ਲੰਡਨ, (ਭਾਸ਼ਾ)- ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਭਾਰਤ ਵਿਚ ਅਗਲੇ ਸਾਲ ਜਨਵਰੀ ਵਿਚ ਹੋਣ ਵਾਲੀ ਟੈਸਟ ਸੀਰੀਜ਼ ਲਈ ਫਿੱਟ ਰਹਿਣ ਦੀ ਕੋਸ਼ਿਸ਼ ਵਿਚ ਆਪਣੀ ਖੱਬੀ ਲੱਤ ਦੀ ਸਰਜਰੀ ਕਰਵਾਈ। 32 ਸਾਲਾ ਸਟੋਕਸ ਇਸ ਸਾਲ ਆਸਟ੍ਰੇਲੀਆ ਦੇ ਖਿਲਾਫ ਪਹਿਲੇ ਤਿੰਨ ਏਸ਼ੇਜ਼ ਟੈਸਟ ਮੈਚਾਂ 'ਚ ਗੇਂਦਬਾਜ਼ੀ ਨਹੀਂ ਕਰ ਸਕੇ ਸਨ ਅਤੇ ਵਿਸ਼ਵ ਕੱਪ 'ਚ ਵੀ ਬੱਲੇਬਾਜ਼ ਦੇ ਰੂਪ 'ਚ ਖੇਡੇ ਸਨ। ਉਨ੍ਹਾਂ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਵਿਸ਼ਵ ਕੱਪ ਤੋਂ ਬਾਅਦ ਉਨ੍ਹਾਂ ਦਾ ਆਪਰੇਸ਼ਨ ਹੋਵੇਗਾ।
ਇਹ ਵੀ ਪੜ੍ਹੋ : ਹਾਕੀ ਦੇ ਮਹਿਲਾ ਜੂਨੀਅਰ ਵਿਸ਼ਵ ਕੱਪ ਦੇ ਮੈਚ ਵਿੱਚ ਭਾਰਤ ਨੇ ਕੈਨੇਡਾ ਨੂੰ 12-0 ਨਾਲ ਦਿੱਤੀ ਕਰਾਰੀ ਮਾਤ
ਸਟੋਕਸ ਨੇ ਸੋਸ਼ਲ ਮੀਡੀਆ 'ਤੇ ਲੰਡਨ ਦੇ ਕ੍ਰੋਮਵੇਲ ਹਸਪਤਾਲ ਦੇ ਬਾਹਰ ਫੌੜੀਆਂ 'ਤੇ ਖੜ੍ਹੇ ਹੋਏ ਦੀ ਆਪਣੀ ਇਕ ਫੋਟੋ ਪੋਸਟ ਕੀਤੀ ਅਤੇ ਲਿਖਿਆ, "ਅੰਦਰ ਅਤੇ ਬਾਹਰ।" ਅੰਡਰ ਦਿ (ਨਾਈਫ ਇਮੋਜੀ) ਡਨ। ਰੀਹੈਬ ਸ਼ੁਰੂ।''
ਭਾਰਤ 'ਚ ਪੰਜ ਟੈਸਟ ਮੈਚਾਂ ਦੀ ਸੀਰੀਜ਼ 25 ਜਨਵਰੀ ਨੂੰ ਹੈਦਰਾਬਾਦ 'ਚ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਯੂ. ਏ. ਈ. ਵਿੱਚ ਦੋ ਹਫ਼ਤਿਆਂ ਦੇ ਅਭਿਆਸ ਕੈਂਪ ਵਿੱਚ ਹਿੱਸਾ ਲਵੇਗੀ। ਸਟੋਕਸ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ 2024 ਦਾ ਆਈ. ਪੀ. ਐਲ. ਨਹੀਂ ਖੇਡੇਗਾ ਤਾਂ ਜੋ ਉਹ ਕੰਮ ਦੇ ਬੋਝ ਅਤੇ ਫਿਟਨੈਸ ਦਾ ਧਿਆਨ ਰੱਖ ਸਕੇ। ਉਹ ਆਈ. ਪੀ. ਐਲ. 2023 ਵਿੱਚ ਚੇਨਈ ਸੁਪਰ ਕਿੰਗਜ਼ ਦਾ ਸਭ ਤੋਂ ਮਹਿੰਗਾ ਖਿਡਾਰੀ ਸੀ ਪਰ ਸੱਟ ਕਾਰਨ ਸਿਰਫ਼ ਦੋ ਮੈਚ ਹੀ ਖੇਡ ਸਕਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਕੀ ਦੇ ਮਹਿਲਾ ਜੂਨੀਅਰ ਵਿਸ਼ਵ ਕੱਪ ਦੇ ਮੈਚ ਵਿੱਚ ਭਾਰਤ ਨੇ ਕੈਨੇਡਾ ਨੂੰ 12-0 ਨਾਲ ਦਿੱਤੀ ਕਰਾਰੀ ਮਾਤ
NEXT STORY