ਸਪੋਰਟਸ ਡੈਸਕ— ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਵਰਲਡ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਬਸ ਇਕ ਹਫ਼ਤਾ ਦੂਰ ਹੈ ਤੇ ਅਜਿਹੇ ’ਚ ਭਾਰਤੀ ਖਿਡਾਰੀ ਲੈਅ ’ਚ ਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਸਾਊਥੰਪਟਨ ’ਚ ਸਖ਼ਤ ਇਕਾਂਤਵਾਸ ਦੇ ਬਾਅਦ ਹੁਣ ਭਾਰਤੀ ਟੀਮ ਰੱਜ ਕੇ ਪਸੀਨਾ ਵਗਾ ਰਹੀ ਹੈ ਤੇ ਆਗਾਮੀ ਵੱਡੇ ਟੂਰਨਾਮੈਂਟ ਲਈ ਤਿਆਰੀ ਕਰ ਰਹੀ ਹੈ। ਇਸ ਦੀ ਇਕ ਵੀਡੀਓ ਵੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਅੱਜ ਸ਼ੇਅਰ ਕੀਤੀ ਹੈ।
ਇਹ ਵੀ ਪੜ੍ਹੋ : ਟਵੀਟ ਵਿਵਾਦ ਦੇ ਬਾਅਦ ਓਲੀ ਰੌਬਿਨਸਨ ਨੇ ਲਿਆ ਵੱਡਾ ਫ਼ੈਸਲਾ, ਕ੍ਰਿਕਟ ਤੋਂ ਲੈਣਗੇ ਬ੍ਰੇਕ
ਬੀ. ਸੀ. ਸੀ. ਆਈ. ਨੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ’ਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ ’ਚ ਖਿਡਾਰੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਸ਼ੇਅਰ ਕਰਦੇ ਹੋਏ ਬੀ. ਸੀ. ਸੀ. ਆਈ. ਨੇ ਲਿਖਿਆ, ਟੀਮ ਇੰਡੀਆ ਡਬਲਯੂ. ਟੀ. ਸੀ. ਫ਼ਾਈਨਲ ਲਈ ਤਿਆਰ ਹੈ। ਇਸ ਦੌਰਾਨ ਆਫ਼ ਸਪਿਨਰ ਅਸ਼ਵਿਨ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ, ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਪਤਾਨ ਵਿਰਾਟ ਕੋਹਲੀ ਸਮੇਤ ਕੁਝ ਹੋਰ ਖਿਡਾਰੀ ਦਿਖਾਈ ਦਿੱਤੇ। ਇਸ ਤੋਂ ਪਹਿਲਾਂ ਬੀ. ਸੀ. ਸੀ .ਆਈ. ਨੇ ਟਵੀਟ ਕੀਤਾ ਸੀ ਕਿ ਉਲਟੀ ਗਿਣਤੀ ਸ਼ੁਰੂ, ਹੁਣ ਇਕ ਹਫ਼ਤਾ ਰਹਿ ਗਿਆ ਹੈ। ਟੀਮ ਇੰਡੀਆ ਤੋਂ ਬਚ ਕੇ ਰਹੋ ਕਿਉਂਕਿ ਇਹ ਡਬਲਯੂ. ਟੀ. ਸੀ. ਫ਼ਾਈਨਲ ’ਚ ਨਿਊਜ਼ੀਲੈਂਡ ਨਾਲ ਭਿੜਨ ਲਈ ਤਿਆਰ ਹੈ।
ਇਹ ਵੀ ਪੜ੍ਹੋ : ਸਾਗਰ ਧਨਖੜ ਕਤਲ ਮਾਮਲੇ ’ਚ ਕ੍ਰਾਈਮ ਬ੍ਰਾਂਚ ਨੇ ਸੁਸ਼ੀਲ ਦੇ ਇਕ ਹੋਰ ਸਾਥੀ ਨੂੰ ਕੀਤਾ ਗਿ੍ਰਫ਼ਤਾਰ
ਡਬਲਯੂ. ਟੀ. ਸੀ. ਫ਼ਾਈਨਲ ਲਈ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਟੀਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਭਾਰਤੀ ਕ੍ਰਿਕਟ ਟੀਮ 3 ਜੂਨ ਨੂੰ ਸਾਊਥੰਪਟਨ ਪਹੁੰਚੀ ਸੀ ਜਿੱਥੇ ਪਹਿਲੇ ਤਿੰਨ ਦਿਨਾਂ ਲਈ ਦਲ ਦੇ ਹਰੇਕ ਮੈਂਬਰ ਨੂੰ ਸਖ਼ਤ ਇਕਾਂਤਵਾਸ ਤੋਂ ਗੁਜ਼ਰਨਾ ਪਿਆ ਤੇ ਹੁਣ ਉਨ੍ਹਾਂ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਨਿਊਜ਼ੀਲੈਂਡ ਇੰਗਲੈਂਡ ਖਿਲਾਫ਼ ਟੈਸਟ ਸੀਰੀਜ਼ ਦਾ ਆਖ਼ਰੀ ਤੇ ਦੂਜਾ ਮੈਚ ਖੇਡ ਰਹੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਾਗਰ ਧਨਖੜ ਕਤਲ ਕੇਸ: ਸੁਸ਼ੀਲ ਕੁਮਾਰ ਦੀ ਨਿਆਇਕ ਹਿਰਾਸਤ 25 ਜੂਨ ਤੱਕ ਵਧਾਈ ਗਈ
NEXT STORY