ਸਪੋਰਟਸ ਡੈਸਕ- ਭਾਰਤ ਦੇ ਪੈਰਾ ਬੈਡਮਿੰਟਨ ਖਿਡਾਰੀ ਸੁਹਾਸ ਯਥਿਰਾਜ ਨੇ ਪੈਰਾਲੰਪਿਕ ਖੇਡਾਂ ਵਿਚ ਲਗਾਤਾਰ ਦੂਜੀ ਵਾਰ ਚਾਂਦੀ ਤਮਗਾ ਜਿੱਤ ਲਿਆ ਹੈ। ਪੁਰਸ਼ ਸਿੰਗਲਜ਼ ਐੱਸ.ਐੱਲ.4 ਪ੍ਰਤੀਯੋਗਿਤਾ ਦੇ ਫਾਈਨਲ ਵਿਚ ਸੋਮਵਾਰ ਨੂੰ ਉਹ ਫਰਾਂਸ ਦੇ ਲੁਕਾਸ ਮਾਜੁਰ ਹੱਥੋਂ ਸਿੱਧੇ ਸੈੱਟਾਂ ਵਿਚ ਹਾਰ ਗਿਆ, ਜਿਸ ਕਾਰਨ ਉਸ ਦਾ ਸੋਨ ਤਮਗਾ ਜਿੱਤਣ ਦਾ ਸੁਪਨਾ ਟੁੱਟ ਗਿਆ, ਪਰ ਉਹ ਚਾਂਦੀ ਦਾ ਤਮਗਾ ਜਿੱਤਣ 'ਚ ਕਾਮਯਾਬ ਰਿਹਾ।
2007 ਬੈਚ ਦੇ ਆਈ.ਪੀ.ਐੱਸ. ਅਧਿਕਾਰੀ 41 ਸਾਲ ਦੇ ਸੁਹਾਸ ਨੂੰ ਫਰਾਂਸ ਜੇ ਲੁਕਾਸ ਮਾਜੁਰ ਹੱਥੋਂ ਇਕਪਾਸੜ ਮੁਕਾਬਲੇ ਵਿਚ 9-21, 13-21 ਨਾਲ ਹਾਰ ਝੱਲਣੀ ਪਈ। ਟੋਕੀਓ ਪੈਰਾਲੰਪਿਕ ਦੇ ਫਾਈਨਲ 'ਚ ਵੀ ਤਿੰਨ ਸਾਲ ਪਹਿਲਾਂ ਵੀ ਲੁਕਾਸ ਨੇ ਹੀ ਸੁਹਾਸ ਨੂੰ ਹਰਾਇਆ ਸੀ। ਜ਼ਿਕਰਯੋਗ ਹੈ ਕਿ ਖੱਬੇ ਗਿੱਟੇ ਦੀ ਸਮੱਸਿਆ ਨਾਲ ਪੈਦਾ ਹੋਇਆ ਸੁਹਾਸ ਐੱਸ.ਐੱਲ.4 ਵਰਗ ਵਿਚ ਖੇਡਦਾ ਹੈ।
PM ਮੋਦੀ ਨੇ ਦਿੱਤੀ ਵਧਾਈ- ਫਾਈਨਲ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤਣ 'ਤੇ ਸੁਹਾਸ ਯਥੀਰਾਜ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 'ਐਕਸ' ਅਕਾਊਂਟ 'ਤੇ ਟਵੀਟ ਕਰ ਕੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੂਰਾ ਭਾਰਤ ਤੁਹਾਡੀ ਸਫ਼ਲਤਾ 'ਤੇ ਖੁਸ਼ ਹੈ। ਖੇਡ ਪ੍ਰਤੀ ਤੁਹਾਡੀ ਦ੍ਰਿੜਤਾ ਦੇਖ ਕੇ ਸਾਨੂੰ ਤੁਹਾਡੇ 'ਤੇ ਮਾਣ ਹੈ।
ਇਹ ਵੀ ਪੜ੍ਹੋ- ਪੈਰਾਲੰਪਿਕ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ PM ਮੋਦੀ ਨੇ ਦਿੱਤੀ ਵਧਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੈਰਾਲੰਪਿਕ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ PM ਮੋਦੀ ਨੇ ਦਿੱਤੀ ਵਧਾਈ
NEXT STORY