ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 70ਵਾਂ ਮੈਚ ਅੱਜ ਸਨਰਾਈਜ਼ਰਜ਼ ਹੈਦਰਾਬਾਦ (ਐੱਸ. ਆਰ. ਐੱਚ) ਤੇ ਪੰਜਾਬ ਕਿੰਗਜ਼ (ਪੀ. ਬੀ. ਕੇ. ਐੱਸ.) ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਪੰਜਾਬ ਤੇ ਹੈਦਰਾਬਾਦ ਨੇ 13 ਮੁਕਾਬਲੇ ਖੇਡ ਕੇ 6 'ਚ ਜਿੱਤ ਹਾਸਲ ਕੀਤੀ ਹੈ। ਦੋਵੇਂ ਟੀਮਾਂ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀਆਂ ਹਨ। ਅਜਿਹੇ 'ਚ ਦੋਵੇਂ ਟੀਮਾਂ ਸੀਜ਼ਨ ਦੇ ਆਖ਼ਰੀ ਲੀਗ ਮੈਚ ਨੂੰ ਜਿੱਤ ਕੇ ਆਈ. ਪੀ. ਐੱਲ. 2022 ਤੋਂ ਵਿਦਾਈ ਲੈਣਾ ਚਾਹੁਣਗੀਆਂ।
ਇਹ ਵੀ ਪੜ੍ਹੋ : DC vs MI : ਬੈਂਗਲੁਰੂ ਪਲੇਅ ਆਫ ’ਚ, ਮੁੰਬਈ ਨੇ 5 ਵਿਕਟਾਂ ਨਾਲ ਜਿੱਤਿਆ ਮੈਚ
ਹੈੱਡ ਟੂ ਹੈੱਡ
ਸਨਰਾਈਜ਼ਰਜ਼ ਹੈਦਰਾਬਾਦ ਤੇ ਪੰਜਾਬ ਕਿੰਗਜ਼ ਦਰਮਿਆਨ ਆਈ. ਪੀ. ਐੱਲ. ਦੇ ਪਿਛਲੇ 18 ਮੁਕਾਬਲਿਆਂ ਦੇ ਨਤੀਜਿਆਂ ਨੂੰ ਦੇਖੀਏ ਤਾਂ ਸਨਰਾਈਜ਼ਰਜ਼ ਨੇ 13 ਵਾਰ ਬਾਜ਼ੀ ਮਾਰੀ ਹੈ ਜਦਕਿ ਪੰਜਾਬ 5 ਵਾਰ ਹੀ ਜਿੱਤ ਸਕਿਆ ਹੈ।
ਦੋਵੇਂ ਟੀਮਾਂ ਦੀਆਂ ਸੰਭਾਵਿਤ ਪਲੇਇੰਗ-11 :-
ਸਨਰਾਈਜ਼ਰਜ਼ ਹੈਦਰਾਬਾਦ : ਪ੍ਰਿਯਮ ਗਰਗ, ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਐਡਨ ਮਾਰਕਰਮ, ਗਲੇਨ ਫਿਲਿਪਸ, ਨਿਕੋਲਸ ਪੂਰਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਰੋਮਾਰੀਓ ਸ਼ੈਫਰਡ/ਸੀਨ ਐਬੋਟ, ਭੁਵਨੇਸ਼ਵਰ ਕੁਮਾਰ (ਕਪਤਾਨ), ਟੀ. ਨਟਰਾਜਨ, ਉਮਰਾਨ ਮਲਿਕ
ਪੰਜਾਬ ਕਿੰਗਜ਼ : ਜਾਨੀ ਬੇਅਰਸਟੋ, ਸ਼ਿਖਰ ਧਵਨ, ਮਯੰਕ ਅਗਰਵਾਲ (ਕਪਤਾਨ), ਲਿਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਬੈਨੀ ਹਾਵੇਲ, ਸ਼ਾਹਰੁਖ ਖਾਨ/ਹਰਪ੍ਰੀਤ ਬਰਾੜ, ਰਿਸ਼ੀ ਧਵਨ/ਈਸ਼ਾਨ ਪੋਰੇਲ, ਰਾਹੁਲ ਚਾਹਰ, ਕਗਿਸੋ ਰਬਾਡਾ, ਅਰਸ਼ਦੀਪ ਸਿੰਘ
ਇਹ ਵੀ ਪੜ੍ਹੋ : ਤੀਰਅੰਦਾਜ਼ੀ ਵਿਸ਼ਵ ਕੱਪ : ਭਾਰਤੀ ਪੁਰਸ਼ ਕੰਪਾਊਂਡ ਟੀਮ ਨੇ ਸੋਨ ਤੇ ਭਾਰਦਵਾਜ ਨੇ ਜਿੱਤਿਆ ਚਾਂਦੀ ਦਾ ਤਮਗਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਟਾਈਗਰ ਵੁਡਸ ਨੇ ਪੀ. ਜੀ. ਏ. ਚੈਂਪੀਅਨਸ਼ਿਪ 'ਚ ਕੱਟ ਕੀਤਾ ਹਾਸਲ
NEXT STORY