ਸ਼ਾਰਜਾਹ- ਪਾਕਿਸਤਾਨ ਨੇ ਕਪਤਾਨ ਬਾਬਰ ਆਜ਼ਮ (66) ਤੇ ਅਨੁਭਵੀ ਸ਼ੋਏਬ ਮਲਿਕ (18 ਗੇਂਦਾਂ ਵਿਚ ਅਜੇਤੂ 54 ਦੌੜਾਂ) ਦੇ ਅਰਧ ਸੈਂਕੜਿਆਂ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਐਤਵਾਰ ਨੂੰ ਇੱਥੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸੁਪਰ-12 ਗੇੜ ਦੇ ਗਰੁੱਪ 2 ਦੇ ਆਪਣੇ ਆਖਰੀ ਮੈਚ ਵਿਚ ਸਕਾਟਲੈਂਡ 'ਤੇ 72 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ। ਪਾਕਿਸਤਾਨ ਸੁਪਰ 12 ਗੇੜ ਦੇ ਪੰਜੇ ਮੈਚ ਜਿੱਤ ਕੇ 10 ਅੰਕ ਹਾਸਲ ਕਰਕੇ ਚੋਟੀ 'ਤੇ ਰਿਹਾ, ਜਿਸ ਨਾਲ ਸੈਮੀਫਾਈਨਲ ਵਿਚ 11 ਨਵੰਬਰ ਨੂੰ ਉਸਦਾ ਸਾਹਮਣਾ ਦੁਬਈ ਵਿਚ ਆਸਟਰੇਲੀਆ ਨਾਲ ਹੋਵੇਗਾ। ਦੂਜਾ ਸੈਮੀਫਾਈਨਲ ਮੈਚ 10 ਨਵੰਬਰ ਨੂੰ ਆਬੂ ਧਾਬੀ ਵਿਚ ਨਿਊਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ।
ਇਹ ਖਬ਼ਰ ਪੜ੍ਹੋ- NZ vs AFG : ਰਾਸ਼ਿਦ ਖਾਨ ਨੇ ਟੀ20 ਕਰੀਅਰ ਦੀਆਂ 400 ਵਿਕਟਾਂ ਕੀਤੀਆਂ ਪੂਰੀਆਂ
ਪਾਕਿਸਤਾਨ ਨੇ ਜਿੱਥੇ ਆਪਣੇ ਸਾਰੇ ਮੈਚ ਜਿੱਤੇ ਤਾਂ ਉੱਥੇ ਹੀ ਸਕਾਟਲੈਂਡ ਨੇ ਆਪਣੇ ਸਾਰੇ ਮੈਚ ਗੁਆ ਕੇ ਟੂਰਨਾਮੈਂਟ ਦਾ ਅੰਤ ਕੀਤਾ। ਪਾਕਿਸਤਾਨ ਨੇ ਆਜ਼ਮ ਦੀਆਂ 47 ਗੇਂਦਾਂ ਦੇ ਅਰਧ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਅੰਤ ਵਿਚ ਮੈਨ ਆਫ ਦਿ ਮੈਚ ਮਲਿਕ ਦੀ 6 ਛੱਕਿਆਂ ਤੇ ਇਕ ਚੌਕੇ ਨਾਲ ਧਮਾਕੇਦਾਰ ਅਰਧ ਸੈਂਕੜੇ ਵਾਲੀ ਪਾਰੀ ਨਾਲ ਚਾਰ ਵਿਕਟਾਂ 'ਤੇ 189 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਟੀਮ ਨੇ ਮਲਿਕ ਦੇ ਤੂਫਾਨ ਨਾਲ ਆਖਰੀ ਪੰਜ ਓਵਰਾਂ ਵਿਚ 1 ਵਿਕਟ ਗੁਆ ਕੇ 77 ਦੌੜਾਂ ਜੋੜੀਆਂ। ਰਿਚੀ ਬੈਰਿੰਗਟਨ (ਅਜੇਤੂ 54 ਦੌੜਾਂ, 37 ਗੇਂਦਾਂ, ਚਾਰ ਚੌਕੇ ਤੇ ਇਕ ਛੱਕਾ) ਦੇ ਅਰਧ ਸੈਂਕੜੇ ਦੇ ਬਾਵਜੂਦ ਸਕਾਟਲੈਂਡ ਨੇ 6 ਵਿਕਟਾਂ 'ਤੇ 117 ਦੌੜਾਂ ਬਣਾਈਆਂ। ਉਸਦੇ ਲਈ 2 ਹੋਰ ਬੱਲੇਬਾਜ਼ ਜਾਰਜ ਮੁਨਸੇ (17) ਤੇ ਮਾਈਕਲ ਲੀਸਕ (14) ਦੀ ਦੋਹਰੇ ਅੰਕ ਤੱਕ ਪਹੁੰਚ ਸਕੇ। ਪਾਕਿਸਤਾਨ ਦੇ ਲਈ ਸ਼ਾਦਾਬ ਖਾਨ ਨੇ ਵਧੀਆ ਗੇਂਦਬਾਜ਼ੀ ਕਰਦੇ ਹੋਏ 14 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਸ਼ਾਹੀਨ ਸ਼ਾਹ ਅਫਰੀਦੀ, ਹੈਰਿਸ ਤੇ ਹਸਨ ਅਲੀ ਨੂੰ 1-1 ਵਿਕਟ ਮਿਲਿਆ। ਮਲਿਕ ਨੇ ਧਮਾਕੇਦਾਰ ਪਾਰੀ ਆਖਰੀ ਓਵਰ 'ਚ ਖੇਡੀ, ਜਿਸ 'ਚ 26 ਦੌੜਾਂ ਬਣਾਈਆਂ।
ਇਹ ਖਬ਼ਰ ਪੜ੍ਹੋ- ਕ੍ਰਿਸ ਗੇਲ ਦਾ ਸੰਨਿਆਸ 'ਤੇ ਵੱਡਾ ਬਿਆਨ, ਦੱਸਿਆ ਕਿੱਥੇ ਖੇਡਣਾ ਚਾਹੁੰਦੇ ਹਨ ਵਿਦਾਈ ਮੈਚ
ਪਲੇਇੰਗ ਇਲੈਵਨ ਟੀਮਾਂ :-
ਪਾਕਿਸਤਾਨ : ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ, ਫਖਰ ਜ਼ਮਾਨ, ਮੁਹੰਮਦ ਹਫੀਜ਼, ਸ਼ੋਏਬ ਮਲਿਕ, ਆਸਿਫ ਅਲੀ, ਇਮਾਦ ਵਸੀਮ, ਸ਼ਾਦਾਬ ਖਾਨ, ਹਸਨ ਅਲੀ, ਹਰਿਸ ਰਾਊਫ, ਸ਼ਾਹੀਨ ਅਫਰੀਦੀ।
ਸਕਾਟਲੈਂਡ : ਜਾਰਜ ਮੁਨਸੀ, ਕਾਇਲ ਕੋਏਟਜ਼ਰ (ਕਪਤਾਨ), ਮੈਥਿਊ ਕਰਾਸ (ਵਿਕਟਕੀਪਰ), ਰਿਚੀ ਬੇਰਿੰਗਟਨ, ਕੈਲਮ ਮੈਕਲਿਓਡ, ਮਾਈਕਲ ਲੀਸਕ, ਕ੍ਰਿਸ ਗ੍ਰੀਵਜ਼, ਮਾਰਕ ਵਾਟ, ਸਫਯਾਨ ਸ਼ਰੀਫ, ਅਲਾਸਡੇਇਰ ਇਵਾਨਸ, ਬ੍ਰੈਡਲੀ ਵ੍ਹੀਲ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨੇਮਾਰ ਦੇ ਦੋ ਗੋਲ ਨਾਲ ਪੀ. ਐੱਸ. ਜੀ. ਨੇ ਬੋਰਡੇਕਸ ਨੂੰ 3-2 ਨਾਲ ਹਰਾਇਆ
NEXT STORY