ਲੀਘ- ਸਵੀਡਨ ਨੇ ਮਹਿਲਾ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ 'ਚ ਸਟਾਪੇਜ ਟਾਈਮ (90+2 ਮਿੰਟ) 'ਚ ਗੋਲ ਕਰਕੇ ਬੈਲਜੀਅਮ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ ਜਿੱਥੇ ਉਸ ਦਾ ਸਾਹਮਣਾ ਮੇਜ਼ਬਾਨ ਦੇਸ਼ ਇੰਗਲੈਂਡ ਨਾਲ ਹੋਵੇਗਾ।
ਬੈਲਜੀਅਮ ਦੀ ਗੋਲਕੀਪਰ ਨਿਕੀ ਐਵਰਾਈ ਨੇ ਲੀਘ ਸਪੋਰਟਸ ਵਿਲੇਜ 'ਚ ਮੀਂਹ ਦਰਮਿਆਨ ਖੇਡੇ ਗਏ ਮੈਚ 'ਚ ਕਈ ਸ਼ਾਨਦਾਰ ਬਚਾਅ ਕੀਤੇ ਪਰ ਉਹ 6 ਯਾਰਡ ਦੀ ਦੂਰੀ ਦੇ ਲਗਾਏ ਗਏ ਲਿੰਡਾ ਸੇਮਬ੍ਰੇਂਟ ਦੀ ਕਿੱਕ ਨੂੰ ਰੋਕਣ 'ਚ ਅਸਫਲ ਰਹੀ। 35 ਸਾਲ ਦੀ ਡਿਫੈਂਸ ਲਾਈਨ ਦੀ ਖਿਡਾਰੀ ਸੇਮਬ੍ਰੇਂਟ ਨੂੰ ਕੁਆਰਟਰ ਫਾਈਨਲ ਮੈਚ 'ਚ ਮੈਦਾਨ 'ਤੇ ਉਤਰਨ ਦਾ ਮੌਕਾ ਇਸ ਲਈ ਮਿਲਿਆ ਕਿਉਂਕਿ ਟੀਮ ਦੇ ਕੁਝ ਖਿਡਾਰੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਸਨ।
ਬਲਬੀਰ ਸਿੰਘ ਸੀਨੀਅਰ ਤੋਂ ਲੈ ਕੇ ਨੀਰਜ ਚੋਪੜਾ ਤੱਕ, ਭਾਰਤ ਲਈ ਖ਼ਾਸ ਹੈ 24 ਜੁਲਾਈ ਦਾ ਦਿਨ
NEXT STORY