ਜਲੰਧਰ : 45ਵੇਂ ਸਿਟਜਸ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ 13 ਸਾਲਾ ਸ਼੍ਰੀਸਵਨ ਐੱਮ. ਨੇ ਪਿਛਲੇ ਲਗਾਤਾਰ 2 ਰਾਊਂਡਜ਼ ਵਿਚ ਜਿੱਤ ਦਰਜ ਕਰਦਿਆਂ 5 ਰਾਊਂਡਜ਼ ਤੋਂ ਬਾਅਦ 4 ਅੰਕ ਬਣਾਉਂਦਿਆ ਵਾਪਸੀ ਕਰ ਲਈ ਹੈ। ਰਾਊਂਡ 2 ਤੇ 3 ਵਿਚ ਲਗਾਤਾਰ 2 ਡਰਾਅ ਖੇਡਣ ਤੋਂ ਬਾਅਦ ਪਿੱਛੇ ਹੋਏ ਸ਼੍ਰੀਸਵਨ ਨੇ ਰਾਊਂਡ 4 ਵਿਚ ਅਰਜਨਟੀਨਾ ਦੇ ਡੇਲਾ ਪਾਬਲੋ ਤੇ ਉਸ ਤੋਂ ਬਾਅਦ ਪੇਰੂ ਦੇ ਪੇਨਾ ਮੋਰਲੇਸ ਨੂੰ ਹਰਾਇਆ। ਫਿਲਹਾਲ ਟੂਰਨਾਮੈਂਟ ਵਿਚ 3 ਖਿਡਾਰੀ 4.5 ਅੰਕਾਂ 'ਤੇ ਹਨ, ਜਦਕਿ ਸ਼੍ਰੀਸਵਨ ਸਮੇਤ 6 ਖਿਡਾਰੀ 4 ਅੰਕਾਂ 'ਤੇ ਹਨ। ਉਥੇ ਹੀ ਭਾਰਤ ਦਾ ਅਨੁਜ ਸ਼੍ਰੀਵਤਰੀ ਨੇ ਵੀ ਪਿਛਲੀਆਂ ਲਗਾਤਾਰ ਦੋ ਹਾਰਾਂ ਤੋਂ ਉੱਭਰਦੇ ਹੋਏ ਹਮਵਤਨ ਸਨੇਹਲ ਭੌਂਸਲੇ ਨੂੰ ਹਰਾਉਂਦਿਆਂ 3 ਅੰਕ ਬਣਾ ਲਏ ਹਨ ਤੇ ਭਾਰਤ ਦਾ ਹਰੀਕ੍ਰਿਸ਼ਣਾ ਆਰ. ਏ. 3.5 ਅੰਕਾਂ 'ਤੇ ਜਾ ਪਹੁੰਚਿਆ ਹੈ।
ਆਇਰਲੈਂਡ ਨਾਲ ਟੈਸਟ ਮੈਚ ਤੋਂ ਬਾਅਦ ਇੰਗਲੈਂਡ ਦੇ ਖਿਡਾਰੀਆਂ ਦੀ ਟੈਸਟ ਰੈਂਕਿੰਗ 'ਚ ਸੁਧਾਰ
NEXT STORY