ਮੈਲਬੋਰਨ, (ਭਾਸ਼ਾ) : ਤਾਈਵਾਨ ਦੀ ਸੇਹ ਸੂ ਵੇਈ ਬੈਲਜੀਅਮ ਦੀ ਐਲਿਸ ਮਰਟੇਨਜ਼ ਨਾਲ ਆਸਟ੍ਰੇਲੀਅਨ ਓਪਨ ਮਹਿਲਾ ਡਬਲਜ਼ ਦਾ ਖਿਤਾਬ ਜਿੱਤ ਕੇ ਗ੍ਰੈਂਡ ਸਲੈਮ ਡਬਲਜ਼ ਖਿਤਾਬ ਜਿੱਤਣ ਵਾਲੀ ਦੂਜੀ ਸਭ ਤੋਂ ਵੱਡੀ ਉਮਰ ਦੀ ਮਹਿਲਾ ਬਣ ਗਈ। ਦੂਜਾ ਦਰਜਾ ਪ੍ਰਾਪਤ ਜੋੜੀ ਨੇ ਲਾਤਵੀਆ ਦੀ 11ਵਾਂ ਦਰਜਾ ਪ੍ਰਾਪਤ ਜੇਲੇਨਾ ਓਸਤਾਪੇਂਕੋ ਅਤੇ ਯੂਕਰੇਨ ਦੀ ਲਿਉਡਮਾਈਲਾ ਕਿਚਨੋਕ ਨੂੰ 6-1, 7-5 ਨਾਲ ਹਰਾਇਆ।
ਇਹ ਸੁ ਵੇਈ ਦਾ ਸੱਤਵਾਂ ਮਹਿਲਾ ਡਬਲਜ਼ ਗ੍ਰੈਂਡ ਸਲੈਮ ਖਿਤਾਬ ਸੀ ਜਦਕਿ ਮਰਟੇਨਜ਼ ਨੇ ਚੌਥੀ ਵਾਰ ਇਸ ਨੂੰ ਜਿੱਤਿਆ। ਇਸ ਤੋਂ ਪਹਿਲਾਂ ਪੁਰਸ਼ ਵਰਗ 'ਚ ਭਾਰਤ ਦੇ 43 ਸਾਲਾ ਰੋਹਨ ਬੋਪੰਨਾ ਆਸਟ੍ਰੇਲੀਆ ਦੇ ਮੈਥਿਊ ਐਬਡੇਨ ਦੇ ਨਾਲ ਖਿਤਾਬ ਜਿੱਤ ਕੇ ਸਭ ਤੋਂ ਵੱਡੀ ਉਮਰ ਦੇ ਡਬਲਜ਼ ਚੈਂਪੀਅਨ ਬਣੇ। ਆਸਟ੍ਰੇਲੀਆ ਦੀ ਲੀਜ਼ਾ ਰੇਮੰਡ ਸੁ ਵੇਈ ਤੋਂ ਅੱਠ ਦਿਨ ਵੱਡੀ ਸੀ ਜਦੋਂ ਉਸਨੇ 2011 ਯੂਐਸ ਓਪਨ ਮਹਿਲਾ ਡਬਲਜ਼ ਖਿਤਾਬ ਜਿੱਤਿਆ ਸੀ। ਮਾਰਟੀਨਾ ਨਵਰਾਤੀਲੋਵਾ ਨੇ 49 ਸਾਲ ਦੀ ਉਮਰ ਵਿੱਚ ਬੌਬ ਬ੍ਰਾਇਨ ਨਾਲ 2006 ਦਾ ਯੂਐਸ ਓਪਨ ਜਿੱਤਿਆ ਸੀ।
ਰੋਹਨ ਬੋਪੰਨਾ ਵਲੋਂ ਆਸਟ੍ਰੇਲੀਅਨ ਓਪਨ ਪੁਰਸ਼ ਡਬਲਜ਼ ਖਿਤਾਬ ਜਿੱਤਣ 'ਤੇ ਸਾਨੀਆ ਮਿਰਜ਼ਾ ਨੇ ਪ੍ਰਗਟਾਈ ਖੁਸ਼ੀ
NEXT STORY