ਆਬੂ ਧਾਬੀ- ਵੈਸਟਇੰਡੀਜ਼ ਦੇ ਸਟਾਰ ਕ੍ਰਿਕਟਰ ਕ੍ਰਿਸ ਗੇਲ ਨੇ ਦੁਹਰਾਇਆ ਹੈ ਕਿ ਉਨ੍ਹਾਂ ਨੇ ਅਜੇ ਤੱਕ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਨਹੀਂ ਲਿਆ ਹੈ। ਦਰਅਸਲ ਸ਼ਨੀਵਾਰ ਨੂੰ ਆਸਟਰੇਲੀਆ ਦੇ ਵਿਰੁੱਧ ਮੈਚ ਵਿਚ ਗੇਲ ਦੇ ਕ੍ਰਿਕਟ ਤੋਂ ਸੰਨਿਆਸ ਲੈਣ ਦੀਆਂ ਅਟਕਲਾਂ ਉਦੋਂ ਤੇਜ਼ ਹੋ ਗਈਆਂ ਸਨ, ਜਦੋ ਉਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਰਹੇ ਡਵੇਨ ਬ੍ਰਾਵੋ ਦੇ ਨਾਲ ਦਿਖਾਈ ਦਿੱਤੇ ਸਨ। ਯੂਨੀਵਰਸ ਬੌਸ ਗੇਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਸੰਨਿਆਸ ਲੈਣਾ ਚਾਹੇਗਾ।
ਇਹ ਖਬ਼ਰ ਪੜ੍ਹੋ- T20 WC, PAK v SCO : ਪਾਕਿ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ
ਉਨ੍ਹਾਂ ਨੇ ਕੱਲ ਟੀਮ ਦੇ ਆਖਰੀ ਟੀ-20 ਵਿਸ਼ਵ ਕੱਪ ਮੈਚ ਤੋਂ ਬਾਅਦ ਫੇਸਬੁੱਕ ਚੈਟ 'ਤੇ ਆਈ. ਸੀ. ਸੀ. ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ- ਇਹ ਇਕ ਸ਼ਾਨਦਾਰ ਕਰੀਅਰ ਰਿਹਾ ਹੈ, ਹਾਲਾਂਕਿ ਅਜੇ ਮੈਂ ਸੰਨਿਆਸ ਦਾ ਐਲਾਨ ਨਹੀਂ ਕੀਤਾ ਹੈ ਪਰ ਜੇਕਰ ਮੈਨੂੰ ਜਮੈਕਾ 'ਚ ਮੇਰੇ ਘਰੇਲੂ ਦਰਸ਼ਕਾਂ ਸਾਹਮਣੇ ਇਕ ਮੈਚ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਐਲਾਨ ਕਰ ਸਕਦਾ ਹਾਂ। ਗੇਲ ਨੇ ਕਿਹਾ ਕਿ ਦੇਖਦੇ ਹਾਂ ਕੀ ਹੁੰਦਾ ਹੈ। ਜੇਕਰ ਇਹ ਮੈਚ ਨਹੀਂ ਹੁੰਦਾ ਤਾਂ ਮੈਂ ਸੰਨਿਆਸ ਐਲਾਨ ਕਰ ਦੇਵਾਂਗਾ। ਫਿਰ ਮੈਂ ਬੈਕਐਂਡ 'ਚ ਡਵੇਨ ਬ੍ਰਾਵੋ ਦੇ ਨਾਲ ਸ਼ਾਮਲ ਹੋਵਾਂਗਾ ਤੇ ਸਾਰਿਆਂ ਨੂੰ ਧੰਨਵਾਰ ਕਹਿੰਦਾ ਪਰ ਮੈਂ ਅਜਿਹਾ ਨਹੀਂ ਕਹਿ ਸਕਦਾ। ਮੈਂ ਅੱਜ ਕੇਵਲ ਮਜ਼ਾਕ ਕਰ ਰਿਹਾ ਸੀ। ਜੋ ਕੁਝ ਹੋਇਆ ਉਸ ਨੂੰ ਗੰਭੀਰਤਾ ਨਾਲ ਨਾ ਲਓ। ਮੈਂ ਵੈਸਟਇੰਡੀਜ਼ ਕ੍ਰਿਕਟ 'ਚ ਖੂਨ-ਪਸੀਨਾ ਵਹਾਇਆ ਹੈ। ਮੈਂ ਵੈਸਟਇੰਡੀਜ਼ ਦੇ ਲਈ ਬੱਲੇਬਾਜ਼ੀ ਕਰਨ ਦੇ ਲਈ ਅਜੇ ਵੀ ਮੌਜੂਦ ਹਾਂ। ਵੈਸਟਇੰਡੀਜ਼ ਦੀ ਨੁਮਾਇੰਦਗੀ ਕਰਨਾ ਹਮੇਸ਼ਾ ਖੁਸ਼ੀ ਦੀ ਗੱਲ ਸੀ, ਮੈਂ ਵੈਸਟਇੰਡੀਜ਼ ਨੂੰ ਲੈ ਕੇ ਬਹੁਤ ਭਾਵੁਕ ਹਾਂ। ਜਦੋਂ ਅਸੀਂ ਮੈਚ ਹਾਰਦੇ ਹਾਂ ਤਾਂ ਬਹੁਤ ਬੁਰਾ ਲੱਗਦਾ ਹੈ। ਪ੍ਰਸ਼ੰਸਕ ਮੇਰੇ ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਮੈਂ ਇਕ ਐਂਟਰਟੇਨਰ ਹਾਂ।
ਇਹ ਖਬ਼ਰ ਪੜ੍ਹੋ- NZ vs AFG : ਰਾਸ਼ਿਦ ਖਾਨ ਨੇ ਟੀ20 ਕਰੀਅਰ ਦੀਆਂ 400 ਵਿਕਟਾਂ ਕੀਤੀਆਂ ਪੂਰੀਆਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
NZ vs AFG : ਰਾਸ਼ਿਦ ਖਾਨ ਨੇ ਟੀ20 ਕਰੀਅਰ ਦੀਆਂ 400 ਵਿਕਟਾਂ ਕੀਤੀਆਂ ਪੂਰੀਆਂ
NEXT STORY