ਮੈਲਬੌਰਨ- ਮੈਲਬੌਰਨ ਕ੍ਰਿਕਟ ਗਰਾਊਂਡ (ਐੱਮ.ਸੀ.ਜੀ.) 'ਚ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੇ ਆਈ.ਸੀ.ਸੀ ਟੀ-20 ਵਿਸ਼ਵ ਕੱਪ 2022 ਦੇ ਇਕ ਹੋਰ ਗਰੁੱਪ 1, ਸੁਪਰ 12 ਮੈਚ ਮੀਂਹ ਦੀ ਭੇਂਟ ਚੜ੍ਹ ਗਿਆ ਅਤੇ ਮੈਚ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ। ਮੈਲਬੌਰਨ ਕ੍ਰਿਕਟ ਗਰਾਊਂਡ 'ਤੇ ਸ਼ੁੱਕਰਵਾਰ ਨੂੰ ਹੋਏ ਗਰੁੱਪ 1 ਦੇ ਦੋਵੇਂ ਮੁਕਾਬਲੇ ਮੀਂਹ ਕਾਰਨ ਧੋਤੇ ਗਏ। ਇਸ ਤੋਂ ਪਹਿਲਾਂ ਮੀਂਹ ਕਾਰਨ ਟਾਸ ਵਿੱਚ ਦੇਰੀ ਹੋਈ ਸੀ। ਮੈਚ ਰੱਦ ਹੋਣ ਕਾਰਨ ਆਸਟ੍ਰੇਲੀਆ ਅਤੇ ਇੰਗਲੈਂਡ ਨੇ ਇਕ-ਇਕ ਅੰਕ ਆਪਣੇ ਨਾਮ ਕੀਤਾ।
ਇਸ ਤੋਂ ਪਹਿਲਾਂ ਮੈਲਬੌਰਨ ਕ੍ਰਿਕਟ ਗਰਾਊਂਡ 'ਚ ਅਫਗਾਨਿਸਤਾਨ ਅਤੇ ਆਇਰਲੈਂਡ ਦੇ ਵਿਚਾਲੇ ਚੱਲ ਰਹੇ ਟੀ-20 ਵਿਸ਼ਵ ਕੱਪ 2022 ਦੇ ਗਰੁੱਪ 1, ਸੁਪਰ 12 ਮੈਚ ਨੂੰ ਸ਼ੁੱਕਰਵਾਰ ਨੂੰ ਇਕ ਵੀ ਗੇਂਦ ਸੁੱਟੇ ਬਿਨਾਂ ਅਧਿਕਾਰਤ ਤੌਰ 'ਤੇ ਰੱਦ ਕਰ ਦਿੱਤਾ ਗਿਆ ਸੀ। ਸ਼ਾਮ 4:30 ਵਜੇ (ਸਥਾਨਕ ਸਮੇਂ ਅਨੁਸਾਰ) ਤੋਂ ਬਾਅਦ ਅਫਗਾਨਿਸਤਾਨ ਅਤੇ ਆਇਰਲੈਂਡ ਦਾ ਮੈਚ ਰੱਦ ਕਰਨ ਦੇ ਨਾਲ ਹੀ ਦੋਵੇਂ ਟੀਮਾਂ 'ਚ ਇਕ-ਇਕ ਅੰਕ ਵੰਡਿਆ ਗਿਆ ਤਾਂ ਜੋ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਵਿਵਾਦ ਵੀ ਨਾ ਬਣਿਆ ਰਹੇ।
ਮੇਜ਼ਬਾਨ ਅਤੇ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨੂੰ ਉਨ੍ਹਾਂ ਦੇ ਸ਼ੁਰੂਆਤੀ ਗਰੁੱਪ ਮੈਚ ਵਿੱਚ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਸ਼੍ਰੀਲੰਕਾ 'ਤੇ ਮਾਰਕਸ ਸਟੋਇਨਿਸ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਟੀਮ ਨੇ ਵਾਪਸੀ ਕਰਦੇ ਹੋਏ ਜਿੱਤ ਦਰਜ ਕੀਤੀ ਸੀ। ਉਧਰ ਦੂਜੇ ਪਾਸੇ ਇੰਗਲੈਂਡ ਨੂੰ ਆਇਰਲੈਂਡ ਖ਼ਿਲਾਫ਼ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਡੀ.ਐੱਲ.ਐਸ ਨਿਯਮ ਦੇ ਆਧਾਰ ’ਤੇ 5 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
T20 WC : ਜ਼ਿੰਬਾਬਵੇ ਨੇ ਕੀਤਾ ਵੱਡਾ ਉਲਟਫੇਰ, ਪਾਕਿਸਤਾਨ ਨੂੰ 1 ਦੌੜ ਨਾਲ ਹਰਾਇਆ
NEXT STORY