ਸਪੋਰਟਸ ਡੈਸਕ— ਟੋਕੀਓ ਪੈਰਾਲੰਪਿਕ ਖੇਡਾਂ ਦਾ ਟਿਕਟ ਪੱਕਾ ਕਰ ਚੁੱਕੇ ਜੈਵਲਿਨ ਖਿਡਾਰੀ ਸੁਮਿਤ ਅੰਤਿਲ ਨੇ ਰਾਸ਼ਟਰੀ ਪੈਰਾ ਐਥਲੀਟ ਚੈਂਪੀਅਨਸ਼ਿਪ ’ਚ ਸ਼ੁੱਕਰਾਵਰ ਨੂੰ ਐੱਫ.44 ਵਰਗ ’ਚ 66.90 ਮੀਟਰ ਦੀ ਦੂਰੀ ਦੇ ਨਾਲ ਆਪਣਾ ਹੀ ਵਰਲਡ ਰਿਕਾਰਡ ਤੋੜ ਦਿੱਤਾ।
ਇਹ ਵੀ ਪੜ੍ਹੋ : ਨਰਿੰਦਰ ਮੋਦੀ ਸਟੇਡੀਅਮ ’ਤੇ ਮੁੜ ਲੱਗਾ ਕੋਰੋਨਾ ਫੈਲਾਉਣ ਦਾ ਕਲੰਕ
22 ਸਾਲਾ ਅੰਤਿਲ ਨੇ ਇਸ ਤੋਂ ਪਹਿਲਾਂ ਭਾਰਤੀ ਐਥਲੈਟਿਕਸ ਸੰਘ ਵੱਲੋਂ ਪਟਿਆਲਾ ’ਚ ਆਯੋਜਿਤ ਇੰਡੀਅਨ ਗ੍ਰਾਂ ਪ੍ਰੀ ’ਚ 66.43 ਮੀਟਰ ਦਾ ਰਿਕਾਰਡ ਬਣਾਇਆ ਸੀ। ਉਨ੍ਹਾਂ ਨੇ 2019 ਵਰਲਡ ਕੱਪ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੇ ਦੌਰਾਨ ਟੋਕੀਓ ਪੈਰਾਲੰਪਿਕ ਲਈ ਕੁਆਲੀਫ਼ਾਈ ਕੀਤਾ ਸੀ। ਉਨ੍ਹਾਂ ਨੇ ਇਸ ’ਚ ਚਾਂਦੀ ਤਮਗਾ ਜਿੱਤਿਆ ਸੀ ਜਿਸ ’ਚ ਇਕ ਹੋਰ ਭਾਰਤੀ ਸੰਦੀਪ ਚੌਧਰੀ ਨੇ ਸੋਨ ਤਮਗੇ ਦੇ ਨਾਲ ਓਲੰਪਿਕ ਕੋਟਾ ਹਾਸਲ ਕੀਤਾ ਸੀ। ਚੌਧਰੀ ਜਿੱਥੇ ਰਾਸ਼ਟਰੀ ਚੈਂਪੀਅਨਸ਼ਿਪ ’ਚ 60.90 ਮੀਟਰ ਦੇ ਨਾਲ ਦੂਜੇ ਸਥਾਨ ’ਤੇ ਰਹੇ ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨਰਿੰਦਰ ਮੋਦੀ ਸਟੇਡੀਅਮ ’ਤੇ ਮੁੜ ਲੱਗਾ ਕੋਰੋਨਾ ਫੈਲਾਉਣ ਦਾ ਕਲੰਕ
NEXT STORY