ਕੇਪਟਾਊਨ : ਪਹਿਲੇ ਟੈਸਟ ਦੀ ਤਰ੍ਹਾਂ ਦੂਜੇ ਮੈਚ ਵਿਚ ਵੀ ਮੇਜ਼ਬਾਨ ਦੱਖਣੀ ਅਫਰੀਕਾ ਖਿਲਾਫ ਇੰਗਲੈਂਡ ਟੀਮ ਦਾ ਪ੍ਰਦਰਸ਼ਨ ਖਰਾਬ ਰਿਹਾ। ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਚੱਲ ਰਹੇ ਦੂਜੇ ਟੈਸਟ ਮੈਚ ਦੀ ਸ਼ੁਰੂਆਤ ਇੰਗਲੈਂਡ ਟੀਮ ਉਮੀਦਾਂ ਮੁਤਾਬਕ ਨਹੀਂ ਕਰ ਸਕੀ। ਪਹਿਲਾ ਟੈਸਟ ਹਾਰਨ ਤੋਂ ਬਾਅਦ ਇੰਗਲੈਂਡ ਤੋਂ ਪਹਿਲੀ ਪਾਰੀ ਵਿਚ ਵੱਡਾ ਸਕੋਰ ਖੜ੍ਹਾ ਕਰਨ ਦੀ ਉਮੀਦ ਸੀ ਪਰ ਟੀਮ ਆਪਣੇ ਪ੍ਰਦਰਸ਼ਨ ਵਿਚ ਕੋਈ ਸੁਧਾਰ ਨਾ ਲਿਆ ਸਕੀ ਅਤੇ ਸ਼ੁੱਕਰਵਾਰ ਨੂੰ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ ਉਸ ਨੇ 9 ਵਿਕਟਾਂ ਦੇ ਨੁਕਸਾਨ 'ਤੇ 262 ਦੌੜਾਂ ਹੀ ਬਣਾਈਆਂ। ਇੰਗਲੈਂਡ ਟੀਮ ਭਾਂਵੇ ਹੀ ਦਬਾਅ ਵਿਚ ਹੈ ਪਰ ਸਟੁਅਰਟ ਬ੍ਰਾਡ ਦੇ ਆਊਟ ਹੋਣ ਦੇ ਤਰੀਕੇ ਨੇ ਪੂਰੇ ਸਟੇਡੀਅਮ ਵਿਚ ਬੈਠੇ ਦਰਸ਼ਕਾਂ ਨੂੰ ਹਸਾ ਦਿੱਤਾ।
ਦਰਅਸਲ, 231 ਦੌੜਾਂ 'ਤੇ ਡੋਮਿਨਿਕ ਬੇਸ ਦੇ ਰੂਪ 'ਚ 8ਵਾਂ ਝਟਕਾ ਲੱਗਣ 'ਤੇ ਓਲੀ ਪੋਪ ਦਾ ਸਾਥ ਦੇਣ ਲਈ ਕ੍ਰੀਜ਼ 'ਤੇ ਸਟੁਅਰਟ ਬ੍ਰਾਡ ਆਏ। ਬ੍ਰਾਡ ਨੇ ਆਪਣਾ ਖਾਤਾ ਵੀ ਨਹੀਂ ਖੋਲ੍ਹਿਆ ਸੀ ਕਿ ਕਾਗਿਸੋ ਰਬਾਡਾ ਦੀ ਸ਼ਾਨਦਾਰ ਗੇਂਦ 'ਤੇ ਉਹ ਬੋਲਡ ਹੋ ਗਏ। ਉਸ ਦੇ ਬੋਲਡ ਹੋਣ ਦੇ ਤਰੀਕੇ ਨੇ ਸਭ ਨੂੰ ਹਸਾ ਦਿੱਤਾ। ਸਟੁਅਰਟ ਬ੍ਰਾਡ ਨੇ ਰਬਾਡਾ ਦੀ ਗੇਂਦ ਖੇਡਣ ਲਈ ਜਿਵੇਂ ਹੀ ਬੱਲਾ ਚੁੱਕਿਆ, ਬੱਲਾ ਉਸ ਦੇ ਪਿਛਲੇ ਲੈਗ ਪੈਡ ਵਿਚ ਫੱਸ ਗਿਆ। ਪੈਡ ਵਿਚ ਫਸਣ ਕਾਰਨ ਬ੍ਰਾਡ ਗੇਂਦ ਨੂੰ ਰੋਕਣ ਲਈ ਬੱਲਾ ਪੂਰਾ ਹੇਠਾਂ ਵੀ ਨਹੀਂ ਲਿਆ ਸਕੇ ਅਤੇ ਗੇਂਦ ਸਿੱਧੇ ਸਟੰਪਸ 'ਤੇ ਲੱਗ ਗਈ।

ਦੱਸ ਦਈਏ ਕਿ ਇੰਗਲੈਂਡ ਟੀਮ ਨੇ ਮੇਜ਼ਬਾਨ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ ਪਰ ਦੱਖਣੀ ਅਫਰੀਕਾ ਦੇ ਗੇਂਦਬਾਜ਼ੀ ਅਟੈਕ ਅੱਗੇ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੇ ਗੋਡੇ ਟੇਕ ਦਿੱਤੇ। ਓਲੀ ਪੋਪ ਨੂੰ ਛੱਡ ਕੋਈ ਵੀ ਬੱਲੇਬਾਜ਼ ਅਰਧ ਸੈਂਕੜਾ ਵੀ ਨਹੀਂ ਲਗਾ ਸਕਿਆ। ਹੁਣ ਇੰਗਲਿਸ਼ ਟੀਮ ਨੂੰ ਓਲੀ ਪੋਪ ਤੋਂ ਹੀ ਸਨਮਾਨ ਜਨਕ ਸਕੋਰ ਬਣਾਉਣ ਦੀਆਂ ਉਮੀਦਾਂ ਹਨ।
ਪਾਕਿਸਤਾਨ ਨੇ ਬੰਗਲਾਦੇਸ਼ ਤੋਂ ਮੰਗੀ ਭੀਖ, ਕਿਹਾ- 2 ਨਹੀਂ ਤਾਂ 1 ਹੀ ਮੈਚ ਖੇਡ ਲਓ
NEXT STORY