ਨਵੀਂ ਦਿਲੀ— ਮੌਜਦਾ ਸਮੇਂ 'ਚ ਖੇਡੀ ਜਾ ਰਹੀ ਕਰਨਾਟਕ ਪ੍ਰੀਮੀਅਰ ਲੀਗ 'ਚ ਸੱਤ ਟੀਮਾਂ ਵਿਚਕਾਰ ਖਿਤਾਬੀ ਮੁਕਾਬਲਾ ਚਲ ਰਿਹਾ ਹੈ। ਜਿਵੇਂ ਕਿ ਟੂਰਨਾਮੈਂਟ ਆਪਣੇ ਆਖਰੀ ਪੜਾਅ 'ਚ ਹੈ ਇਸ ਲਈ ਪਲੇਆਫ 'ਚ ਪਹੁੰਚਣ ਲਈ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਬੇਲਗਾਵੀ ਪੇਂਥਰਸ ਅਤੇ ਬੈਲਾਰੇ ਟਸਕਰਸ ਵਿਚਕਾਰ ਮੈਚ ਖੇਡਿਆ ਗਿਆ ਅਤੇ ਇਸ ਮੈਚ ਨੂੰ ਬੇਲਗਾਵੀ ਪੇਂਥਰਸ ਨੇ ਅਸਾਨੀ ਨਾਲ ਜਿੱਤ ਲਿਆ। ਇਸ ਤਰ੍ਹਾਂ ਉਨ੍ਹਾਂ ਦੇ ਕਪਤਾਨ ਸਟੁਅਰਟ ਬਿੰਨੀ ਨੇ ਮੈਚ 'ਚ ਸ਼ਾਨਦਾਰ ਕੈਚ ਫੜ ਕੇ ਸਭ ਨੂੰ ਹੈਰਾਨ ਕਰ ਦਿੱਤਾ। ਮੈਚ ਵਿਚ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਪੇਂਥਰਸ ਨੇ 157-7 ਦਾ ਸਕੋਰ ਬਣਾਇਆ। ਇਸ ਦੌਰਾਨ ਐੱਮ ਨਿਦੀਸ਼ ਅਤੇ ਪ੍ਰਸ਼ਾਂਤ ਐੱਸ ਨੇ ਆਖਰੀ ਓਵਰ ਵਿਚ ਕੁਝ ਚੰਗੇ ਸ਼ਾਟ ਖੇਡ ਅਤੇ ਸਕੋਰ 150 ਦੇ ਪਾਰ ਲੈ ਗਏ। ਟਸਕਰਸ ਲਈ ਚੇਜ਼ ਥੋੜਾ ਔਖਾ ਹੋਣ ਵਾਲਾ ਸੀ ਪਰ ਅਸੰਭਵ ਬਿਲਕੁਲ ਨਹੀਂ ਸੀ। ਠੀਕ ਠਾਕ ਸ਼ੁਰੂਆਤ 'ਤੋ ਬਾਅਦ ਉਹ ਇਕ ਦਮ ਆਪਣੀਆਂ ਵਿਕਟਾਂ ਇਕ ਨਿਸ਼ਚਿਤ ਅੰਤਰਾਲ 'ਚ ਗਵਾਉਣ ਲੱਗੇ। ਮੈਚ ਹੁਣ ਇਕ ਤਰਫਾ ਨਜ਼ਰ ਆ ਰਿਹਾ ਸੀ। ਇਸੇ ਵਿਚਕਾਰ 19ਵੇਂ ਓਵਰ ਵਿਚ ਸਭ ਨੂੰ ਹੈਰਾਨ ਕਰਨ ਵਾਲੀ ਘਟਨਾ ਘਟੀ।
ਅਵੀਨਾਸ਼ ਡੀ ਦੀ ਲੈਂਥ ਗਂਦ 'ਤੇ ਪ੍ਰਦੀਪ ਟੀ ਨੇ ਡੀਪ ਮਿਡ ਵਿਕਟ ਖੇਤਰ 'ਚ ਉੱਚਾ ਸ਼ਾਟ ਲਗਾਇਆ। ਇਹ ਇੰਨਾ ਵਧੀਆ ਸ਼ਾਟ ਸੀ ਕਿ 6 ਦੌੜਾਂ ਲਈ ਜਾਣਾ ਲੱਗਭਗ ਤੈਅ ਲੱਗ ਰਿਹਾ ਸੀ ਪਰ ਉਥੇ ਫੀਲਡਿੰਗ ਕਰ ਰਹੇ ਸਟੁਅਰਟ ਬਿੰਨੀ ਨੇ ਗਜ਼ਬ ਦੀ ਫੁਰਤੀ ਦਿਖਾਈ ਅਤੇ ਹਵਾ 'ਚ ਛਲਾਂਗ ਲਗਾਉਂਦੇ ਹੋਏ ਇਕ ਹੱਥ ਨਾਲ ਕੈਚ ਫੜ੍ਹ ਲਿਆ। ਉਨ੍ਹਾਂ ਨੇ ਇਸ ਦੌਰਾਨ ਆਪਣੇ ਬੈਲੇਂਸ ਨੂੰ ਵੀ ਬਿਗੜਨ ਨਹੀਂ ਦਿੱਤਾ ਅਤੇ ਇਸ ਤਰ੍ਹਾਂ ਨਾਲ ਪੇਂਥਰਸ ਦੇ ਕੈਂਪ 'ਚ ਜਸ਼ਨ ਸ਼ੁਰੂ ਹੋ ਗਿਆ। ਆਖਿਰਕਾਰ ਉਨ੍ਹਾਂ ਨੇ ਟਸਕਰਸ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਟਸਕਰਸ 135 ਦੌੜਾਂ 'ਤੇ ਆਲਆਊਟ ਹੋ ਗਏ।
ਵਿਰਾਟ ਨੇ ਇਸ ਤਰ੍ਹਾਂ ਸਿਖਾਇਆ ਬ੍ਰਾਡ ਨੂੰ ਸਬਕ, ਵੀਡੀਓ ਵਾਇਰਲ
NEXT STORY