ਲੰਡਨ– ਇਸ ਤੋਂ ਪਹਿਲਾਂ ਸੀਨੀਅਰ ਪੱਧਰ ’ਤੇ ਕਦੇ ਟੀਮ ਦਾ ਅਗਵਾਈ ਨਾ ਕਰਨ ਵਾਲੇ ਆਲਰਾਊਂਡਰ ਤੇ ਵਿਸ਼ਵ ਕੱਪ ਦੀ ਜਿੱਤ ਦੇ ਹੀਰੋ ਬੇਨ ਸਟੋਕਸ ਨੂੰ ਵੈਸਟਇੰਡੀਜ਼ ਵਿਰੁੱਧ ਹੋਣ ਵਾਲੇ ਪਹਿਲੇ ਟੈਸਟ ਮੈਚ ਲਈ ਮੰਗਲਵਾਰ ਨੂੰ ਇੰਗਲੈਂਡ ਦਾ ਕਪਤਾਨ ਨਿਯੁਕਤ ਕੀਤਾ ਗਿਆ। ਉਸ ਨੂੰ ਜੋ ਰੂਟ ਦੀ ਜਗ੍ਹਾ ਕਪਤਾਨ ਬਣਾਇਆ ਗਿਆ ਹੈ, ਜਿਹੜਾ ਆਪਣੇ ਬੱਚੇ ਦੇ ਜਨਮ ਦੇ ਕਾਰਣ ਪਹਿਲੇ ਟੈਸਟ ਮੈਚ ਵਿਚ ਨਹੀਂ ਖੇਡੇਗਾ। ਰੂਟ ਦੀ ਪਤਨੀ ਕੈਰੀ ਇਸ ਹਫਤੇ ਮਾਂ ਬਣਨ ਵਾਲੀ ਹੈ ਤੇ ਉਹ ਆਪਣੇ ਦੂਜੇ ਬੱਚੇ ਦੇ ਜਨਮ ਦੇ ਸਮੇਂ ਹਸਪਤਾਲ ਵਿਚ ਰਹਿਣਾ ਚਾਹੁੰਦਾ ਹੈ। ਰੂਟ ਬੁੱਧਵਾਰ ਨੂੰ ਟੀਮ ਦਾ ਕੈਂਪ ਛੱਡ ਦੇਵੇਗਾ।
ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਪਹਿਲਾ ਟੈਸਟ ਮੈਚ ਸਾਊਥੰਪਟਨ ਵਿਚ 8 ਜੁਲਾਈ ਤੋਂ ਸ਼ੁਰੂ ਹੋਵੇਗਾ। ਸਟੋਕਸ ਦੇ ਨਾਲ ਜੋਸ ਬਟਲਰ ਉਪ ਕਪਤਾਨ ਦੀ ਜ਼ਿੰਮੇਵਾਰੀ ਨਿਭਾਏਗਾ। ਈ. ਸੀ. ਬੀ. ਨੇ ਕਿਹਾ ਕਿ ਹਸਪਤਾਲ ਤੋਂ ਪਰਤਣ ਤੋਂ ਬਾਅਦ ਰੂਟ ਸੱਤ ਦਿਨਾਂ ਤਕ ਖੁਦ ਨੂੰ ਇਕਾਂਤਵਾਸ ਵਿਚ ਰੱਖੇਗਾ ਤੇ 13 ਜੁਲਾਈ ਤੋਂ ਮਾਨਚੈਸਟਰ ਵਿਚ ਹੋਣ ਵਾਲੇ ਦੂਜੇ ਟੈਸਟ ਤੋਂ ਪਹਿਲਾਂ ਟੀਮ ਨਾਲ ਜੁੜੇਗਾ। ਦੂਜਾ ਟੈਸਟ ਮੈਚ 16 ਜੁਲਾਈ ਤੋਂ ਸ਼ੁਰੂ ਹੋਵੇਗਾ।
ਅਭਿਆਸ ’ਤੇ ਪਰਤੇ ਦੱਖਣੀ ਅਫਰੀਕੀ ਕ੍ਰਿਕਟਰ
NEXT STORY