ਸਪੋਰਟ ਡੈਸਕ- ਟੀ-20 ਵਿਸ਼ਵ ਕੱਪ ਦੇ 41ਵੇਂ ਮੈਚ 'ਚ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਮੈਚ ਖੇਡਿਆ ਗਿਆ। ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੰਗਲਾਦੇਸ਼ ਨੇ 20 ਓਵਰਾਂ 'ਚ ਅੱਠ ਵਿਕਟਾਂ 'ਤੇ 127 ਦੌੜਾਂ ਬਣਾਈਆਂ। ਪਾਕਿਸਤਾਨ ਨੇ 18.1 ਓਵਰਾਂ 'ਚ ਪੰਜ ਵਿਕਟਾਂ 'ਤੇ 128 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਹਰਾਇਆ
ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਸੁਪਰ-12 ਦੇ ਆਪਣੇ ਆਖਰੀ ਮੈਚ 'ਚ ਪੰਜ ਵਿਕਟਾਂ ਨਾਲ ਹਰਾ ਦਿੱਤਾ। ਐਡੀਲੇਡ 'ਚ ਪਾਕਿਸਤਾਨ ਨੇ 128 ਦੌੜਾਂ ਦੇ ਟੀਚੇ ਨੂੰ 18.1 ਓਵਰਾਂ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਪਾਕਿਸਤਾਨ ਦੀ ਇਸ ਜਿੱਤ ਦੇ ਹੀਰੋ ਸ਼ਾਹੀਨ ਅਫਰੀਦੀ ਰਹੇ। ਅਫਰੀਦੀ ਨੇ ਚਾਰ ਓਵਰਾਂ 'ਚ 22 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਉਨ੍ਹਾਂ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਅਹਿਮ ਮੈਚ 'ਚ ਤਿੰਨ ਵਿਕਟਾਂ ਲਈਆਂ ਸਨ। ਪਾਕਿਸਤਾਨ ਬੰਗਲਾਦੇਸ਼ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚ ਗਿਆ ਹੈ। ਉਹ ਲਗਾਤਾਰ ਦੂਜੀ ਵਾਰ ਆਖਰੀ-4 'ਚ ਜਗ੍ਹਾ ਬਣਾਉਣ 'ਚ ਸਫ਼ਲ ਰਹੀ ਹੈ। ਪਿਛਲੀ ਵਾਰ ਇਸ ਨੂੰ ਸੈਮੀਫਾਈਨਲ 'ਚ ਆਸਟ੍ਰੇਲੀਆ ਨੇ ਹਰਾਇਆ ਸੀ।
ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੰਗਲਾਦੇਸ਼ ਨੇ 20 ਓਵਰਾਂ 'ਚ ਅੱਠ ਵਿਕਟਾਂ 'ਤੇ 127 ਦੌੜਾਂ ਬਣਾਈਆਂ। ਉਸ ਦੇ ਲਈ ਨਜਮੁਲ ਹੁਸੈਨ ਸ਼ਾਂਤੋ ਨੇ 54 ਦੌੜਾਂ ਬਣਾਈਆਂ।ਆਫਿਫ ਹੁਸੈਨ ਨੇ ਨਾਬਾਦ 24 ਦੌੜਾਂ ਅਤੇ ਸੌਮਿਆ ਸਰਕਾਰ ਨੇ 20 ਦੌੜਾਂ ਬਣਾਈਆਂ। ਲਿਟਨ ਦਾਸ ਸਿਰਫ਼ 10 ਦੌੜਾਂ ਹੀ ਬਣਾ ਸਕੇ। ਕਪਤਾਨ ਸ਼ਾਕਿਬ ਅਲ ਹਸਨ ਅਤੇ ਨੂਰੁਲ ਹਸਨ ਖਾਤਾ ਵੀ ਨਹੀਂ ਖੋਲ੍ਹ ਸਕੇ। ਨਸੂਮ ਅਹਿਮਦ ਸੱਤ, ਮੋਸਾਦੇਕ ਹੁਸੈਨ ਪੰਜ ਅਤੇ ਤਸਕੀਨ ਅਹਿਮਦ ਇੱਕ ਦੌੜ ਬਣਾ ਕੇ ਆਊਟ ਹੋਏ। ਪਾਕਿਸਤਾਨ ਲਈ ਸ਼ਾਹੀਨ ਅਫਰੀਦੀ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਸ਼ਾਦਾਬ ਖਾਨ ਨੂੰ ਦੋ ਸਫ਼ਲਤਾਵਾਂ ਮਿਲੀਆਂ। ਹੈਰਿਸ ਰਾਊਫ ਅਤੇ ਇਫਤਿਖਾਰ ਅਹਿਮਦ ਨੇ ਇਕ-ਇਕ ਵਿਕਟ ਲਈ।
ਪਾਕਿਸਤਾਨ ਨੇ 128 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮਜ਼ਬੂਤ ਸ਼ੁਰੂਆਤ ਕੀਤੀ। ਕਪਤਾਨ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਨੇ ਪਹਿਲੀ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਰਿਜ਼ਵਾਨ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਮੁਹੰਮਦ ਹੈਰੀਸ ਨੇ 31, ਬਾਬਰ ਆਜ਼ਮ ਨੇ 25 ਅਤੇ ਸ਼ਾਨ ਮਸੂਦ ਨੇ ਨਾਬਾਦ 24 ਦੌੜਾਂ ਬਣਾਈਆਂ। ਮੁਹੰਮਦ ਨਵਾਜ਼ ਨੇ ਚਾਰ ਅਤੇ ਇਫਤਿਖਾਰ ਅਹਿਮਦ ਇੱਕ ਦੌੜ ਬਣਾ ਕੇ ਆਊਟ ਹੋਏ। ਸ਼ਾਨ ਮਸੂਦ ਦੇ ਨਾਲ ਸ਼ਾਦਾਬ ਖਾਨ ਨਾਬਾਦ ਰਹੇ। ਉਨ੍ਹਾਂ ਨੂੰ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ। ਬੰਗਲਾਦੇਸ਼ ਲਈ ਨਸੂਮ ਅਹਿਮਦ, ਸ਼ਾਕਿਬ ਅਲ ਹਸਨ, ਮੁਸਤਫਿਜ਼ੁਰ ਰਹਿਮਾਨ ਅਤੇ ਇਬਾਦਤ ਹੁਸੈਨ ਨੇ ਇਕ-ਇਕ ਵਿਕਟ ਲਈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
T20 World Cup: ਨੀਦਰਲੈਂਡ ਨੇ ਦੱਖਣੀ ਅਫ਼ਰੀਕਾ ਨੂੰ ਹਰਾਇਆ, ਭਾਰਤ ਸੈਮੀਫਾਈਨਲ ’ਚ ਪੁੱਜਾ
NEXT STORY