ਅਬੂ ਧਾਬੀ- ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਤੋਂ ਬਾਅਦ ਸਲਾਮੀ ਬੱਲੇਬਾਜ਼ ਡਾਰਸੀ ਸ਼ਾਰਟ ਦੀ ਜੇਤੂ 68 ਦੌੜਾਂ ਦੀ ਪਾਰੀ ਨਾਲ ਆਸਟਰੇਲੀਆ ਨੇ ਇਕਲੌਤੇ ਟੀ20 ਮੈਚ 'ਚ ਸੋਮਵਾਰ ਇੱਥੇ ਯੂ. ਏ. ਈ. ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਯੂ. ਏ. ਈ. ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 6 ਵਿਕਟਾਂ 'ਤੇ 117 ਦੌੜਾਂ ਬਣਾਈਆਂ। ਆਸਟਰੇਲੀਆ ਨੇ ਇਸ ਆਸਾਨ ਟੀਚੇ ਨੂੰ 23 ਗੇਂਦਾਂ ਬਾਕੀ ਰਹਿੰਦੇ 3 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਕਪਤਾਨ ਆਰੋਨ ਫਿੰਚ ਇਕ ਦੀ ਵਿਕਟ ਸਸਤੇ 'ਚ ਗਵਾਉਣ ਤੋਂ ਬਾਅਦ ਮੈਨ ਆਫ ਦਾ ਮੈਚ ਸ਼ਾਰਟ ਨੇ 53 ਗੇਂਦਾਂ 'ਚ 8 ਚੌਕਿਆਂ ਦੀ ਮਦਦ ਨਾਲ 68 ਦੌੜਾਂ ਦੀ ਜੇਤੂ ਪਾਰੀ ਖੇਡੀ।
ਸ਼ਾਰਟ ਦੀ ਅਰਧ ਸੈਂਕੜੇ ਵਾਲੀ ਪਾਰੀ ਤੋਂ ਇਲਾਵਾ ਕ੍ਰਿਸ ਲੀਨ ਨੇ 20 ਤੇ ਗਲੇਨ ਮੈੱਕਸਵੇਲ ਨੇ 18 ਦੌੜਾਂ ਦਾ ਯੋਗਦਾਨ ਦਿੱਤਾ। ਯੂ. ਏ. ਈ. ਲਈ ਆਮੀਰ ਹਿਯਾਤ ਨੇ 26 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਯੂ. ਏ. ਈ. ਦੀ ਸ਼ੁਰੂਆਤ ਬਹੁਤ ਖਰਾਬ ਰਹੀ ਤੇ ਟੀਮ ਨੇ ਬਿਨ੍ਹਾਂ ਖਾਤਾ ਖੋਲੇ 2 ਵਿਕਟਾਂ ਗੁਆ ਦਿੱਤੀਆਂ ਸਨ। ਨਾਥਨ ਕੁਲਟਰ ਨਾਇਲ (20 ਦੌੜਾਂ 'ਤੇ 2 ਵਿਕਟਾਂ) ਨੇ ਸਲਾਮੀ ਬੱਲੇਬਾਜ਼ ਅਸ਼ਫਾਕ ਅਹਿਮਦ ਨੂੰ ਸ਼ਾਰਟ ਦੇ ਹੱਥੋਂ ਕੈਚ ਕਰਵਾਇਆ।
ਇਸ ਤੋਂ ਬਾਅਦ ਬਿਲੀ ਸਟੇਨਲੇਕ 20 ਦੌੜਾਂ 'ਤੇ 2 ਵਿਕਟਾਂ ਨੇ ਤੀਜੇ ਕਰਮ 'ਤੇ ਬੱਲੇਬਾਜ਼ੀ ਕਰਨ ਆਏ ਕਪਤਾਨ ਰੋਹਨ ਮੁਸਤਫਾ ਨੂੰ ਆਪਣੀ ਪਹਿਲੀ ਹੀ ਗੇਂਦ 'ਤੇ ਆਊਟ ਕਰ ਦਿੱਤਾ। ਸ਼ੈਮਾਨ ਅਨਵਰ ਨੇ 41 ਤੇ ਮੁਹੰਮਦ ਨਵੀਦ ਨੇ ਆਖਰੀ ਓਵਰਾਂ 'ਚ 13 ਗੇਂਦਾਂ 'ਚ ਨਾਬਾਦ 27 ਦੌੜਾਂ ਦੀ ਪਾਰੀ ਖੇਡ ਟੀਮ ਨੂੰ ਆਦਰਯੋਗ ਸਕੋਰਾਂ ਤਕ ਪਹੁੰੰਚਾਇਆ। ਆਸਟਰੇਲੀਆ ਨੇ ਹੁਣ ਪਾਕਿਸਤਾਨ ਖਿਲਾਫ 3 ਮੈਚਾਂ ਦੀ ਟੀ20 ਅੰਤਰਰਾਸ਼ਟਰੀ ਸੀਰੀਜ਼ ਖੇਡਣੀ ਹੈ।
ਕਾਰਤਿਕ 99 ਦੇ ਫੇਰ 'ਚ ਫਸਿਆ, ਇੰਡੀਆ-ਏ ਨੂੰ ਇੰਡੀਆ-ਬੀ ਤੋਂ ਮਿਲੀ ਹਾਰ
NEXT STORY