ਸੁਰਾਬਾਇਆ— ਭਾਰਤ ਦੀ ਤਸਨੀਮ ਮੀਰ ਨੇ ਏਸ਼ੀਆਈ ਬੈਡਮਿੰਟਨ ਜੂਨੀਅਰ ਚੈਂਪੀਅਨਸ਼ਿਪ 'ਚ ਸ਼ੁੱਕਰਵਾਰ ਨੂੰ ਇੱਥੇ ਲੜਕੀਆਂ ਦੇ ਅੰਡਰ-15 ਵਰਗ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ ਪਰ ਵਰੁਣ ਕਪੂਰ ਲੜਕਿਆਂ ਦੇ ਅੰਡਰ-17 ਵਰਗ ਤੋਂ ਬਾਹਰ ਹੋ ਗਏ ਹਨ। ਗੁਜਰਾਤ ਦੀ ਤਸਨੀਮ ਨੇ ਮਲੇਸ਼ੀਆ ਦੀ ਬੇਨ ਸੀ ਚਾਨ ਨੂੰ ਸਿਰਫ 20 ਮਿੰਟਾਂ 'ਚ 21-6, 21-16 ਨਾਲ ਹਰਾਇਆ। ਉਨ੍ਹਾਂ ਦਾ ਅਗਲਾ ਮੁਕਾਬਲਾ ਜਾਪਾਨ ਦੀ ਮਾਇਆ ਤਾਗੁਚੀ ਨਾਲ ਹੋਵੇਗਾ।
ਲੜਕਿਆਂ ਦੇ ਅੰਡਰ-17 ਸਿੰਗਲ 'ਚ ਮਹਾਰਾਸ਼ਟਰ ਦੇ ਵਰੂਣ ਕਪੂਰ ਨੂੰ ਇੰਡੋਨੇਸ਼ੀਆ ਦੇ ਰਾਇਨਾਲਡੀ ਓਕਟਾਵਿਨੋਰ ਰਿਜ਼ਕੀ ਖਿਲਾਫ 19-21, 21-23 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਅਸਮ ਦੇ ਤਨਮਯ ਵਿਕਾਸ ਬਰੂਆ ਨੇ ਹਾਲਾਂਕਿ ਅੰਡਰ-15 'ਚ ਡੈਨਮਾਰਕ ਦੇ ਫਾਰੇਲ ਸਤਾਰੀਆ ਨੂੰ 24-22, 21-15 ਨਾਲ ਹਰਾਇਆ। ਬਰੂਆ ਨੇ ਲਕਸ਼ ਸ਼ਰਮਾ ਦੇ ਨਾਲ ਅੰਡਰ-15 ਡਬਲਜ਼ 'ਚ ਥਾਈਲੈਂਡ ਦੇ ਤਨਾਕੋਰਨ ਮੀਚਾ ਅਤੇ ਟਾਈਨਕੁਨ ਤਿਆਨਚਾਨ ਨੂੰ 21-18, 21-17 ਨਾਲ ਹਰਾ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਲੋਕੇਸ਼ ਰੈੱਡੀ ਅਤੇ ਅੰਕਿਤ ਮੰਡਲ ਦੀ ਜੋੜੀ ਵੀ ਅੰਤਿਮ ਅੱਠ 'ਚ ਪਹੁੰਚ ਗਈ ਹੈ।
ਘਰ ਖਰੀਦਦਾਰਾਂ ਦੀ ਮੰਗ, ਮਹਿੰਦਰ ਸਿੰਘ ਧੋਨੀ ਕੋਲੋਂ 42 ਕਰੋੜ ਰੁਪਏ ਵਸੂਲੇ ਆਮਰਪਾਲੀ
NEXT STORY