ਸਪੋਰਟਸ ਡੈਸਕ- ਆਈਸੀਸੀ ਟੀ-20 ਵਿਸ਼ਵ ਕੱਪ 2024 ਦੇ 22ਵੇਂ ਮੈਚ ਵਿੱਚ ਪਾਕਿਸਤਾਨ ਦਾ ਮੁਕਾਬਲਾ ਨਿਊਯਾਰਕ ਦੇ ਲੋਂਗ ਆਈਲੈਂਡ ਵਿੱਚ ਨਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਕੈਨੇਡਾ ਨਾਲ ਹੋ ਰਿਹਾ ਹੈ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਕੈਨੇਡਾ ਦੀ ਟੀਮ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 106 ਦੌੜਾਂ ਬਣਾਈਆਂ ਤੇ ਪਾਕਿਸਤਾਨ ਨੂੰ ਜਿੱਤ ਲਈ 107 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਕੈਨੇਡਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਨਵਨੀਤ ਧਾਲੀਵਾਲ 4 ਦੌੜਾਂ ਬਣਾ ਆਮਿਰ ਵਲੋਂ ਆਊਟ ਹੋਇਆ। ਕੈਨੇਡਾ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਪਰਗਟ ਸਿੰਘ 2 ਦੌੜਾਂ ਬਣਾ ਸ਼ਾਹੀਨ ਅਫਰੀਦੀ ਵਲੋਂ ਆਊਟ ਹੋਇਆ। ਕੈਨੇਡਾ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਨਿਕੋਲਸ ਕੀਰਟਨ 1 ਦੌੜ ਬਣਾ ਇਮਾਦ ਵਸੀਮ ਵਲੋਂ ਰਨ ਆਊਟ ਹੋਇਆ। ਕੈਨੇਡਾ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਸ਼੍ਰੇਅਸ ਮੋਵਾ 2 ਦੌੜਾਂ ਬਣਾ ਹਾਰਿਸ ਰਾਊਫ ਵਲੋਂ ਆਊਟ ਹੋਇਆ। ਕੈਨੇਡਾ ਨੂੰ ਪੰਜਵਾਂ ਝਟਕਾ ਰਵਿੰਦਰਪਾਲ ਸਿੰਘ ਦੇ ਆਊਟ ਹੋਣ ਨਾਲ ਲੱਗਾ। ਰਵਿੰਦਰਪਾਲ ਸਿੰਘ ਬਿਨਾ ਖਾਤਾ ਖੋਲੇ 0 ਦੇ ਸਕੋਰ 'ਤੇ ਹਾਰਿਸ ਰਾਊਫ ਵਲੋਂ ਆਊਟ ਹੋਇਆ। ਕੈਨੇਡਾ ਨੂੰ ਛੇਵਾਂ ਝਟਕਾ ਆਰੋਨ ਜਾਨਸਨ ਦੇ ਆਊਟ ਹੋਣ ਨਾਲ ਲੱਗਾ। ਆਰੋਨ 52 ਦੌੜਾਂ ਬਣਾ ਨਸੀਮ ਸ਼ਾਹ ਦਾ ਸ਼ਿਕਾਰ ਬਣਿਆ। ਕੈਨੇਡਾ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਸਾਦ ਬਿਨ ਜ਼ਫਰ 10 ਦੌੜਾਂ ਬਣਾ ਆਮਿਰ ਵਲੋਂ ਆਊਟ ਹੋਇਆ।
ਹੈੱਡ ਟੂ ਹੈੱਡ
ਦੋਵਾਂ ਟੀਮਾਂ ਵਿਚਾਲੇ ਸਿਰਫ਼ ਇੱਕ ਹੀ ਮੈਚ ਖੇਡਿਆ ਗਿਆ ਹੈ ਜਿਸ ਵਿੱਚ ਪਾਕਿਸਤਾਨ ਨੇ ਜਿੱਤ ਦਰਜ ਕੀਤੀ ਹੈ।
ਪਿਚ-ਮੌਸਮ ਦੀ ਰਿਪੋਰਟ
ਨਿਊਯਾਰਕ ਦੀ ਪਿੱਚ ਪ੍ਰਸ਼ੰਸਕਾਂ ਅਤੇ ਮਾਹਰਾਂ ਦੁਆਰਾ ਲਗਾਤਾਰ ਚਰਚਾ ਅਤੇ ਆਲੋਚਨਾ ਦੇ ਅਧੀਨ ਰਹੀ ਹੈ, ਪਰ 2 ਜੂਨ ਨੂੰ ਆਪਣੇ ਪਹਿਲੇ ਮੈਚ ਦੀ ਮੇਜ਼ਬਾਨੀ ਕਰਨ ਤੋਂ ਬਾਅਦ ਲਗਾਤਾਰ ਸੁਧਾਰ ਹੋਇਆ ਹੈ। ਟੀਮਾਂ ਹੁਣ 100 ਤੋਂ ਵੱਧ ਸਕੋਰ ਕਰ ਸਕਦੀਆਂ ਹਨ, ਪਰ ਵੱਡੇ ਸ਼ਾਟ ਅਤੇ ਚੌਕੇ ਬਹੁਤ ਘੱਟ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਆਖਰੀ ਮੈਚ 'ਚ ਟਾਸ ਤੋਂ ਪਹਿਲਾਂ ਅਤੇ ਮੈਚ ਦੌਰਾਨ ਮੀਂਹ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ ਸੀ। ਹਾਲਾਂਕਿ, ਅੱਜ ਪ੍ਰਸ਼ੰਸਕਾਂ ਨੂੰ ਨਿਊਯਾਰਕ ਵਿੱਚ ਪੂਰਾ ਮੈਚ ਦੇਖਣ ਨੂੰ ਮਿਲਿਆ। ਨਿਊਯਾਰਕ ਵਿੱਚ ਮੌਸਮ ਸੁਹਾਵਣਾ ਅਤੇ ਧੁੱਪ ਰਹਿਣ ਦੀ ਉਮੀਦ ਹੈ। ਤਾਪਮਾਨ 19 ਡਿਗਰੀ ਸੈਲਸੀਅਸ ਤੋਂ 23 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਦੋਵੇਂ ਟੀਮਾਂ ਦੀ ਪਲੇਇੰਗ 11
ਪਾਕਿਸਤਾਨ: ਮੁਹੰਮਦ ਰਿਜ਼ਵਾਨ (ਵਿਕਟਕੀਪਰ), ਸੈਮ ਅਯੂਬ, ਬਾਬਰ ਆਜ਼ਮ (ਕਪਤਾਨ), ਫਖਰ ਜ਼ਮਾਨ, ਉਸਮਾਨ ਖਾਨ, ਸ਼ਾਦਾਬ ਖਾਨ, ਇਮਾਦ ਵਸੀਮ, ਸ਼ਾਹੀਨ ਅਫਰੀਦੀ, ਨਸੀਮ ਸ਼ਾਹ, ਹਰਿਸ ਰਊਫ, ਮੁਹੰਮਦ ਆਮਿਰ।
ਕੈਨੇਡਾ: ਐਰੋਨ ਜੌਨਸਨ, ਨਵਨੀਤ ਧਾਲੀਵਾਲ, ਪ੍ਰਗਟ ਸਿੰਘ, ਨਿਕੋਲਸ ਕੀਰਟਨ, ਸ਼੍ਰੇਅਸ ਮੋਵਾ (ਵਿਕਟਕੀਪਰ), ਰਵਿੰਦਰਪਾਲ ਸਿੰਘ, ਸਾਦ ਬਿਨ ਜ਼ਫਰ (ਕਪਤਾਨ), ਡਿਲਨ ਹੇਈਲਿਗਰ, ਕਲੀਮ ਸਨਾ, ਜੁਨੈਦ ਸਿੱਦੀਕੀ, ਜੇਰੇਮੀ ਗਾਰਡਨ।
ਆਸਟ੍ਰੇਲੀਆ ਦੀ ਟੱਕਰ ਨਾਮੀਬੀਆ ਨਾਲ, ਨਜ਼ਰਾਂ ਸੁਪਰ-8 ’ਤੇ
NEXT STORY