ਨਵੀਂ ਦਿੱਲੀ— ਵਨ ਡੇ ਸੀਰੀਜ਼ ਨੂੰ 4-1 ਨਾਲ ਆਪਣੇ ਨਾਂ ਕਰਨ ਦੇ ਬਾਅਦ ਭਾਰਤੀ ਟੀਮ ਬੁੱਧਵਾਰ ਨੂੰ ਟੀ-20 ਸੀਰੀਜ਼ ਦਾ ਪਹਿਲਾ ਮੈਚ ਬੁੱਧਵਾਰ ਨੂੰ ਵੇਲਿੰਗਟਨ 'ਚ ਮੇਜ਼ਬਾਨੀ ਨਿਊਜ਼ੀਲੈਂਡ ਖਿਲਾਫ ਖੇਡੇਗੀ। ਵਿਰਾਟ ਕੋਹਲੀ ਨੂੰ ਟੀਮ 'ਚੋਂ ਆਰਾਮ ਦਿੱਤਾ ਗਿਆ ਹੈ ਅਤੇ ਅਜਿਹੇ 'ਚ ਰੋਹਿਤ ਸ਼ਰਮਾ ਹੀ ਕਪਤਾਨੀ ਕਰਦੇ ਦਿਸਣਗੇ। ਹਾਰਦਿਕ ਪੰਡਯਾ ਦੀ ਵਾਪਸੀ ਦੇ ਨਾਲ ਟੀ-20 ਸੀਰੀਜ਼ 'ਚ ਕਰੁਣਾਲ ਪੰਡਯਾ ਵੀ ਨਜ਼ਰ ਆਉਣਗੇ। ਯੁਵਾ ਬੱਲੇਬਾਜ਼ ਸ਼ੁਭਮਨ ਗਿੱਲ ਤੋਂ ਇਲਾਵਾ ਸਿਧਾਰਥ ਕੌਲ ਅਤੇ ਖਲੀਲ ਵੀ ਟੀਮ ਦਾ ਹਿੱਸਾ ਹੋਣਗੇ।
ਦੂਜੇ ਪਾਸੇ ਸਾਬਕਾ ਭਾਰਤੀ ਕ੍ਰਿਕਟਰ ਅਤੇ ਕਾਂਮੇਂਟੇਟਰ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਭਾਵੇਂ ਹੀ ਹਾਲ ਫਿਲਹਾਲ 'ਚ ਧੋਨੀ ਸ਼ਾਨਦਾਰ ਫਾਰਮ 'ਚ ਹਨ ਪਰ ਉਨ੍ਹਾਂ ਨੂੰ ਟੀ-20 ਸੀਰੀਜ਼ ਦੀ ਪਲੇਇੰਗ ਇਲੈਵਨ 'ਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਹੈ। ਸਾਲ 2018 'ਚ ਬੱਲੇ ਨਾਲ ਖਰਾਬ ਪ੍ਰਦਰਸ਼ਨ ਕਰਨ ਦੇ ਬਾਅਦ ਧੋਨੀ ਨੇ ਇਸ ਸਾਲ ਦੌੜਾਂ ਦਾ ਢੇਰ ਲਾ ਦਿੱਤਾ ਹੈ। ਉਨ੍ਹਾਂ ਨੇ ਆਸਟਰੇਲੀਆ ਖਿਲਾਫ ਵਨ ਡੇ ਸੀਰੀਜ਼ 'ਚ 3 ਅਰਧ ਸੈਂਕੜੇ ਅਤੇ ਭਾਰਤ ਦੀ ਆਸਟਰੇਲੀਆ ਦੀ ਜ਼ਮੀਨ 'ਤੇ ਪਹਿਲੀ ਵਾਰ ਦੋ ਪੱਖੀ ਵਨ ਡੇ ਸੀਰੀਜ਼ 'ਚ ਜਿੱਤ ਦਿਵਾਈ। ਇਸ ਦੌਰਾਨ ਉਨ੍ਹਾਂ ਨੇ 51, 55 ਅਤੇ 87 ਦੌੜਾਂ ਦੀ ਪਾਰੀ ਖੇਡੀ।
ਗਾਵਸਕਰ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਟੀਮ ਇੰਡੀਆ ਨੂੰ ਇਸ ਸੀਰੀਜ਼ 'ਚ ਧੋਨੀ ਦੇ ਬਜਾਏ ਯੁਵਾ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੀਦਾ ਹੈ। ਇਸ ਨਾਲ ਧੋਨੀ ਨੂੰ ਆਸਟਰੇਲੀਆ ਖਿਲਾਫ ਘਰੇਲੂ ਸੀਰੀਜ਼ ਤੋਂ ਪਹਿਲਾਂ ਆਰਾਮ ਮਿਲ ਜਾਵੇਗਾ। ਇਸ ਦੌਰਾਨ ਨਿਊਜ਼ੀਲੈਂਡ ਟੀਮ ਦੇ ਕੋਚ ਮਾਈਕ ਹੇਸਨ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਵੀ ਕਿਹਾ ਕਿ ਧੋਨੀ ਨੂੰ ਆਰਾਮ ਦਿੱਤਾ ਜਾਣਾ ਚਾਹੀਦਾ ਹੈ। ਹੇਸਨ ਨੇ ਕਿਹਾ, ''ਆਗਾਮੀ ਸੀਰੀਜ਼ ਰਿਸ਼ਭ ਪੰਤ ਅਤੇ ਦਿਨੇਸ਼ ਕਾਰਤਿਕ ਲਈ ਵੱਡਾ ਮੌਕਾ ਹੈ। ਇਸ ਤੋਂ ਬਾਅਦ ਹੀ ਟੀਮ ਇੰਡੀਆ ਵਰਲਡ ਕੱਪ ਨੂੰ ਮੱਦੇਨਜ਼ਰ ਰਖਦੇ ਹੋਏ ਫੈਸਲੇ ਲੈ ਸਕੇਗੀ। ਅਸੀਂ ਜਾਣਦੇ ਹੈ ਕਿ ਐੱਮ.ਐੱਸ. ਧੋਨੀ ਵਰਲਡ ਕੱਪ ਟੀਮ ਦਾ ਹਿੱਸਾ ਹੋਣ ਵਾਲੇ ਹਨ।
ਖਲੀ ਦੀ ਰਿੰਗ 'ਚ ਭੱਜੀ ਦਾ ਜਲਵਾ, ਇਕ 'ਥੱਪੜ' ਨਾਲ ਰੈਸਲਰ ਨੂੰ ਸੁੱਟਿਆ ਬਾਹਰ (video)
NEXT STORY