ਚੇਨਈ : ਤਾਮਿਲਨਾਡੂ ਸਰਕਾਰ ਨੇ ਐਤਵਾਰ ਨੂੰ ਰਾਜ ਦੇ 3 ਸਕੁਐਸ਼ ਖਿਡਾਰੀਆਂ ਲਈ 30-30 ਲੱਖ ਰੁਪਏ ਦੇ ਨਕਦ ਪੁਰਸਕਾਰ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੇ ਇੰਡੋਨੇਸ਼ੀਆ ਦੀਆਂ ਏਸ਼ੀਆਈ ਖੇਡਾਂ ਵਿਚ ਚਾਂਦੀ ਤਮਗੇ ਜਿੱਤੇ। ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਦੀਪਿਕਾ ਪੱਲੀਕਲ ਕਾਰਤਿਕ, ਜੋਸ਼ਨਾ ਚਿੰਨੱਪਾ ਅਤੇ ਸੁਨਯਨਾ ਕੁਰੂਵਿਲਾ ਲਈ ਨਕਦ ਪੁਰਸਕਾਰ ਦਾ ਐਲਾਨ ਕੀਤਾ ਹੈ।

ਉਨ੍ਹਾਂ ਨੇ ਦੀਪਿਕਾ ਅਤੇ ਜੋਸ਼ਨਾ ਨੂੰ ਆਪਣਾ ਦੂਜਾ ਤਮਗਾ ਜਿੱਤਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਟੀਮ ਮੁਕਾਬਲੇ ਤੋਂ ਪਹਿਲਾਂ ਵਿਅਕਤੀਗਤ ਮੁਕਾਬਲਿਆਂ ਵਿਚ ਕਾਂਸੀ ਤਮਗੇ ਆਪਣੇ ਨਾਂ ਕੀਤੇ ਸੀ। 3 ਖਿਡਾਰੀਆਂ ਨੂੰ ਲਿਖੀ ਚਿੱਠੀ ਵਿਚ ਮੁੱਖ ਮੰਤਰੀ ਨੇ ਕਿਹਾ, '' ਮਹਿਲਾ ਸਕੁਐਸ਼ ਟੀਮ ਮੁਕਾਬਲੇ ਵਿਚ ਚਾਂਦੀ ਤਮਗਾ ਜਿੱਤਣ ਦੀ ਆਪਣੀ ਸ਼ਾਨਦਾਰ ਉਪਲੱਬਧੀ ਲਈ ਤੁਹਾਨੂੰ ਦਿਲੋਂ ਵਧਾਈ ਦਿੰਦਾ ਹਾਂ।
ਚੀਨ ਦੀ ਦਾਦਗਿਰੀ ਵਿਚ ਇਸ ਵਾਰ ਲੱਗੀ ਸੰਨ੍ਹ
NEXT STORY