ਸਪੋਰਟਸ ਡੈਸਕ- ਟੀ-20 ਇੰਟਰਨੈਸ਼ਨਲ 'ਚ ਦਮਦਾਰ ਪ੍ਰਦਰਸ਼ਨ ਕਰਨ ਵਾਲੀ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਗੁਆਨਾ ਦੇ ਮੈਦਾਨ 'ਤੇ ਅਫਗਾਨਿਸਤਾਨ ਤੋਂ 84 ਦੌੜਾਂ ਨਾਲ ਹਾਰ ਗਈ। ਕੇਨ ਵਿਲੀਅਮਸਨ, ਫਿਨ ਐਲਨ, ਡੇਵੋਨ ਕੋਨਵੇ ਵਰਗੇ ਸਿਤਾਰਿਆਂ ਨਾਲ ਸਜੀ ਨਿਊਜ਼ੀਲੈਂਡ ਦੀ ਟੀਮ ਅਫਗਾਨਿਸਤਾਨ ਵੱਲੋਂ ਦਿੱਤੇ 160 ਦੌੜਾਂ ਦੇ ਟੀਚੇ ਦੇ ਸਾਹਮਣੇ ਸਿਰਫ 75 ਦੌੜਾਂ 'ਤੇ ਹੀ ਢੇਰ ਹੋ ਗਈ। ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਹਰਾਉਣ 'ਚ ਫਜ਼ਹਾਕ ਫਾਰੂਕੀ ਅਤੇ ਰਾਸ਼ਿਦ ਖਾਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫਜ਼ਲਹਕ ਨੇ ਲਗਾਤਾਰ ਦੂਜੀ ਪਾਰੀ 'ਚ 4 ਵਿਕਟਾਂ ਲਈਆਂ ਜਦਕਿ ਰਾਸ਼ਿਦ ਵੀ 4 ਵਿਕਟਾਂ ਲੈਣ 'ਚ ਸਫਲ ਰਹੇ।
ਅਫਗਾਨਿਸਤਾਨ : 159-6 (20 ਓਵਰ)
ਗੁਰਬਾਜ਼ ਅਤੇ ਇਬਰਾਹਿਮ ਜ਼ਾਦਰਾਨ ਨੇ ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਅਤੇ ਮੈਟ ਹੈਨਰੀ ਦੇ ਤੇਜ਼ ਗੇਂਦਬਾਜ਼ੀ ਹਮਲੇ ਨੂੰ ਨਾਕਾਮ ਕਰ ਦਿੱਤਾ ਅਤੇ ਪਹਿਲੀ ਵਿਕਟ ਲਈ 103 ਦੌੜਾਂ ਜੋੜੀਆਂ। ਜ਼ਾਦਰਾਨ ਨੇ 41 ਗੇਂਦਾਂ ਵਿੱਚ 3 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ। ਇਸ ਤੋਂ ਬਾਅਦ ਅਜ਼ਮਤੁੱਲਾ ਨੇ 13 ਗੇਂਦਾਂ 'ਚ 2 ਛੱਕਿਆਂ ਦੀ ਮਦਦ ਨਾਲ 22 ਦੌੜਾਂ ਬਣਾਈਆਂ। ਗੁਰਬਾਜ਼ 56 ਗੇਂਦਾਂ 'ਚ 5 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 80 ਦੌੜਾਂ ਬਣਾਉਣ 'ਚ ਸਫਲ ਰਹੇ। ਮੱਧਕ੍ਰਮ ਦੀ ਬੱਲੇਬਾਜ਼ੀ ਦੀ ਅਸਫਲਤਾ ਕਾਰਨ ਅਫਗਾਨਿਸਤਾਨ ਦੀ ਟੀਮ 159 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਲਈ ਬੋਲਟ ਅਤੇ ਮੈਟ ਹੈਨਰੀ ਨੇ 2-2 ਵਿਕਟਾਂ ਲਈਆਂ।
ਨਿਊਜ਼ੀਲੈਂਡ: 75-10 (15.2 ਓਵਰ)
ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਨੇ ਪਹਿਲੀ ਹੀ ਗੇਂਦ 'ਤੇ ਫਿਨ ਐਲਨ ਦਾ ਵਿਕਟ ਗੁਆ ਦਿੱਤਾ। ਕੋਨਵੇ ਨੇ 8 ਦੌੜਾਂ ਬਣਾਈਆਂ ਜਦਕਿ ਕਪਤਾਨ ਕੇਨ ਵਿਲੀਅਮਸਨ 9 ਦੌੜਾਂ ਹੀ ਸਕੇ। ਡੇਰਿਲ ਮਿਸ਼ੇਲ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ। ਨਿਊਜ਼ੀਲੈਂਡ ਲਈ ਸਭ ਤੋਂ ਵੱਧ ਸਕੋਰਰ ਗਲੇਨ ਫਿਲਿਪਸ ਰਹੇ ਜਿਨ੍ਹਾਂ ਨੇ 18 ਗੇਂਦਾਂ 'ਤੇ 18 ਦੌੜਾਂ ਬਣਾਈਆਂ। ਮਾਰਕ ਚੈਪਮੈਨ 4, ਬ੍ਰੇਸਵੈੱਲ 0 ਅਤੇ ਮਿਸ਼ੇਲ ਸੈਂਟਨਰ 4 ਦੌੜਾਂ ਹੀ ਬਣਾ ਸਕੇ। ਅੰਤ ਵਿੱਚ ਮੈਟ ਹੈਨਰੀ ਨੇ 12 ਦੌੜਾਂ ਬਣਾਈਆਂ ਪਰ ਟੀਮ 75 ਦੌੜਾਂ ਤੱਕ ਹੀ ਸੀਮਤ ਰਹੀ। ਅਫਗਾਨਿਸਤਾਨ ਲਈ ਫਜ਼ਲਹਕ ਫਾਰੂਕੀ ਨੇ 17 ਦੌੜਾਂ 'ਤੇ 4 ਵਿਕਟਾਂ ਅਤੇ ਰਾਸ਼ਿਦ ਖਾਨ ਨੇ 17 ਦੌੜਾਂ 'ਤੇ 4 ਵਿਕਟਾਂ ਲਈਆਂ।
ਨਤੀਜਾ: ਅਫਗਾਨਿਸਤਾਨ 84 ਦੌੜਾਂ ਨਾਲ ਜਿੱਤਿਆ।
ਦੋਵੇਂ ਟੀਮਾਂ ਦੀ ਪਲੇਇੰਗ 11
ਨਿਊਜ਼ੀਲੈਂਡ: ਫਿਨ ਐਲਨ, ਡੇਵੋਨ ਕੋਨਵੇ (ਵਿਕਟਕੀਪਰ), ਕੇਨ ਵਿਲੀਅਮਸਨ (ਕਪਤਾਨ), ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਮਾਰਕ ਚੈਪਮੈਨ, ਮਾਈਕਲ ਬ੍ਰੇਸਵੈਲ, ਮਿਸ਼ੇਲ ਸੈਂਟਨਰ, ਮੈਟ ਹੈਨਰੀ, ਟ੍ਰੇਂਟ ਬੋਲਟ, ਲੌਕੀ ਫਰਗੂਸਨ।
ਅਫਗਾਨਿਸਤਾਨ: ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਦਰਾਨ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਗੁਲਬਦੀਨ ਨਾਇਬ, ਅਜ਼ਮਤੁੱਲਾ ਉਮਰਜ਼ਈ, ਰਾਸ਼ਿਦ ਖਾਨ (ਕਪਤਾਨ), ਕਰੀਮ ਜਨਤ, ਨੂਰ ਅਹਿਮਦ, ਨਵੀਨ-ਉਲ-ਹੱਕ, ਫਜ਼ਲਹਕ ਫਾਰੂਕੀ।
ਸਾਨੂੰ ਸੁਪਰ ਓਵਰ ਤੋਂ ਪਹਿਲਾਂ ਹੀ ਮੈਚ ਜਿੱਤ ਲੈਣਾ ਚਾਹੀਦਾ ਸੀ : ਮੋਨਾਂਕ ਪਟੇਲ
NEXT STORY