ਅਲ ਅਮੀਰਾਤ- ਬੰਗਲਾਦੇਸ਼ ਨੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸ਼ੁਰੂਆਤੀ ਗੇੜ ਦੇ ਗਰੁੱਪ-ਬੀ ਦੇ ਆਪਣੇ ਕਰੋ ਜਾਂ ਮਰੋ ਮੁਕਾਬਲੇ ਵਿਚ ਮੰਗਲਵਾਰ ਨੂੰ ਇੱਥੇ ਓਮਾਨ ਨੂੰ 26 ਦੌੜਾਂ ਨਾਲ ਹਰਾਇਆ। ਜਿੱਤ ਦੇ ਲਈ 154 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਓਮਾਨ ਦੀ ਟੀਮ 20 ਓਵਰਾਂ ਵਿਚ 9 ਵਿਕਟਾਂ 'ਤੇ 127 ਦੌੜਾਂ ਹੀ ਬਣਾ ਸਕੀ। ਓਮਾਨ ਦੇ ਲਈ ਜਤਿੰਦਰ ਸਿੰਘ ਨੇ ਸਭ ਤੋਂ ਜ਼ਿਆਦਾ 40 ਦੌੜਾਂ ਬਣਾਈਆਂ। ਬੰਗਲਾਦੇਸ਼ ਦੇ ਲਈ ਮੁਸਤਾਫਿਜ਼ੁਰ ਰਹਿਮਾਨ ਨੇ ਚਾਰ ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਸਕਾਟਲੈਂਡ ਨੇ ਪਾਪੂਆ ਨਿਊ ਗਿਨੀ ਨੂੰ 17 ਦੌੜਾਂ ਨਾਲ ਹਰਾਇਆ
ਇਹ ਖ਼ਬਰ ਪੜ੍ਹੋ- ਏਸ਼ੇਜ਼ ਸੀਰੀਜ਼ ਤੋਂ ਬਾਅਦ ਇੰਗਲੈਂਡ ਦੀ ਮੇਜ਼ਬਾਨੀ ਕਰੇਗਾ ਵਿੰਡੀਜ਼
ਬੰਗਲਾਦੇਸ਼ ਦੇ 2 ਮੈਚਾਂ ਵਿਚ ਇਹ ਪਹਿਲੀ ਜਿੱਤ ਹੈ ਜਦਕਿ ਓਮਾਨ ਦੀ 2 ਮੈਚਾਂ ਵਿਚ ਇਹ ਪਹਿਲੀ ਹਾਰ ਹੈ। ਬੰਗਲਾਦੇਸ਼ ਨੂੰ ਆਪਣਾ ਆਖਰੀ ਮੈਚ ਪਾਪੁਆ ਨਿਊ ਗਿਨੀ ਨਾਲ ਵੀਰਵਾਰ ਨੂੰ ਖੇਡਣਾ ਹੈ ਤੇ ਮੁੱਖ ਟੂਰਨਾਮੈਂਟ ਵਿਚ ਜਾਣ ਦੇ ਲਈ ਉਸ ਨੂੰ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਹੋਵੇਗਾ। ਓਮਾਨ ਦਾ ਉਸੇ ਦਿਨ ਸਕਾਟਲੈਂਡ ਨਾਲ ਮੁਕਾਬਲਾ ਹੋਵੇਗਾ। ਓਮਾਨ ਨੂੰ ਵੀ ਆਪਣੀਆਂ ਉਮੀਦਾਂ ਦੇ ਲਈ ਸਕਾਟਲੈਂਡ ਨੂੰ ਹਰਾਉਣਾ ਹੋਵੇਗਾ। ਪਲੇਅਰ ਆਫ ਦਿ ਮੈਚ ਸ਼ਾਕਿਬ ਨੇ 29 ਗੇਂਦਾਂ ਦੀ ਪਾਰੀ ਵਿਚ 6 ਚੌਕਿਆਂ ਦੀ ਮਦਦ ਨਾਲ 42 ਦੌੜਾਂ ਬਣਾਉਣ ਤੋਂ ਬਾਅਦ ਗੇਂਦਬਾਜ਼ੀ ਵਿਚ ਕਮਾਲ ਕਰਦੇ ਹੋਏ ਤਿੰਨ ਵਿਕਟਾਂ ਹਾਸਲ ਕੀਤੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
12 ਸਾਲ ਦੀ ਲੜਕੀ ਨੇ ਬਣਾਈ ਸਕਾਟਲੈਂਡ ਕ੍ਰਿਕਟ ਟੀਮ ਦੀ ਜਰਸੀ, ਮਿਲਿਆ ਇਹ ਇਨਾਮ
NEXT STORY