ਸਪੋਰਟਸ ਡੈਸਕ— ਭਾਰਤ ਦੇ ਸਾਬਕਾ ਕਪਤਾਨ ਤੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਨਵੇਂ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਆਪਣੀ ਸਪੀਡ ਤੇ ਸੀਮ ’ਤੇ ਕਾਬੂ ਕਰਕੇ ਟੈਸਟ ਕ੍ਰਿਕਟ ’ਚ ਰਾਸ਼ਟਰੀ ਟੀਮ ਲਈ ਚੰਗਾ ਯੋਗਦਾਨ ਦੇ ਸਕਦੇ ਹਨ ਤੇ ਚੋਣ ਕਮੇਟੀ ਨੂੰ ਲੰਬੇ ਫ਼ਾਰਾਮੈਟ ’ਚ ਉਨ੍ਹਾਂ ਦੇ ਨਾਂ ’ਤੇ ਉਸੇ ਤਰ੍ਹਾਂ ਨਾਲ ਵਿਚਾਰ ਕਰਨਾ ਚਾਹੀਦਾ ਹੈ ਜਿਵੇਂ ਕਿ 2018 ’ਚ ਜਸਪ੍ਰੀਤ ਬੁਮਰਾਹ ਦੇ ਨਾਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿਹਾ ਕਿ ਜਸਪ੍ਰੀਤ ਬੁਮਰਾਹ ਟੀ-20 ਕੌਮਾਂਤਰੀ ਅਤੇ ਵਨ-ਡੇ ਦੇ ਬਆਦ ਹੁਣ ਟੈਸਟ ਫ਼ਾਰਮੈਟ ’ਚ ਭਾਰਤ ਦੇ ਟਾਪ ਦੇ ਗੇਂਦਬਾਜ਼ ਬਣ ਗਏ ਹਨ।
ਇਹ ਵੀ ਪੜ੍ਹੋ : ਸਚਿਨ ਦੇੇ ਕੋਵਿਡ ਪਾਜ਼ਟਿਵ ਹੋਣ ’ਤੇ ਪੀਟਰਸਨ ਨੇ ਕਸਿਆ ਤੰਜ ਤਾਂ ਯੁਵਰਾਜ ਨੇ ਕਰ ਦਿੱਤਾ ਚਾਰੇ ਖ਼ਾਨੇ ਚਿੱਤ
ਪ੍ਰਸਿੱਧ ਕ੍ਰਿਸ਼ਨਾ ਨੇ ਕੌਮਾਂਤਰੀ ਕ੍ਰਿਕਟ ’ਚ ਸ਼ਾਨਾਦਾਰ ਆਗ਼ਾਜ਼ ਕਰਦੇ ਹੋਏ ਇੰਗਲੈਂਡ ਖ਼ਿਲਾਫ਼ ਪਹਿਲੇ ਵਨ-ਡੇ ’ਚ ਚਾਰ ਵਿਕਟਾਂ ਝਟਕਾਈਆਂ ਸਨ। ਉਨ੍ਹਾਂ ਨੇ ਦੂਜੇ ਮੈਚ ’ਚ ਵੀ 37 ਓਵਰ ’ਚ 2 ਵਿਕਟਾਂ ਲਈਆਂ ਸਨ ਜਿਸ ’ਚ ਸ਼ਾਨਦਾਰ ਯਾਰਕਰ ਗੇਂਦ ’ਤੇ ਜੋਸ ਬਟਲਰ ਦਾ ਵੀ ਵਿਕਟ ਸੀ। ਕ੍ਰਿਸ਼ਨਾ ਨੇ ਪਹਿਲੇ ਦਰਜੇ ’ਚ ਹੁਣ ਤਕ 9 ਮੈਚਾਂ ’ਚ 34 ਵਿਕਟਾਂ ਲਈਆਂ ਹਨ।
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਨੂੰ ਹੋਇਆ ਕੋਰੋਨਾ, ਖ਼ੁਦ ਨੂੰ ਕੀਤਾ ਇਕਾਂਤਵਾਸ
ਵਨ-ਡੇ ਡੈਬਿਊ ’ਚ ਕੀਤਾ ਸੀ ਯਾਦਗਾਰ ਪ੍ਰਦਰਸ਼ਨ
ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੇ ਵਨ-ਡੇ ਸੀਰੀਜ਼ ਦੇ ਪਹਿਲੇ ਮੈਚ ’ਚ ਯਾਦਗਾਰ ਪ੍ਰਦਰਸ਼ਨ ਕਰਦੇ ਹੋਏ ਜੇਸਨ ਰਾਏ (46), ਬੇਨ ਸਟੋਕਸ (1), ਸੈਮ ਬਿਲਿੰਗਸ (18) ਤੇ ਟਾਮ ਕੁਰੇਨ (11) ਨੂੰ ਆਊਟ ਕੀਤਾ। ਕ੍ਰਿਸ਼ਨਾ ਨੇ ਇਸ ਮੈਚ ਦੇ ਦੌਰਾਨ ਵਨ-ਡੇ ਕੌਮਾਂਤਰੀ ’ਚ ਡੈਬਿਊ ’ਤੇ ਨੋਏਲ ਡੇਵਿਡ ਦਾ 24 ਸਾਲ ਪੁਰਾਣਾ ਭਾਰਤੀ ਰਿਕਾਰਡ ਤੋੜ ਦਿੱਤਾ ਹੈ। ਸਪਿਨ ਗੇਂਦਬਾਜ਼ ਡੇਵਿਡ ਨੇ 1997 ’ਚ ਵੈਸਟਇੰਡੀਜ਼ ਖ਼ਿਲਾਫ਼ 21 ਦੌੜਾਂ ਦੇ ਕੇ ਤਿੰੰਨ ਵਿਕਟਾਂ ਝਟਕਾਈਆਂ ਸਨ, ਜੋ ਵਨ-ਡੇ ਡੈਬਿਊ ’ਚ ਸਰਵਸ੍ਰੇਸ਼ਠ ਗੇਂਦਬਾਜ਼ੀ ਦਾ ਭਾਰਤੀ ਰਿਕਾਰਡ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਚਿਨ ਦੇੇ ਕੋਵਿਡ ਪਾਜ਼ਟਿਵ ਹੋਣ ’ਤੇ ਪੀਟਰਸਨ ਨੇ ਕਸਿਆ ਤੰਜ ਤਾਂ ਯੁਵਰਾਜ ਨੇ ਕਰ ਦਿੱਤਾ ਚਾਰੇ ਖ਼ਾਨੇ ਚਿੱਤ
NEXT STORY