ਸਪੋਰਟਸ ਡੈਸਕ— ਟਾਟਾ ਸਟੀਲ ਇੰਡੀਆ ਸ਼ਤਰੰਜ ਟੂਰਨਾਮੈਂਟ-2019 'ਚ ਰੈਪਿਡ ਦੇ 6ਵੇਂ ਮੁਕਾਬਲੇ 'ਚ ਵਿਸ਼ਵ ਚੈਂਪੀਅਨ ਨਾਰਵੇ ਦਾ ਮੈਗਨਸ ਕਾਰਲਸਨ 10 ਅੰਕਾਂ ਨਾਲ ਵੱਡੀ ਬੜ੍ਹਤ ਬਣਾ ਚੁੱਕਾ ਹੈ। ਕਾਰਲਸਨ ਨੇ ਚੌਥੇ ਰਾਊਂਡ 'ਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ 'ਤੇ ਜਿੱਤ ਦਰਜ ਕੀਤੀ ਤੇ 5ਵੇਂ ਰਾਊਂਡ 'ਚ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਹਰਾ ਕੇ ਆਪਣੇ ਇਰਾਦੇ ਸਾਫ ਜ਼ਾਹਿਰ ਕਰ ਦਿੱਤੇ। ਹਾਲਾਂਕਿ 6ਵੇਂ ਰਾਊਂਡ 'ਚ ਭਾਰਤ ਦੇ ਨੌਜਵਾਨ ਵਿਦਿਤ ਗੁਜਰਾਤੀ ਨੇ ਉਸ ਨੂੰ ਵਜ਼ੀਰ ਦੇ ਐਂਡਗੇਮ ਵਿਚ ਥੋੜ੍ਹਾ ਮੁਸ਼ਕਿਲ 'ਚ ਪਾ ਦਿੱਤਾ ਸੀ ਪਰ ਅੰਤ ਉਹ ਮੈਚ ਡਰਾਅ ਕਰਨ 'ਚ ਸਫਲ ਰਿਹਾ ਤੇ ਕੁਲ 6 ਮੈਚਾਂ ਵਿਚੋਂ 4 ਜਿੱਤਾਂ ਤੇ 2 ਡਰਾਅ ਨਾਲ 10 ਅੰਕ ਲੈ ਕੇ ਸਿੰਗਲ ਬੜ੍ਹਤ 'ਤੇ ਮਜ਼ਬੂਤੀ ਨਾਲ ਬਣਿਆ ਹੋਇਆ ਹੈ।
ਭਾਰਤੀ ਖਿਡਾਰੀਆਂ ਲਈ ਦੂਜਾ ਦਿਨ ਮਿਲਿਆ-ਜੁਲਿਆ ਰਿਹਾ। ਵਿਦਿਤ ਗੁਜਰਾਤੀ ਵੀ 5 ਅੰਕਾਂ 'ਤੇ ਹੈ, ਉਸ ਨੇ ਛੇਵੇਂ ਰਾਊਂਡ 'ਚ ਕਾਰਲਸਨ ਨਾਲ ਡਰਾਅ ਖੇਡਿਆ। ਦਿਨ ਦੀ ਸ਼ੁਰੂਆਤ ਉਸ ਨੇ ਅਨੀਸ਼ ਗਿਰੀ ਨਾਲ ਡਰਾਅ ਖੇਡ ਕੇ ਕੀਤੀ ਸੀ ਤੇ 5ਵੇਂ ਰਾਊਂਡ 'ਚ ਉਸ ਨੂੰ ਵੇਸਲੀ ਸੋ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵਨਾਥਨ ਆਨੰਦ ਨੇ ਜਿੱਥੇ ਇਕ ਵਾਰ ਫਿਰ ਚੰਗੀ ਸ਼ੁਰੂਆਤ ਦਾ ਅੰਤ ਹਾਰ ਨਾਲ ਕੀਤਾ। ਦਿਨ ਦੇ ਪਹਿਲੇ ਹੀ ਰਾਊਂਡ 'ਚ ਉਸ ਨੇ ਅਰਮੀਨੀਆ ਦੇ ਲੇਵਾਨ ਆਰੋਨੀਅਨ ਨੂੰ ਹਰਾਇਆ ਤੇ ਉਸ ਤੋਂ ਬਾਅਦ ਨਾਕਾਮੁਰਾ ਨਾਲ ਡਰਾਅ ਖੇਡਿਆ ਪਰ ਦਿਨ ਦੇ ਆਖਰੀ ਮੈਚ 'ਚ ਉਸ ਨੂੰ ਅਨੀਸ਼ ਗਿਰੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਆਨੰਦ ਹੁਣ 6 ਅੰਕਾਂ ਨਾਲ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹੈ। ਪੇਂਟਾਲਾ ਹਰਿਕ੍ਰਿਸ਼ਣਾ ਨੇ ਦਿਨ ਦੀ ਸ਼ੁਰੂਆਤ ਸਾਂਝੇ ਤੌਰ 'ਤੇ ਚੌਥੇ ਸਥਾਨ ਦੇ ਇਯਾਨ ਨੇਪੋਮਨਿਆਚੀ 'ਤੇ ਜਿੱਤ ਨਾਲ ਕੀਤੀ ਪਰ ਅਗਲੇ ਹੀ ਰਾਊਂਡ 'ਚ ਉਸ ਨੇ ਲੇਵਾਨ ਆਰੋਨੀਅਨ ਨਾਲ ਤੇ ਉਸ ਤੋਂ ਬਾਅਦ ਹਿਕਾਰੂ ਨਾਕਾਮੁਰਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਉਹ 5 ਅੰਕਾਂ 'ਤੇ ਹੈ।
ਡੇ-ਨਾਈਟ ਟੈਸਟ ਨੂੰ ਲੈ ਕੇ ਖੁਸ਼ ਗਾਂਗੁਲੀ, ਕਿਹਾ- ਗੁਲਾਬੀ ਗੇਂਦ ਨੂੰ ਦੇਖਣਾ ਲਾਲ ਗੇਂਦ ਨਾਲੋਂ ਸੌਖਾ
NEXT STORY