ਵਾਸਕੋ (ਭਾਸ਼ਾ) : ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਉਤਰ ਪ੍ਰਦੇਸ਼, ਜੰਮੂ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਦੇ 34 ਸਕੂਲਾਂ ਵਿਚ ਟਾਇਲਟ ਅਤੇ ਪੀਣ ਦੇ ਪਾਣੀ ਦੀਆਂ ਸੁਵਿਧਾਵਾਂ ਉਪਲੱਬਧ ਕਰਾਉਣ ਦਾ ਸੰਕਲਪ ਲਿਆ ਹੈ। ਇਸ ਸਾਲ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਰੈਨਾ ਨੇ ਆਪਣੀ ਧੀ ਦੇ ਨਾਮ 'ਤੇ ਬਣੇ ਗੈਰ ਸਰਕਾਰੀ ਸੰਗਠਨ (ਐਨ.ਜੀ.ਓ.) ਗਾਰਸੀਆ ਰੈਨਾ ਫਾਊਂਡੇਸ਼ਨ (ਜੀ.ਆਰ.ਐਫ.) ਦੇ ਸਹਿਯੋਗ ਨਾਲ 27 ਨਵੰਬਰ ਨੂੰ ਆਪਣੇ 34ਵੇਂ ਜਨਮਦਿਨ ਮੌਕੇ ਕਈ ਪਰੋਪਕਾਰੀ ਗਤੀਵਿਧੀਆਂ ਕਰਾਉਣ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ: ਸ਼ੋਏਬ ਅਖ਼ਤਰ ਦਾ ਖ਼ੁਲਾਸਾ, ਗੇਦਬਾਜ਼ੀ ਦੀ ਰਫ਼ਤਾਰ ਵਧਾਉਣ ਲਈ ਮੈਨੂੰ ਵੀ ਆਫ਼ਰ ਹੋਈ ਸੀ 'ਡਰੱਗ'
ਬਿਆਨ ਅਨੁਸਾਰ ਇਸ ਪਹਿਲ ਨਾਲ ਇਨ੍ਹਾਂ ਸਕੂਲਾਂ ਵਿਚ ਪੜ੍ਹਣ ਵਾਲੇ 10000 ਤੋਂ ਜ਼ਿਆਦਾ ਬੱਚਿਆਂ ਨੂੰ ਸਿਹਤ ਅਤੇ ਸਾਫ਼-ਸਫ਼ਾਈ ਦੀ ਸਹੂਲਤ ਮਿਲੇਗੀ। ਰੈਨਾ ਅਤੇ ਫਾਊਂਡੇਸ਼ਨ ਦੀ ਸਹਿ-ਸੰਸਥਾਪਕ ਉਨ੍ਹਾਂ ਦੀ ਪਤਨੀ ਪ੍ਰਿਅੰਕਾ ਨੇ ਉਨ੍ਹਾਂ ਦੇ ਜਨਮਦਿਨ ਦੇ ਹਫ਼ਤੇ ਦੀ ਸ਼ੁਰੂਆਤ ਗਾਜੀਆਬਾਦ ਦੇ ਨੂਰ ਨਗਰ ਸਿਹਾਨੀ ਦੇ ਸਰਕਾਰੀ ਕੰਪੋਜ਼ਿਟ ਮਿਡਲ ਸਕੂਲ, ਪੀਣ ਦੇ ਪਾਣੀ ਦੀ ਸੁਵਿਧਾ ਵਿਚ ਸੁਧਾਰ, ਮੁੰਡੇ ਅਤੇ ਕੁੜੀਆਂ ਲਈ ਵੱਖ-ਵੱਖ ਟਾਇਲਟ, ਹੱਥ ਧੋਣ ਦੀ ਵਿਵਸਥਾ, ਭਾਂਡੇ ਧੋਣ ਦੀ ਜਗ੍ਹਾ ਅਤੇ ਸਮਾਰਟ ਕਲਾਸ ਦਾ ਉਦਘਾਟਨ ਕਰਕੇ ਕੀਤੀ।
ਇਹ ਵੀ ਪੜ੍ਹੋ: ਮਹਿੰਗਾਈ ਦੀ ਮਾਰ, 70 ਰੁਪਏ ਕਿੱਲੋ ਹੋਇਆ ਗੰਢਿਆਂ ਦਾ ਭਾਅ, ਲੋਕਾਂ ਦੇ ਹੰਝੂ ਕਢਾਉਣ ਲਈ ਤਿਆਰ
ਇਹ ਗਾਰਸੀਆ ਰੈਨਾ ਫਾਊਂਡੇਸ਼ਨ ਅਤੇ ਨੌਜਵਾਨ ਅਨਸਟਾਪੇਬਲ ਦੀ ਸੰਯੁਕਤ ਪਰਿਯੋਜਨਾ ਦਾ ਹਿੱਸਾ ਹੈ। ਰੈਨਾ ਅਤੇ ਪ੍ਰਿਅੰਕਾ ਨੇ ਇਸ ਦੌਰਾਨ ਕਮਜ਼ੋਰ ਤਬਕੇ ਦੀਆਂ 500 ਔਰਤਾਂ ਨੂੰ ਰਾਸ਼ਨ ਕਿੱਟਾਂ ਵੀ ਦਿੱਤੀਆਂ। ਰੈਨਾ ਨੇ ਕਿਹਾ, 'ਇਸ ਪਹਿਲ ਨਾਲ ਆਪਣੇ 34ਵੇਂ ਜਨਮਦਿਨ ਦਾ ਜਸ਼ਨ ਮਨਾਉਣ ਨਾਲ ਮੈਨੂੰ ਕਾਫ਼ੀ ਖੁਸ਼ੀ ਮਿਲੀ ਹੈ। ਹਰ ਇਕ ਬੱਚੇ ਨੂੰ ਚੰਗੀ ਸਿੱਖਿਆ ਦਾ ਅਧਿਕਾਰ ਹੈ, ਜਿਸ ਵਿਚ ਸਕੂਲਾਂ ਵਿਚ ਸਾਫ਼ ਅਤੇ ਸੁਰੱਖਿਅਤ ਪੀਣ ਦਾ ਪਾਣੀ ਅਤੇ ਟਾਇਲਟ ਦੀ ਵਿਵਸਥਾ ਵੀ ਸ਼ਾਮਲ ਹੈ।' ਉੱਤਰ ਪ੍ਰਦੇਸ਼ ਨਾਲ ਤਾਲੁੱਕ ਰੱਖਣ ਵਾਲੇ ਰੈਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਅਭਿਆਨ ਦੇ ਵੀ ਦੂਤ ਹਨ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਸੋਨਾ ਫਿਰ ਹੋ ਸਕਦਾ ਹੈ 45 ਹਜ਼ਾਰੀ
ਸ਼ੋਏਬ ਅਖ਼ਤਰ ਦਾ ਖ਼ੁਲਾਸਾ, ਗੇਦਬਾਜ਼ੀ ਦੀ ਰਫ਼ਤਾਰ ਵਧਾਉਣ ਲਈ ਮੈਨੂੰ ਵੀ ਆਫ਼ਰ ਹੋਈ ਸੀ 'ਡਰੱਗ'
NEXT STORY