ਆਬੂ ਧਾਬੀ— ਪਾਕਿਸਤਾਨ ਤੇ ਆਸਟਰੇਲੀਆ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਬੁੱਧਵਾਰ ਨੂੰ ਆਬੂ ਧਾਬੀ 'ਚ ਖੇਡਿਆ ਗਿਆ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੂੰ 156 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਬੱਲੇਬਾਜ਼ੀ ਕਰਨ ਉਤਰੀ ਆਸਟਰੇਲੀਆ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਉਸ ਦੀਆਂ 22 ਦੌੜਾਂ 'ਤੇ 6 ਵਿਕਟਾਂ ਆਊਟ ਹੋ ਗਈਆਂ ਸਨ। ਪਾਕਿਸਤਾਨ ਨੇ ਇਹ ਮੈਚ 66 ਦੌੜਾਂ ਨਾਲ ਜਿੱਤ ਲਿਆ।
ਪਾਕਿਸਤਾਨ ਨੇ 3 ਟੀ-20 ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ।
ਕੋਹਲੀ ਦੇ 10 ਹਜ਼ਾਰ ਬਣਾਉਣ 'ਤੇ ਅਨੁਸ਼ਕਾ ਨੇ ਇੰਝ ਕੀਤਾ ਚਿਅਰ
NEXT STORY