸਟ੍ਰੇਟ ਅਦਾਲਤ 'ਚ ਪੇਸ਼ ਹੋਇਆ।
ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਵਨ ਡੇ ਮੈਚ ਤੋਂ ਕੁਝ ਘੰਟੇ ਬਾਅਦ ਪਿਛਲੇ ਸਾਲ 25 ਦਸੰਬਰ ਨੂੰ ਤੜਕੇ ਇਹ ਘਟਨਾ ਹੋਈ ਸੀ, ਜਿਸ 'ਚ ਦੋਸ਼ ਹੈ ਕਿ 27 ਸਾਲਾ ਵਿਅਕਤੀ ਦੀ ਅੱਖ ਵਿਚ ਕਾਫੀ ਸੱਟ ਲੱਗੀ। ਇੰਗਲੈਂਡ ਦਾ ਬੱਲੇਬਾਜ਼ ਐਲੇਕਸ ਹੇਲਸ ਵੀ ਇਸ ਦੌਰਾਨ ਮੌਜੂਦ ਸੀ ਪਰ ਉਸ 'ਤੇ ਕੋਈ ਦੋਸ਼ ਨਹੀਂ ਲਾਇਆ ਗਿਆ।
ਰੋਹਿਤ ਨੇ ਸਚਿਨ ਨੂੰ ਪਿੱਛੇ ਛੱਡ ਹਾਸਲ ਕੀਤੀ ਇਹ ਖਾਸ ਉਪਲੱਬਧੀ
NEXT STORY