ਸਪੋਰਟਸ ਡੈਸਕ : ਬਹਾਦਰੀ ਅਤੇ ਫਿੱਟਨੈਸ ਨੂੰ ਭਾਰਤੀ ਸੱਭਿਆਚਾਰ ਦਾ ਅਟੁੱਟ ਅੰਗ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ‘ਫਿੱਟ ਇੰਡੀਆ’ ਅੰਦੋਲਨ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਨੂੰ ਸਰਕਾਰੀ ਨਹੀਂ ਸਗੋਂ ਜਨ ਅੰਦੋਲਨ ਬਣ ਕੇ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਣਾ ਹੋਵੇਗਾ। ਅਜਿਹੇ ’ਚ ‘ਗਾਡ ਆਫ ਕ੍ਰਿਕਟ’ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਵੀ ਲੋਕਾਂ ਨੂੰ ਫਿੱਟ ਰਹਿਣ ਦਾ ਸੰਦੇਸ਼ ਦਿੱਤਾ। ਹਾਲਾਂਕਿ ਸਚਿਨ ਉਸ ਸਮੇਂ ਮੁੰਬਈ ਦੇ ਮਹਿਬੂਬ ਸਟੂਡੀਓ ਵਿਚ ਸ਼ੂਟ ਕਰ ਰਹੇ ਸੀ ਜਦੋਂ ਉਨ੍ਹਾਂ ਦੀ ਮੁਲਾਕਾਤ ਵਰੁਣ ਧਵਨ ਅਤੇ ਅਭਿਸ਼ੇਕ ਬੱਚਨ ਨਾਲ ਹੋਈ।
ਦਰਅਸਲ, ਸਚਿਨ ਨੇ ਭਾਂਵੇ ਹੀ ਕ੍ਰਿਕਟ ਦੇ ਮੈਦਾਨ ਨੂੰ ਅਲਵੀਦਾ ਕਹਿ ਦਿੱਤਾ ਹੈ ਪਰ ਅੱਜ ਵੀ ਉਹ ਕ੍ਰਿਕਟ ਖੇਡਦੇ ਹਨ ਤਾਂ ਸਾਰਿਆਂ ਨੂੰ ਹੈਰਾਨ ਕਰ ਦਿੰਦੇ ਹਨ। ਅਜੇ ਵੀ ਅਜਿਹਾ ਹੀ ਹੋਇਆ ਜਦੋਂ ਸਚਿਨ ਨੇ ਅਭਿਸ਼ੇਕ ਅਤੇ ਵਰੁਣ ਧਵਨ ਦੇ ਨਾਲ ਕ੍ਰਿਕਟ ਖੇਡਿਆ। ਸਚਿਨ ਨੇ ਖੁੱਦ ਇਸ ਕ੍ਰਿਕਟ ਦਾ ਵੀਡੀਓ ਆਪਣੇ ਟਵਿੱਟਰ ਅਕਾਊਂਟ ’ਤੇ ਪੋਸਟ ਕੀਤਾ ਅਤੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸ਼ੇਅਰ ਕੀਤੀ। ਉਨ੍ਹਾਂ ਦੱਸਿਆ ਕਿ ਉਹ ਕਿਸੇ ਸ਼ੂਟ ਦੌਰਾਨ ਹੀ ਕ੍ਰਿਕਟ ਖੇਡਣ ਲੱਗੇ ਅਤੇ ਅਭਿਸ਼ੇਕ ਬੱਚਨ ਵੀ ਕੁਝ ਦੇਰ ਉਸਦੇ ਨਾਲ ਖੇਡਦੇ ਰਹੇ।
ਅੰਬਾਤੀ ਰਾਇਡੂ ਨੇ ਸੰਨਿਆਸ ਦਾ ਫੈਸਲਾ ਲਿਆ ਵਾਪਸ, ਕ੍ਰਿਕਟ ਸੰਘ ਨੇ ਕੀਤੀ ਪੁਸ਼ਟੀ
NEXT STORY