ਜਲੰਧਰ : ਆਖਰਕਾਰ ਬਹੁਤ ਦੇਰ ਤੋਂ ਸ਼ਾਂਤ ਭਾਰਤੀ ਦੇ ਰੋ-ਹਿੱਟ ਮੈਨ ਦਾ ਬੱਲਾ ਬੋਲ ਹੀ ਪਿਆ। ਅਫਰੀਕਾ ਖਿਲਾਫ ਟੈਸਟ ਮੈਚ ਸੀਰੀਜ਼ ਅਤੇ ਪਹਿਲੇ 4 ਵਨ ਡੇ ਮੈਚਾਂ 'ਚ ਰੋਹਿਤ ਸ਼ਰਮਾ ਫਲਾਪ ਰਹੇ। ਜਿਸ ਤੋਂ ਬਾਅਦ ਉਸ 'ਤੇ ਫਾਰਮ ਨੂੰ ਲੈ ਕੇ ਉਂਗਲੀਆਂ ਉਠਣੀਆਂ ਸ਼ੁਰੂ ਹੋ ਗਈਆਂ। ਜਿਸ ਦਾ ਜਵਾਬ ਰੋਹਿਤ ਸ਼ਰਮਾ ਨੇ ਆਪਣੇ ਕਰੀਅਰ ਦਾ ਸ਼ਾਨਦਾਰ 17ਵਾਂ ਸੈਂਕੜਾ ਲਗਾ ਕੇ ਦਿੱਤਾ। ਜਿਸ ਦੇ ਨਾਲ ਹੀ ਰੋਹਿਤ ਦੇ ਨਾਮ ਇਕ ਹੋਰ ਰਿਕਾਰਡ ਜੁੜ ਗਿਆ। ਰੋਹਿਤ ਦੇ ਕੁਝ ਸ਼ਾਨਦਾਰ ਰਿਕਾਰਡ:-
ਰੋਹਿਤ ਨੇ ਸਚਿਨ ਨੂੰ ਛੱਕੇ ਲਗਾਉਣ ਦੇ ਮਾਮਲੇ 'ਚ ਛੱਡਿਆ ਪਿੱਛੇ
ਵਨ ਡੇ ਕ੍ਰਿਕਟ 'ਚ ਤਿੰਨ ਦੋਹਰੇ ਸੈਂਕੜੇ ਬਣਾ ਚੁੱਕੇ ਰੋਹਿਤ ਨੇ ਅਫਰੀਕਾ ਦੇ ਖਿਲਾਫ ਪੰਜਵੇਂ ਮੈਚ 'ਚ ਕੁਲ ਚਾਰ ਛੱਕੇ ਲਗਾਏ। ਅੱਜ ਦੇ ਛੱਕੇ ਮਿਲਾ ਕੇ ਉਸ ਦੇ ਅੰਤਰ-ਰਾਸ਼ਟਰੀ ਕ੍ਰਿਕਟ 'ਚ 265 ਛੱਕੇ ਹੋ ਗਏ ਹਨ। ਰੋਹਿਤ ਨੇ ਟੈਸਟ 'ਚ 29, ਵਨ ਡੇ 'ਚ 165 ਅਤੇ ਟੀ-20 'ਚ 67 ਛੱਕੇ ਲਗਾਏ ਹਨ। ਇਸ ਤਰ੍ਹਾਂ ਉਸ ਨੇ ਭਾਰਤ ਦੇ ਮਾਸਟਰ ਬਲਾਸਟਰ ਸਚਿਨ ਦੇ ਰਿਕਾਰਡ (264) ਛੱਕੇ ਨੂੰ ਤੋੜ ਦਿੱਤਾ ਹੈ। ਭਾਰਤ ਵਲੋਂ ਇਸ ਸੂਚੀ 'ਚ ਧੋਨੀ (338 ਛੱਕੇ) ਸਭ ਤੋਂ ਉਪਰ ਹਨ। 2017 ਸੀਜ਼ਨ ਰੋਹਿਤ ਦੇ ਲਈ ਸਭ ਤੋਂ ਵਧੀਆ ਰਿਹਾ। ਉਹ ਸਾਲ ਦੇ ਸਭ ਤੋਂ ਜ਼ਿਆਦਾ ਛੱਕੇ ਲਗਾਣ ਵਾਲੇ ਬੱਲੇਬਾਜ਼ ਵੀ ਰਹੇ। ਇਸ ਦੇ ਨਾਲ ਹੀ ਉਹ ਚੱਲ ਰਹੇ ਸੀਜ਼ਨ 2017-18 'ਚ ਵੀ 57 ਛੱਕੇ ਲਗਾ ਕੇ ਸਭ ਤੋਂ ਉਪਰ ਬਣੇ ਹੋਏ ਹਨ।
ਏਸ਼ੀਆ ਦੇ ਬਾਹਰ 8 ਸੈਂਕੜੇ
ਰੋਹਿਤ ਜਦੋਂ ਵੀ ਕੋਹਲੀ ਹੱਥੋਂ ਹੋਏ ਰਨਆਊਟ, ਬਣਿਆ ਰਿਕਾਰਡ
ਇਸ ਤੋਂ ਇਲਾਵਾ ਰੋਹਿਤ ਅਤੇ ਕੋਹਲੀ ਇਕ-ਦੂਜੇ ਨਾਲ ਸਾਂਝੇਦਾਰੀ 'ਚ ਸੱਤ ਵਾਰ ਰਨਆਊਟ ਹੋ ਚੁੱਕੇ ਹਨ। ਜਿਸ 'ਚ ਰੋਹਿਤ ਪੰਜ ਵਾਰ ਆਊਟ ਹੋਏ ਹਨ। ਪਰ ਦੇਖਣ ਵਾਲੀ ਇਹ ਗੱਲ ਹੈ ਕਿ ਇਸ ਦੌਰਾਨ ਰੋਹਿਤ ਜਦੋਂ ਵੀ ਰਨਆਊਟ ਹੋਏ ਉਸ ਨੇ ਨਵਾਂ ਰਿਕਾਰਡ ਬਣਾਇਆ ਹੈ। ਜਿਸ ਦੀ ਸ਼ੁਰੂਆਤ 'ਚ ਵੈਸਟ ਇੰਡੀਜ਼ ਦੇ ਖਿਲਾਫ 2011 'ਚ ਕੋਹਲੀ ਰਨਆਊਟ ਹੋਏ ਤਾਂ ਰੋਹਿਤ ਨੇ 57 ਦੌੜਾਂ ਬਣਾਈਆਂ। ਇਸ ਤੋਂ ਬਾਅਦ ਉਸ ਨੇ 2013 'ਚ ਆਪਣੇ ਕਰੀਅਰ ਦਾ ਪਹਿਲਾਂ ਦੋਹਰਾ ਸੈਂਕੜਾ ਬਣਾਇਆ ਤੱਦ ਵੀ ਕੋਹਲੀ ਰਨਆਊਟ ਹੋਏ ਸੀ। ਇਸ ਤੋਂ ਬਾਅਦ ਰੋਹਿਤ ਨੇ ਵਨ ਡੇ ਫਾਰਮੈਂਟ 'ਚ ਸਭ ਤੋਂ ਜ਼ਿਆਦਾ 264 ਦੌੜਾਂ ਬਣਾਈਆਂ। ਇਸ ਪਾਰੀ 'ਚ ਵੀ ਕੋਹਲੀ ਰਨਆਊਟ ਹੋਏ ਸੀ। ਇਹ ਸਿਲਸਿਲਾ ਆਸਟਰੇਲੀਆ ਟੂਰ ਦੌਰਾਨ ਵੀ ਦੇਖਣ ਨੂੰ ਮਿਲਆਿ। ਉਸ ਮੈਚ 'ਚ ਵੀ ਕੋਹਲੀ ਆਊਟ ਹੋਏ ਤੇ ਸ਼ਰਮਾ ਨੇ 124 ਦੌੜਾਂ ਬਣਾ ਲਈਆਂ। ਉਥੇ ਹੀ ਚੱਲ ਰਹੀ ਅਫਰੀਕਾ ਅਤੇ ਭਾਰਤ ਵਿਚਾਲੇ ਸੀਰੀਜ਼ ਦੇ ਪੰਜਵੇਂ ਮੈਚ 'ਚ ਕੋਹਲੀ ਰੋਹਿਤ ਦੇ ਹਥੋਂ 36 ਦੌੜਾਂ ਤੇ ਆਊਟ ਹੋਏ ਤੇ ਸ਼ਰਮਾ ਨੇ ਰਿਕਾਰਡ ਨੂੰ ਜਾਰੀ ਰਖਦੇ ਹੋਏ 115 ਦੌੜਾਂ ਬਣਾਈਆਂ।
ਭਾਰਤੀ ਬੱਲੇਬਾਜ਼ਾਂ ਨੂੰ ਹਮੇਸ਼ਾ ਏਸ਼ੀਆ 'ਚ ਸਕੋਰ ਬਣਾਉਣ ਦੇ ਲਈ ਅਲੋਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦਕਿ ਰੋਹਿਤ ਨੇ ਏਸ਼ੀਆ ਤੋਂ ਬਾਹਰ ਵੀ 8 ਸੈਂਕੜੇ ਬਣਾਏ ਹਨ। ਉਹ ਏਸ਼ੀਆ ਤੋਂ ਬਾਹਰ 8 ਸੈਂਕੜੇ ਬਣਾ ਕੇ ਸਹਿਵਾਗ ਤੇ ਦ੍ਰਵਿੜ ਦੇ ਬਰਾਬਰ ਆ ਗਏ ਹਨ।
ਬਤੌਰ ਸਲਾਮੀ ਬੱਲੇਬਾਜ਼ ਛੱਕੇ ਲਗਾਣ ਦੇ ਮਾਮਲੇ 'ਚ ਤੀਸਰੇ ਖਿਡਾਰੀ
ਵਿਸ਼ਵ ਕ੍ਰਿਕਟ 'ਚ ਬਤੌਰ ਸਲਾਮੀ ਬੱਲੇਬਾਜ਼ੀ ਕਰਦੇ ਰੋਹਿਤ ਨੇ 15 ਸ਼ਤਕ ਲਗਾਏ ਹਨ। ਇਸ ਸੂਚੀ 'ਚ ਭਾਰਤ ਦੇ ਦਿੱਗਜ ਖਿਡਾਰੀ 45 ਸ਼ਤਕਾਂ ਦੇ ਨਾਲ ਸਭ ਤੋਂ ਉਪਰ ਹਨ। ਜੇਕਰ ਸ਼ਰਮਾ ਛੇ ਸਾਲ ਹੋਰ ਕ੍ਰਿਕਟ ਖੇਡਦੇ ਹਨ ਤਾਂ ਉਮੀਦ ਹੈ ਕਿ ਉਹ ਸਚਿਨ ਦੇ ਰਿਕਾਰਡ ਦੇ ਕੋਲ ਪਹੁੰਚ ਜਾਣਗੇ।
ਟੀ-20 ਸੀਰੀਜ਼ ਲਈ ਦੱ. ਅਫਰੀਕੀ ਟੀਮ 'ਚ 3 ਨਵੇਂ ਚਿਹਰੇ
NEXT STORY