ਉਦੈਪੁਰ— ਭਾਰਤ ਦੀ ਰਾਸ਼ਟਰੀ ਫੁੱਟਬਾਲ ਟੀਮ ਦੇ ਕਪਤਾਨ ਤੇ ਸਟਾਰ ਸਟ੍ਰਾਈਕਰ ਸੁਨੀਲ ਸ਼ੇਤਰੀ ਨੇ ਸ਼ਨੀਵਾਰ ਉਦੈਪੁਰ ਦੇ ਜਾਵਰ ਸਥਿਤ ਜਿੰਕ ਫੁੱਟਬਾਲ ਅਕੈਡਮੀ ਦਾ ਦੌਰਾ ਕੀਤਾ ਤੇ ਨੌਜਵਾਨ ਖਿਡਾਰੀਆਂ ਨਾਲ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ। ਸ਼ੇਤਰੀ ਜਾਵਰ ਵਿਚ ਮੌਜੂਦਾ ਮੁੱਢਲੇ ਢਾਂਚੇ ਤੇ ਸਹੂਲਤਾਂ ਨੂੰ ਦੇਖ ਕੇ ਹੈਰਾਨ ਸੀ। ਉਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਹਿਲ ਨਾਲ ਨਾ ਸਿਰਫ ਰਾਜਸਥਾਨ ਸਗੋਂ ਭਾਰਤੀ ਫੁੱਟਬਾਲ ਦੇ ਭਵਿੱਖ ਨੂੰ ਨਵੀਂ ਉਚਾਈ ਮਿਲੇਗੀ।

ਸ਼ੇਤਰੀ ਨੇ ਕਿਹਾ, ''ਮੈਂ ਰਾਜਸਥਾਨ ਵਿਚ ਪਹਿਲੀ ਵਾਰ ਕੋਈ ਫੁੱਟਬਾਲ ਅਕੈਡਮੀ ਦੇਖੀ ਹੈ ਤੇ ਮੈਂ ਇਹ ਦੇਖ ਕੇ ਖੁਸ਼ ਹਾਂ ਕਿ ਇਥੇ ਵਿਸ਼ਵ ਪੱਧਰੀ ਸਹੂਲਤਾਂ ਮੌਜੂਦ ਹਨ। ਮੈਂ ਤਾਂ ਇਹੀ ਸੋਚ ਰਿਹਾ ਹਾਂ ਕਿ ਜਦੋਂ ਮੈਂ ਵੱਡਾ ਹੋ ਰਿਹਾ ਸੀ, ਉਦੋਂ ਮੈਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਕਿਉਂ ਨਹੀਂ ਮਿਲੀਆਂ। ਮੈਨੂੰ ਭਰੋਸਾ ਹੈ ਕਿ ਇਥੇ ਟ੍ਰੇਨਿੰਗ ਪ੍ਰਾਪਤ ਕਰ ਰਹੇ ਬੱਚੇ ਨਾ ਸਿਰਫ ਰਾਜਸਥਾਨ ਸਗੋਂ ਰਾਸ਼ਟਰੀ ਪੱਧਰ 'ਤੇ ਚੰਗਾ ਪ੍ਰਦਰਸ਼ਨ ਕਰਨਗੇ।''
ਸਿਟਜਸ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ : ਸ਼੍ਰੀਸਵਨ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ
NEXT STORY