ਸਪੋਰਟਸ ਡੈਸਕ— ਬੰਗਲਾਦੇਸ਼ ਦੇ ਸਟਾਰ ਓਪਨਰ ਤਮੀਮ ਇਕਬਾਲ ਦੂਜੀ ਵਾਰ ਪਿਤਾ ਬਣੇ ਹਨ ਅਤੇ ਇਸ ਵਾਰ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ। ਇਸ ਗੱਲ ਦੀ ਜਾਣਕਾਰੀ ਤਮੀਮ ਨੇ ਆਪਣੇ ਫੇਸਬੁੱਕ ਪੇਜ ਦੇ ਜ਼ਰੀਏ ਦਿੱਤੀ। ਤਮੀਮ ਦੀ ਪਤਨੀ ਆਇਸ਼ਾ ਸਿੱਦੀਕੀ ਨੇ 19 ਨਵੰਬਰ ਨੂੰ ਲੜਕੀ ਨੂੰ ਜਨਮ ਦਿੱਤਾ ਹੈ ਜਿਸ ਦਾ ਨਾਂ ਅਲੀਸ਼ਬਾ ਇਕਬਾਲ ਖਾਨ ਰਖਿਆ ਗਿਆ ਹੈ।

ਤਮੀਮ ਨੇ ਧੀ ਦੇ ਜਨਮ ਦੀ ਖੁਸ਼ਖਬਰੀ ਸੋਸ਼ਲ ਮੀਡੀਆ 'ਤੇ ਸਾਂਝੀ ਕਰਦੇ ਹੋਏ ਇਕ ਤਸਵੀਰ ਅਪਲੋਡ ਹੈ ਜਿਸ 'ਚ ਲਿਖਿਆ ਸੀ, ਹੈਲੋ ਮੈਂ ਇਕ ਲੜਕੀ ਹਾਂ, ਅਲੀਸ਼ਬਾ ਇਕਬਾਲ ਖਾਨ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਤਮੀਮ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ। ਤਜਰਬੇਕਾਰ ਓਪਨਰ ਤਮੀਮ ਨੂੰ ਭਾਰਤ ਦੌਰੇ ਲਈ ਚੁਣਿਆ ਗਿਆ ਸੀ ਪਰ ਇਸ ਬੰਗਲਾਦੇਸ਼ੀ ਕ੍ਰਿਕਟਰ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹਨ ਪਤਨੀ ਦੇ ਨਾਲ ਰਹਿਣ ਦੀ ਗੱਲ ਕਹੀ ਸੀ। ਤਮੀਮ ਅਤੇ ਆਇਸ਼ਾ ਨੇ ਸਾਲ 2013 'ਚ ਵਿਆਹ ਕੀਤਾ ਸੀ ਅਤੇ ਇਸ ਤੋਂ ਉਨ੍ਹਾਂ ਦਾ ਇਕ ਪੁੱਤਰ ਵੀ ਹੈ ਜਿਸ ਦਾ ਨਾਂ ਅਕਰਮ ਇਕਬਾਲ ਖਾਨ ਹੈ।

ਜ਼ਿਕਰਯੋਗ ਹੈ ਕਿ ਤਮੀਮ ਦੀ ਗੈਰ-ਮੌਜੂਦਗੀ 'ਚ ਬੰਗਲਾਦੇਸ਼ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਭਾਰਤ ਨੂੰ ਪਹਿਲੇ ਮੈਚ 'ਚ ਹਰਾਇਆ ਸੀ। ਇਸ ਤੋਂ ਬਾਅਦ ਭਾਰਤ ਨੇ ਵਾਪਸੀ ਕਰਦੇ ਹੋਏ ਦੂਜਾ ਅਤੇ ਫੈਸਲਾਕੁੰਨ ਤੀਜਾ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕੀਤੀ ਸੀ। ਜਦਕਿ ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ ਪਹਿਲੇ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ ਪਾਰੀ ਅਤੇ 130 ਦੌੜਾਂ ਨਾਲ ਪਛਾੜਦੇ ਹੋਏ ਵੱਡੀ ਜਿੱਤ ਦਰਜ ਕੀਤੀ ਸੀ ਜਦਕਿ ਦੂਜਾ ਮੈਚ 22 ਤਾਰੀਖ ਨੂੰ ਕੋਲਕਾਤਾ 'ਚ ਖੇਡਿਆ ਜਾਵੇਗਾ।
ਕੋਲਕਾਤਾ ਟੈਸਟ ਤੋਂ ਪਹਿਲਾਂ ਸ਼ਮੀ ਦਾ ਵੱਡਾ ਖੁਲਾਸਾ, ਦੱਸਿਆ ਕਿੰਝ ਕਰਣਗੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ
NEXT STORY