ਸਪੋਰਟਸ ਡੈਸਕ- ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 28ਵਾਂ ਮੈਚ ਪੰਜਾਬ ਕਿੰਗਜ਼ (ਪੀ. ਬੀ. ਕੇ. ਐੱਸ.) ਤੇ ਸਨਰਾਈਜ਼ਰਜ਼ ਹੈਦਰਾਬਾਦ (ਐੱਸ. ਆਰ. ਐੱਚ) ਦਰਮਿਆਨ ਮੁੰਬਈ ਦੇ ਡੀ ਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਹੈਦਰਬਾਦ ਨੇ ਪੰਜਾਬ ਵਿਰੁੱਧ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਪੰਜਾਬ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 10 ਵਿਕਟਾਂ ਵਿਕਟਾਂ ਦੇ ਨੁਕਸਾਨ 'ਤੇ 151 ਦੌੜਾਂ ਬਣਾਈਆਂ। ਇਸ ਤਰ੍ਹਾਂ ਪੰਜਾਬ ਨੇ ਹੈਦਰਾਬਾਦ ਨੂੰ ਜਿੱਤ ਲਈ 152 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਨ ਆਈ ਹੈਦਰਬਾਦ ਦੀ ਟੀਮ ਨੇ 18.5 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 152 ਦੌੜਾਂ ਬਣਾਈਆਂ ਤੇ ਮੈਚ ਆਪਣੇ ਨਾਂ ਕਰ ਲਿਆ। ਇਸ ਤਰ੍ਹਾਂ ਹੈਦਰਾਬਾਦ ਦੀ ਆਈ. ਪੀ. ਐੱਲ. 2022 'ਚ ਇਹ ਲਗਾਤਾਰ ਚੌਥੀ ਜਿੱਤ ਹੈ।
ਟੀਚੇ ਦਾ ਪਿੱਛਾ ਕਰਨ ਆਈ ਹੈਦਰਾਬਾਦ ਦੀ ਟੀਮ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਕਪਤਾਨ ਕੇਨ ਵਿਲੀਅਮਸਨ 3 ਦੌੜਾਂ ਦੇ ਨਿੱਜੀ ਸਕੋਰ 'ਤੇ ਰਬਾਡਾ ਦੀ ਗੇਂਦ 'ਤੇ ਧਵਨ ਦਾ ਸ਼ਿਕਾਰ ਬਣ ਕੇ ਪਵੇਲੀਅਨ ਪਰਤ ਗਏ। ਹੈਦਰਾਬਾਦ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਰਾਹੁਲ ਤ੍ਰਿਪਾਠੀ 34 ਦੌੜਾਂ ਦੇ ਨਿੱਜੀ ਸਕੋਰ 'ਤੇ ਰਾਹੁਲ ਚਾਹਰ ਦੀ ਗੇਂਦ 'ਤੇ ਸ਼ਾਹਰੁਖ਼ ਖ਼ਾਨ ਨੂੰ ਕੈਚ ਦੇ ਕੇ ਆਊਟ ਹੋ ਗਏ। ਰਾਹੁਲ ਤ੍ਰਿਪਾਠੀ ਨੇ ਆਪਣੀ ਪਾਰੀ ਦੇ ਦੌਰਾਨ ਇਕ ਛੱਕਾ ਤੇ 4 ਚੌਕੇ ਲਗਾਏ। ਇਸ ਤੋਂ ਬਾਅਦ ਹੈਦਰਾਬਾਦ ਦੀ ਤੀਜੀ ਵਿਕਟ ਅਭਿਸ਼ੇਕ ਸ਼ਰਮਾ ਦੇ ਤੌਰ 'ਤੇ ਡਿੱਗੀ। ਅਭਿਸ਼ੇਕ ਰਾਹੁਲ ਚਾਹਰ ਦੀ ਗੇਂਦ 'ਤੇ ਸ਼ਾਹਰੁਖ਼ ਖ਼ਾਨ ਦਾ ਸ਼ਿਕਾਰ ਬਣੇ। ਅਭਿਸ਼ੇਕ ਨੇ ਆਪਣੀ ਪਾਰੀ ਦੇ ਦੌਰਾਨ 3 ਚੌਕੇ ਤੇ ਇਕ ਛੱਕਾ ਲਾਇਆ। ਹੈਦਰਾਬਾਦ ਵਲੋਂ ਐਡੇਨ ਮਾਰਕਰਮ ਨੇ ਅਜੇਤੂ ਰਹਿੰਦੇ ਹੋਏ 41 ਤੇ ਨਿਕੋਲਸ ਪੂਰਨ ਨੇ ਵੀ ਅਜੇਤੂ ਰਹਿੰਦੇ ਹੋਏ 35 ਦੌੜਾਂ ਬਣਾਈਆਂ। ਪੰਜਾਬ ਵਲੋਂ ਕਗਿਸੋ ਰਬਾਡਾ ਨੇ 1 ਤੇ ਰਾਹੁਲ ਚਾਹਰ ਨੇ 2 ਵਿਕਟ ਲਏ।
ਇਹ ਵੀ ਪੜ੍ਹੋ : IPL 2022 : ਲਿਵਿੰਗਸਟੋਨ ਦਾ ਅਰਧ ਸੈਂਕੜਾ, ਪੰਜਾਬ ਨੇ ਹੈਦਰਾਬਾਦ ਨੂੰ ਦਿੱਤਾ 152 ਦੌੜਾਂ ਦਾ ਟੀਚਾ
ਟੀਮਾਂ:
ਪੰਜਾਬ ਕਿੰਗਜ਼ : ਸ਼ਿਖਰ ਧਵਨ (ਕਪਤਾਨ), ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਲੀਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਾਹਰੁਖ ਖਾਨ, ਓਡੀਅਨ ਸਮਿਥ, ਕਾਗਿਸੋ ਰਬਾਡਾ, ਰਾਹੁਲ ਚਾਹਰ, ਵੈਭਵ ਅਰੋੜਾ, ਅਰਸ਼ਦੀਪ ਸਿੰਘ
ਸਨਰਾਈਜ਼ਰਜ਼ ਹੈਦਰਾਬਾਦ : ਅਭਿਸ਼ੇਕ ਸ਼ਰਮਾ, ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਏਡਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸ਼ਾਂਕ ਸਿੰਘ, ਜਗਦੀਸ਼ਾ ਸੁਚਿਥ, ਭੁਵਨੇਸ਼ਵਰ ਕੁਮਾਰ, ਮਾਰਕੋ ਜੈਨਸਨ, ਉਮਰਾਨ ਮਲਿਕ, ਟੀ ਨਟਰਾਜਨ
ਇਹ ਵੀ ਪੜ੍ਹੋ : IPL 2022 ਦੇ 27 ਮੈਚ ਪੂਰੇ, Point Table 'ਚ ਬੈਂਗਲੁਰੂ ਨੂੰ ਹੋਇਆ ਫਾਇਦਾ, ਦੇਖੋ ਸਥਿਤੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਸ਼ੇਨ ਵਾਟਸਨ ਨੇ ਦੱਸਿਆ ਚੇਨਈ ਸੁਪਰ ਕਿੰਗਜ਼ ਦੀ ਲਗਾਤਾਰ ਹਾਰ ਦਾ ਕਾਰਨ
NEXT STORY