ਨਵੀਂ ਦਿੱਲੀ— ਮਲੇਸ਼ੀਆ ਦੇ ਟਾਨ ਕਿਮ ਹਰ ਨੇ ਨਿੱਜੀ ਕਾਰਨਾਂ ਕਰਕੇ ਭਾਰਤ ਦੇ ਡਬਲਜ਼ ਬੈਡਮਿੰਟਨ ਕੋਚ ਦੇ ਅਹੁਦੇ ਤੋਂ ਹਟਣ ਦਾ ਫੈਸਲਾ ਕੀਤਾ ਹੈ। 47 ਸਾਲਾ ਇਸ ਕੋਚ ਦਾ ਭਾਰਤੀ ਬੈਡਮਿੰਟਨ ਸੰਘ (ਬਾਈ) ਦੇ ਨਾਲ ਕਰਾਰ ਖਤਮ ਹੋਣ 'ਚ ਡੇਢ ਸਾਲ ਦਾ ਸਮਾਂ ਬਚਿਆ ਸੀ ਜੋ 2020 ਟੋਕੀਓ ਓਲੰਪਿਕ ਦੇ ਬਾਅਦ ਖਤਮ ਹੋਣਾ ਸੀ।
ਬਾਈ ਸਕੱਤਰ (ਟੂਰਨਾਮੈਂਟ) ਉਮਰ ਰਾਸ਼ਿਦ ਨੇ ਪੱਤਰਕਾਰਾਂ ਨੂੰ ਕਿਹਾ, ''ਹਾਂ ਟਾਨ ਕਿਮ ਹਰ ਨੇ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇਕ ਮਹੀਨੇ ਪਹਿਲਾਂ ਹੀ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਉਨ੍ਹਾਂ ਨੂੰ ਕੁਝ ਪਰਿਵਾਰਕ ਸਮੱਸਿਆਵਾਂ ਸਨ। ਟਾਨ ਕਿਮ ਹਰ ਇਸ ਤੋਂ ਪਹਿਲਾਂ ਇੰਗਲੈਂਡ, ਦੱਖਣੀ ਕੋਰੀਆ ਅਤੇ ਮਲੇਸ਼ੀਆ ਨੂੰ ਕੋਚਿੰਗ ਦੇ ਚੁੱਕੇ ਹਨ। ਇਹ ਵੀ ਅਟਕਲਾਂ ਹਨ ਕਿ ਉਨ੍ਹਾਂ ਨੂੰ ਕਿਸੇ ਹੋਰ ਦੇਸ਼ ਤੋਂ ਲੁਭਾਵਨੀ ਪੇਸ਼ਕਸ਼ ਮਿਲ ਸਕਦੀ ਹੈ। ਹਾਲਾਂਕਿ ਰਾਸ਼ਿਦ ਨੇ ਇਸ ਤਰ੍ਹਾਂ ਦੀਆਂ ਅਟਕਲਾਂ 'ਚ ਕਿਸੇ ਵੀ ਤਰ੍ਹਾਂ ਦੀ ਸੱਚਾਈ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ।
BCCI ਨੇ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਪਰਤਣ 'ਤੇ ਦਿੱਤਾ ਇਹ ਤੌਹਫਾ
NEXT STORY