ਦੁਬਈ- ਟੀ-20 ਵਰਲਡ ਕੱਪ ਦੇ ਮੈਚ 'ਚ ਪਾਕਿਸਤਾਨ ਤੋਂ ਹਾਰ ਦੇ ਬਾਅਦ ਭਾਰਤੀ ਖ਼ੇਮੇ 'ਚ ਪਹਿਲੀ ਖ਼ੁਸ਼ਖ਼ਬਰੀ ਆਈ ਹੈ। ਭਾਰਤ ਦੇ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਹੁਣ ਫਿੱਟ ਹੋ ਚੁੱਕੇ ਹਨ ਤੇ ਨਿਊਜ਼ੀਲੈਂਡ ਦੇ ਖ਼ਿਲਾਫ਼ ਅਗਲੇ ਮੈਚ ਦੇ ਲਈ ਉਪਲਬਧ ਰਹਿਣਗੇ। ਪਾਕਿਸਤਾਨ ਦੇ ਖ਼ਿਲਾਫ਼ ਬੱਲੇਬਾਜ਼ੀ ਦੇ ਦੌਰਾਨ ਪੰਡਯਾ ਦੇ ਮੋਢੇ 'ਤੇ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਹ ਫੀਲਡਿੰਗ ਲਈ ਨਹੀਂ ਉਤਰੇ ਸਨ, ਉਨ੍ਹਾਂ ਦੀ ਜਗ੍ਹਾ ਈਸ਼ਾਨ ਕਿਸ਼ਨ ਨੇ ਫੀਲਡਿੰਗ ਕੀਤੀ ਸੀ।
ਇਹ ਵੀ ਪੜ੍ਹੋ : ਭਾਰਤ ਦੀ ਹਾਰ ਮਗਰੋਂ ਨਿਸ਼ਾਨੇ 'ਤੇ ਮੁਹੰਮਦ ਸ਼ਮੀ, ਗਾਲ੍ਹਾਂ ਕੱਢਣ ਵਾਲਿਆਂ ਖ਼ਿਲਾਫ਼ ਫੇਸਬੁੱਕ ਦੀ ਵੱਡੀ ਕਾਰਵਾਈ
ਹੁਣ ਇਸ ਆਲਰਾਊਂਡਰ ਦੀ ਸੱਟ 'ਤੇ ਅਪਡੇਟ ਆਇਆ ਹੈ। ਖ਼ਬਰਾਂ ਮੁਤਾਬਕ ਹਾਰਦਿਕ ਹੁਣ ਪਹਿਲਾਂ ਨਾਲੋਂ ਬਿਹਤਰ ਹਨ। ਸਾਵਧਾਨੀ ਲਈ ਸਕੈਨ ਕਰਾਇਆ ਗਿਆ ਸੀ, ਕਿਉਂਕਿ ਟੀਮ ਮੈਨੇਜਮੈਂਟ ਆਪਣੇ ਇਸ ਖਿਡਾਰੀ ਨੂੰ ਲੈ ਕੇ ਕੋਈ ਕੁਤਾਹੀ ਨਹੀਂ ਵਰਤਨਾ ਚਾਹੁੰਦਾ ਸੀ। ਭਾਰਤ ਨੂੰ ਹੁਣ ਅਗਲਾ ਮੈਚ 31 ਅਕਤੂਬਰ ਨੂੰ ਨਿਊਜੀਲੈਂਡ ਖ਼ਿਲਾਫ਼ ਖੇਡਣਾ ਹੈ। ਪੰਡਯਾ ਨੇ ਪਾਕਿ ਦੇ ਖ਼ਿਲਾਫ਼ ਅੱਠ ਗੇਂਦਾਂ 'ਚ 11 ਦੌੜਾਂ ਬਣਾਈਆਂ ਸਨ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਪਹਿਲੀ ਵਾਰ ਭਾਰਤ ਨੂੰ ਵਰਲਡ ਕੱਪ 'ਚ ਹਰਾਇਆ ਸੀ। ਪਾਕਿਸਤਾਨ ਨੇ ਪਹਿਲਾਂ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਭਾਰਤੀ ਟੀਮ ਨੂੰ 151 ਦੇ ਸਕੋਰ 'ਤੇ ਰੋਕਿਆ। ਇਸ ਤੋਂ ਬਾਅਦ ਉਸ ਦੇ ਕਪਤਾਨ ਬਾਬਰ ਆਜ਼ਮ ਤੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਕਮਾਲ ਦਾ ਖੇਡ ਦਿਖਾਇਆ। ਪਾਕਿਸਤਾਨ ਨੇ ਬਿਨਾ ਵਿਕਟ ਗੁਆਏ ਟੀਚਾ ਹਾਸਲ ਕਰ ਲਿਆ।
ਇਹ ਵੀ ਪੜ੍ਹੋ : ਪਾਕਿ ਦੀ ਸਾਬਕਾ ਮਹਿਲਾ ਕਪਤਾਨ ਨੇ ਕੋਹਲੀ ਦੀ ਕੀਤੀ ਰੱਜ ਕੇ ਸ਼ਲਾਘਾ, ਆਪਣੇ ਦੇਸ਼ ਲਈ ਕੀਤਾ ਇਹ ਦਾਅਵਾ
ਹਾਰਦਿਕ ਦੀ ਫਿੱਟਨੈਸ 'ਤੇ ਪਹਿਲਾਂ ਤੋਂ ਹੀ ਸਵਾਲ ਉਠ ਰਹੇ ਸਨ। ਹਾਰਦਿਕ ਨੇ ਖ਼ੁਦ ਮੈਚ ਤੋਂ ਪਹਿਲਾਂ ਆਪਣੀ ਫਿੱਟਨੈਸ 'ਤੇ ਕਿਹਾ ਸੀ ਕਿ ਉਹ ਇਸ ਮੈਚ 'ਚ ਗੇਂਦਬਾਜ਼ੀ ਨਹੀਂ ਕਰਨਗੇ। ਹਾਲਾਂਕਿ ਸ਼ਨੀਵਾਰ ਨੂੰ ਮੈਚ ਦੀ ਪੂਰਬਲੀ ਸ਼ਾਮ 'ਤੇ ਕਿਹਾ ਸੀ ਕਿ ਜੇਕਰ ਹਾਰਦਿਕ ਪੰਡਯਾ ਗੇਂਦਬਾਜ਼ੀ ਨਹੀਂ ਕਰਨਗੇ ਤਾਂ ਉਹ ਬਤੌਰ ਬੱਲੇਬਾਜ਼ ਟੀਮ ਲਈ ਨੰਬਰ 6 'ਤੇ ਕਾਫੀ ਮਦਦਗਾਰ ਸਾਬਤ ਹੋਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦੋ ਨਵੀਆਂ ਟੀਮਾਂ ਆਉਣ 'ਤੇ ਬੋਲੇ ਮਾਈਕਲ ਵਾਨ, IPL ਹੁਣ ਖੇਡ ਦਾ ਸਭ ਤੋਂ ਸ਼ਕਤੀਸ਼ਾਲੀ ਫ਼ਾਰਮੈਟ ਹੈ
NEXT STORY