ਸਪੋਰਟਸ ਡੈਸਕ- ਦੱਖਣੀ ਅਫਰੀਕਾ 'ਚ ਲੰਬੇ ਸਮੇਂ ਬਾਅਦ ਵਨ-ਡੇ ਜਿੱਤ ਕੇ ਚਰਚਾ 'ਚ ਆਈ ਬੰਗਲਾਦੇਸ਼ੀ ਟੀਮ ਨੂੰ ਦੂਜੇ ਹੀ ਵਨ-ਡੇ 'ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਵਨ-ਡੇ 'ਚ 300 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੰਗਲਾਦੇਸ਼ ਦੇ ਬੱਲੇਬਾਜ਼ ਦੂਜੇ ਵਨ-ਡੇ ਦੱਖਣੀ ਅਫਰੀਕੀ ਤੇਜ਼ ਗੇਂਦਬਾਜ਼ ਰਬਾਡਾ ਦੀ ਰਫ਼ਤਾਰ ਨੂੰ ਸਮਝ ਨਹੀਂ ਸਕੇ।
ਇਹ ਵੀ ਪੜ੍ਹੋ : ਚੈਰਿਟੀ ਕੱਪ ਸ਼ਤਰੰਜ : ਭਾਰਤ ਦੇ ਵਿਦਿਤ ਨੇ ਹੰਗਰੀ ਦੇ ਰਾਪੋਰਟ ਨੂੰ ਹਰਾਇਆ
34 ਦੌੜਾਂ 'ਤੇ ਪੰਜ ਵਿਕਟਾਂ ਗੁਆਉਣ ਵਾਲੀ ਬੰਗਲਾਦੇਸ਼ੀ ਟੀਮ 194 ਦੌੜਾਂ ਤਕ ਤਾਂ ਪੁੱਜੀ ਪਰ ਦੱਖਣੀ ਅਫ਼ਰੀਕੀ ਬੱਲੇਬਾਜ਼ਾਂ ਨੂੰ ਟੀਚੇ ਤਕ ਪਹੁੰਚਣ ਤੋਂ ਨਹੀਂ ਰੋਕ ਸਕੀ। ਮੈਚ ਗੁਆਉਣ ਦੇ ਬਾਅਦ ਬੰਗਲਾਦੇਸ਼ ਦੇ ਕਪਤਾਨ ਤਮੀਮ ਇਕਬਾਲ ਨੇ ਹਾਰ ਦੇ ਕਾਰਨਾਂ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਵਿਕਟ ਉਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦੀ ਅਸੀਂ ਉਮੀਦ ਕੀਤੀ ਸੀ। ਤਮੀਮ ਨੇ ਕਿਹਾ- ਸਾਡੇ ਕੋਲ ਰਫ਼ਤਾਰ ਤੇ ਉਛਾਲ ਹੋ ਸਕਦਾ ਹੈ ਪਰ ਇਸ ਨੂੰ ਲਾਗੂ ਕਰਨਾ ਮੁਸ਼ਕਲ ਕੰਮ ਹੈ। ਸਾਨੂੰ ਖ਼ੁਦ ਨੂੰ ਥੋੜ੍ਹਾ ਬਿਹਤਰ ਕਰਨਾ ਹੋਵੇਗਾ। ਸ਼ਾਇਦ 230-240 ਪ੍ਰਾਪਤ ਕਰਦੇ ਤਾਂ ਮੈਚ 'ਚ ਅਸਲ ਮੁਕਾਬਲਾ ਹੁੰਦਾ।
ਇਹ ਵੀ ਪੜ੍ਹੋ : ਟੇਲਰ ਫ੍ਰਿਟਜ਼ ਨੇ ਰੋਕਿਆ ਨਡਾਲ ਦਾ ਜੇਤੂ ਰੱਥ, ਜਿੱਤਿਆ ਇੰਡੀਅਨ ਵੇਲਜ਼ ਦਾ ਖ਼ਿਤਾਬ
ਸਾਨੂੰ ਇੱਥੇ ਖੇਡਣ ਦਾ ਜ਼ਿਆਦਾ ਤਜਰਬਾ ਨਹੀਂ ਹੈ। ਅੰਕੜੇ ਜੋ ਕਹਿੰਦੇ ਹਨ, ਅਸੀਂ ਉਸ 'ਤੇ ਚਲਦੇ ਹਾਂ ਤੇ ਅੰਕੜੇ ਕਹਿੰਦੇ ਹਨ ਕਿ ਪਹਿਲਾਂ ਬੱਲੇਬਾਜ਼ੀ ਕਰਨ ਨਾਲ ਇੱਥੇ ਟੀਮ ਜਿੱਤ ਜਾਂਦੀ ਹੈ। ਅਸੀਂ ਯਕੀਨੀ ਤੌਰ 'ਤੇ ਕੁਝ ਗ਼ਲਤੀਆਂ ਕੀਤੀਆਂ ਹਨ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਅਫਰੀਕੀ ਗੇਂਦਬਾਜ਼ ਪਹਿਲੇ 10 ਓਵਰਾਂ 'ਚ ਬਹੁਤ ਮੁਸ਼ਕਲ ਹੁੰਦੇ ਹਨ। ਉਹ ਹੁਨਰਮੰਦ ਗੇਂਦਬਾਜ਼ ਹਨ, ਸਾਨੂੰ ਪਹਿਲੇ ਮੈਚ ਦੀ ਤਰ੍ਹਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਸੀ। ਤਮੀਮ ਨੇ ਕਿਹਾ ਕਿ ਵਿਚਾਲੇ ਦੇ ਓਵਰਾਂ 'ਚ ਸਾਨੂੰ ਯਕੀਨੀ ਤੌਰ 'ਤੇ ਸਕੋਰ ਕਰਨਾ ਚਾਹੀਦਾ ਸੀ। ਸਾਡੇ ਬੱਲੇਬਾਜ਼ ਸੰਘਰਸ਼ ਕਰਦੇ ਨਜ਼ਰ ਆਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ISL : ਪੈਨਲਟੀ ਸ਼ੂਟਆਊਟ 'ਚ ਕੇਰਲ ਬਲਾਸਟਰਸ ਨੂੰ ਹਰਾ ਕੇ ਚੈਂਪੀਅਨ ਬਣਿਆ ਹੈਦਰਾਬਾਦ ਐੱਫ. ਸੀ.
NEXT STORY