ਸਪੋਰਟਸ ਡੈਸਕ- ਰਾਇਲ ਚੈਲੰਜਰਜ਼ ਬੈਂਗਲੁਰੂ ਖ਼ਿਲਾਫ਼ ਬੁੱਧਵਾਰ ਨੂੰ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਮੁਕਾਬਲੇ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ 4 ਦੌੜਾਂ ਨਾਲ ਜਿੱਤ ਦਰਜ ਕੀਤੀ। ਦੇਵੇਂ ਟੀਮਾਂ ਦੀ ਸਥਿਤੀ 'ਚ ਕੋਈ ਬਦਲਾਅ ਨਹੀਂ ਆਇਆ ਹੈ। ਸਨਰਾਈਜ਼ਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ਦੇ ਨੁਕਸਾਨ 'ਤੇ 141 ਦੌੜਾਂ ਬਣਾਈਆਂ ਜਿਸ 'ਚ ਜੇਸਨ ਰਾਏ ਨੇ ਸਭ ਤੋਂ ਜ਼ਿਆਦਾ 44 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਆਰ. ਸੀ. ਬੀ. ਦੀ ਟੀਮ ਨਿਰਧਾਰਤ 20 ਓਵਰ 'ਚ 6 ਵਿਕਟਾਂ ਗੁਆ ਕੇ 137 ਦੌੜਾਂ ਹੀ ਬਣ ਸਕੀ ਤੇ ਮੈਚ ਹਾਰ ਗਈ।
ਰਾਇਲ ਚੈਲੰਜਰਜ਼ ਬੈਂਗਲੁਰੂ ਖ਼ਿਲਾਫ਼ ਬੁੱਧਵਾਰ ਨੂੰ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਮੁਕਾਬਲੇ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ 4 ਦੌੜਾਂ ਨਾਲ ਜਿੱਤ ਦਰਜ ਕੀਤੀ। ਦੇਵੇਂ ਟੀਮਾਂ ਦੀ ਸਥਿਤੀ 'ਚ ਕੋਈ ਬਦਲਾਅ ਨਹੀਂ ਆਇਆ ਹੈ। ਸਨਰਾਈਜ਼ਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ਦੇ ਨੁਕਸਾਨ 'ਤੇ 141 ਦੌੜਾਂ ਬਣਾਈਆਂ ਜਿਸ 'ਚਪਲੇਅ ਆਫ਼ ਲਈ ਪਹਿਲਾਂ ਕੁਆਲੀਫ਼ਾਈ ਕਰ ਚੁੱਕੀ ਆਰ. ਸੀ. ਬੀ. ਤੀਜੇ ਸਥਾਨ 'ਤੇ ਜਦਕਿ ਪਲੇਅ ਆਫ਼ ਦੀ ਦੌੜ ਤੋਂ ਬਾਹਰ ਹੋ ਚੁੱਕੀ ਸਨਰਾਈਜ਼ਰਜ਼ ਆਖ਼ਰੀ ਸਥਾਨ 'ਤੇ ਬਰਕਰਾਰ ਹੈ। ਆਰ. ਸੀ. ਬੀ. ਦੇ 13 ਮੈਚਾਂ 'ਚ 8 ਜਿੱਤ ਨਾਲ 16 ਅੰਕ ਹਨ ਜਦਕਿ ਸਨਰਾਈਜ਼ਰਜ਼ ਦੇ 13 ਮੈਚਾਂ 'ਚ 3 ਜਿੱਤ ਦੇ ਨਾਲ 6 ਅੰਕ ਹਨ।
ਆਰੇਂਜ ਕੈਪ
ਆਰੇਂਜ ਕੈਪ ਲਿਸਟ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਪੰਜਾਬ ਦੇ ਕਪਤਾਨ ਕੇ. ਐਲ. ਰਾਹੁਲ 528 ਦੌੜਾਂ ਦੇ ਨਾਲ ਆਰੇਂਜ ਕੈਪ ਹੋਲਡ ਕੀਤੇ ਹੋਏ ਹਨ। ਰਿਤੂਰਾਜ ਗਾਇਕਵਾੜ 521 ਦੌੜਾਂ ਦੇ ਨਾਲ ਦੂਜੇ ਤੇ ਸ਼ਿਖਰ ਧਵਨ 501 ਦੌੜਾਂ ਦੇ ਨਾਲ ਤੀਜੇ ਸਥਾਨ 'ਤੇ ਹਨ। ਸੰਜੂ ਸੈਮਸਨ 483 ਦੌੜਾਂ ਦੇ ਨਾਲ ਚੌਥੇ ਸਥਾਨ ਤੇ ਫਾਫ ਡੁਪਲੇਸਿਸ 470 ਦੌੜਾਂ ਦੇ ਨਾਲ ਪੰਜਵੇਂ ਸਥਾਨ 'ਤੇ ਹੈ।
ਪਰਪਲ ਕੈਪ
ਆਰ. ਸੀ. ਬੀ. ਦੇ ਗੇਂਦਬਾਜ਼ ਹਰਸ਼ਲ ਪਟੇਲ ਅਜੇ ਵੀ ਪਰਪਲ ਕੈਪ ਹੋਲਡ ਕੀਤੇ ਹੋਏ ਹਨ। ਪਰ ਸਨਰਾਈਜ਼ਰਜ਼ ਦੇ ਖ਼ਿਲਾਫ਼ ਖੇਡੇ ਗਏ ਮੈਚ ਦੇ ਬਾਅਦ ਉਨ੍ਹਾਂ ਦੀਆਂ ਵਿਕਟਾਂ 'ਚ ਵਾਧਾ ਹੋਇਆ ਹੈ ਤੇ ਹੁਣ ਉਨ੍ਹਾਂ ਦੀਆਂ 29 ਵਿਕਟਾਂ ਹੋ ਗਈਆਂ ਹਨ। ਜਦਕਿ ਟਾਪ ਪੰਜ 'ਚ ਇਕ ਹੋਰ ਬਦਲਾਅ ਹੋਇਆ ਹੈ ਤੇ ਰਾਸ਼ਿਦ ਖ਼ਾਨ ਦੀ ਟਾਪ 5 'ਚ ਵਾਪਸੀ ਹੋਈ ਹੈ। ਦਿੱਲੀ ਦੇ ਅਵੇਸ਼ ਖ਼ਾਨ 22 ਵਿਕਟਾਂ ਦੇ ਨਾਲ ਦੂਜੇ ਤੇ ਜਸਪ੍ਰੀਤ ਬੁਮਰਾਹ 19 ਵਿਕਟਾਂ ਦੇ ਨਾਲ ਤੀਜੇ ਨੰਬਰ 'ਤੇ ਹਨ. ਪੰਜਾਬ ਦੇ ਤੇਜ਼ ਗੇਂਦਬਾਜ਼ ਮੁਹੰਮਦ ਸੰਮੀ 18 ਵਿਕਟਾਂ ਦੇ ਨਾਲ ਚੌਥੇ ਤੇ ਰਾਸ਼ਿਦ ਖ਼ਾਨ 16 ਵਿਕਟਾਂ ਦੇ ਨਾਲ ਪੰਜਵੇਂ ਸਥਾਨ 'ਤੇ ਹਨ।
CSK v PBKS : ਪੰਜਾਬ ਕਿੰਗਜ਼ ਵਿਰੁੱਧ ਚੇਨਈ ਦਾ ਪੱਲੜਾ ਭਾਰੀ
NEXT STORY