ਆਬੂ ਧਾਬੀ- ਆਪਣਾ ਦੂਜਾ ਟੀ-20 ਅੰਤਰਰਾਸ਼ਟਰੀ ਖੇਡ ਰਹੇ ਮਹੀਸ਼ ਥੀਕਸ਼ਨਾ ਤੇ ਵਾਨਿੰਦੂ ਹਸਰੰਗਾ ਦੀ ਸ਼ਾਨਦਾਰ ਫਿਰਕੀ ਗੇਂਦਬਾਜ਼ੀ ਤੋਂ ਬਾਅਦ ਭਾਨੁਕਾ ਰਾਜਪਕਸ਼ੇ (ਅਜੇਤੂ 42) ਤੇ ਅਵਿਸ਼ਕਾ ਫਰਨਾਂਡੋ (ਅਜੇਤੂ 30) ਦੀ 74 ਦੌੜਾਂ ਦੀ ਅਟੁੱਟ ਸਾਂਝੇਦਾਰੀ ਨਾਲ ਸ਼੍ਰੀਲੰਕਾ ਨੇ ਸੋਮਵਾਰ ਨੂੰ ਇੱਥੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਵਿਚ ਨਾਮੀਬੀਆ ਦੇ ਵਿਰੁਧ 7 ਵਿਕਟਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਨਾਮੀਬੀਆ ਨੂੰ 19.3 ਓਵਰਾਂ ਵਿਚ 96 ਦੌੜਾਂ 'ਤੇ ਆਊਟ ਕਰਨ ਤੋਂ ਬਾਅਦ ਸ਼੍ਰੀਲੰਕਾ ਨੇ ਸਿਰਫ 13.3 ਓਵਰਾਂ ਵਿਚ ਤਿੰਨ ਵਿਕਟਾਂ 'ਤੇ 100 ਦੌੜਾਂ ਬਣਾ ਕੇ ਟੂਰਨਾਮੈਂਟ ਦੇ ਸ਼ੁਰੂਆਤੀ ਗੇੜ ਦੇ ਗਰੁੱਪ-ਏ ਮੈਚ ਵਿਚ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- ਧੋਨੀ ਪਹਿਲਾਂ ਵੀ ਸਾਡੇ ਲਈ ਇਕ ਮੇਂਟਰ ਹੀ ਸਨ ਤੇ ਅੱਗੇ ਵੀ ਰਹਿਣਗੇ : ਵਿਰਾਟ
ਮੈਨ ਆਫ ਦਿ ਮੈਚ ਥੀਕਸ਼ਨਾ ਨੇ ਚਾਰ ਓਵਰ ਵਿਚ 25 ਦੌੜਾਂ 'ਤੇ ਤਿੰਨ ਵਿਕਟਾਂ ਜਦਕਿ ਹਸਰੰਗਾ ਨੇ 4 ਓਵਰਾਂ ਵਿਚ 24 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਲਾਹਿਰੂ ਕੁਮਾਰਾ ਨੇ ਵੀ 3.3 ਓਵਰ ਵਿਚ ਸਿਰਫ 9 ਦੌੜਾਂ 'ਤੇ 2 ਸਫਲਤਾ ਹਾਸਲ ਕੀਤੀ। ਚਮਿਕਾ ਕਰੁਣਾਰਤਨਾ ਤੇ ਦੁਸ਼ਮੰਤਾ ਚਮੀਰਾ ਨੂੰ 1-1 ਵਿਕਟ ਮਿਲੀ। ਨਾਮੀਬੀਆ ਦੇ ਲਈ ਕ੍ਰੇਗ ਵਿਲੀਅਮਸ (29) ਤੇ ਕਪਤਾਨ ਇਰਾਰਡ ਇਰਾਸਮਸ (20) ਹੀ ਕੁਝ ਵਧੀਆ ਬੱਲੇਬਾਜ਼ੀ ਕਰ ਸਕੇ। ਦੋਵਾਂ ਨੇ ਤੀਜੇ ਵਿਕਟ ਦੇ ਲਈ 29 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼੍ਰੀਲੰਕਾ ਦੇ ਖਿਡਾਰੀ ਇਸ ਮੈਚ ਵਿਚ ਦੇਸ਼ ਦੇ ਪਹਿਲੇ ਟੈਸਟ ਕਪਤਾਨ ਬਾਂਦੁਲਾ ਵਰਣਪੁਰਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਬਾਂਗ 'ਤੇ ਕਾਲੀ ਪੱਟੀ ਦੇ ਨਾਲ ਮੈਦਾਨ 'ਤੇ ਉਤਰੇ ਸਨ। ਵਰਣਪੁਰਾ ਦਾ ਦਿਨ ਵਿਚ ਦਿਹਾਂਤ ਹੋ ਗਿਆ ਸੀ।
ਇਹ ਖ਼ਬਰ ਪੜ੍ਹੋ- ਆਇਰਲੈਂਡ ਦੇ ਤੇਜ਼ ਗੇਂਦਬਾਜ਼ ਦਾ ਕਮਾਲ, ਹਾਸਲ ਕੀਤੀ ਇਹ ਉਪਲੱਬਧੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ20 ਵਿਸ਼ਵ ਕੱਪ : ਅਭਿਆਸ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
NEXT STORY