ਸੈਂਚੁਰੀਅਨ (ਬਿਊਰੋ)— ਸਾਊਥ ਅਫਰੀਕਾ ਖਿਲਾਫ ਦੂਜੇ ਟੈਸਟ ਲਈ ਭਾਰਤੀ ਟੀਮ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਲਈਆ ਹਨ। ਦੂਜਾ ਟੈਸਟ 13 ਜਨਵਰੀ ਨੂੰ ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ਵਿਚ ਖੇਡਿਆ ਜਾਣਾ ਹੈ। ਇਸ ਮੁਕਾਬਲੇ ਤੋਂ ਪਹਿਲਾਂ ਭਾਰਤੀ ਟੀਮ ਨੇ ਖੂਬ ਅਭਿਆਸ ਕੀਤਾ। ਬੱਲੇਬਾਜ਼ ਹੋਣ ਜਾਂ ਗੇਂਦਬਾਜ਼ ਸਾਰਿਆਂ ਨੇ ਮੈਦਾਨ ਉੱਤੇ ਖੂਬ ਪਸੀਨਾ ਬਹਾਇਆ। ਬੀ.ਸੀ.ਸੀ.ਆਈ. ਨੇ ਇਸਦੀਆਂ ਤਸਵੀਰਾਂ ਅਤੇ ਵੀਡੀਓ ਆਪਣੇ ਟਵਿੱਟਰ ਅਕਾਊਂਟ ਉੱਤੇ ਵੀ ਸਾਂਝਾ ਕੀਤੀਆਂ। ਉਂਝ ਇਸ ਪ੍ਰੈਕਟਿਸ ਵਿਚ ਇੱਕ ਚੀਜ਼ ਬੇਹੱਦ ਦਿਲਚਸਪ ਦੇਖਣ ਨੂੰ ਮਿਲੀ। ਟੀਮ ਇੰਡੀਆ ਦੇ ਪ੍ਰੈਕਟਿਸ ਸੈਸ਼ਨ ਵਿਚ ਆਫ ਸਪਿਨਰ ਆਰ ਅਸ਼ਵਿਨ ਤੇਜ਼ ਗੇਂਦਬਾਜ਼ੀ ਦੀ ਪ੍ਰੈਕਟਿਸ ਕਰਦੇ ਵਿਖੇ।
ਪ੍ਰੈਕਟਿਸ ਸੈਸ਼ਨ ਵਿਚ ਆਰ ਅਸ਼ਵਿਨ ਆਫ ਸਪਿਨ ਸੁੱਟਣ ਦੇ ਬਜਾਏ ਸੀਮ ਨਾਲ ਗੇਂਦਬਾਜ਼ੀ ਕਰਦੇ ਵਿਖੇ। ਤੁਹਾਨੂੰ ਦੱਸ ਦਈਏ ਕਿ ਸੈਂਚੁਰੀਅਨ ਦੀ ਪਿੱਚ ਤੇਜ਼ ਗੇਂਦਬਾਜ਼ਾਂ ਦੀ ਮਦਦ ਕਰਦੀ ਹੈ ਜਿੱਥੇ ਅਸ਼ਵਿਨ ਨੂੰ ਮਦਦ ਮਿਲਣਾ ਲਗਭੱਗ ਨਾ-ਮੁਮਕਿਨ ਹੈ। ਅਜਿਹੇ ਵਿਚ ਆਰ ਅਸ਼ਵਿਨ ਕਿਤੇ ਦੂਜੇ ਟੈਸਟ ਲਈ ਅਲੱਗ ਰਣਨੀਤੀਆਂ ਤਾਂ ਨਹੀਂ ਬਣਾ ਰਹੇ ਹਨ। ਉਂਝ ਇਸ ਗੱਲ ਦੀ ਉਮੀਦ ਘੱਟ ਹੀ ਹੈ ਕਿਉਂਕਿ ਬੀ.ਸੀ.ਸੀ.ਆਈ. ਨੇ ਆਪਣੇ ਟਵੀਟ ਵਿਚ ਸਾਫ਼ ਤੌਰ ਉੱਤੇ ਲਿਖਿਆ ਕਿ ਆਰ ਅਸ਼ਵਿਨ ਇਹ ਸਭ ਕੁਝ ਮਜ਼ਾਕ ਦੇ ਤੌਰ ਉੱਤੇ ਕਰ ਰਹੇ ਹਨ।
ਫਿਲਹਾਲ ਅਸ਼ਵਿਨ ਦੇ ਇਲਾਵਾ ਦੂਜੇ ਖਿਡਾਰੀਆਂ ਨੇ ਵੀ ਨੈੱਟਸ ਉੱਤੇ ਖੂਬ ਪਸੀਨਾ ਬਹਾਇਆ। ਕਪਤਾਨ ਵਿਰਾਟ ਕੋਹਲੀ ਟੀਮ ਇੰਡੀਆ ਦੇ ਥਰੋ ਸਪੈਸ਼ਲਿਸਟ ਰਘੁ ਦੀਆਂ ਗੇਂਦਾਂ ਦਾ ਸਾਹਮਣਾ ਕਰਦੇ ਨਜ਼ਰ ਆਏ। ਅਜਿੰਕਯ ਰਹਾਣੇ, ਕੇ. ਐੱਲ. ਰਾਹੁਲ ਨੇ ਵੀ ਮੈਦਾਨ ਉੱਤੇ ਖੂਬ ਅਭਿਆਸ ਕੀਤਾ।
ਇਸ ਕ੍ਰਿਕਟਰ ਦੀ ਤਿੰਨ ਸਾਲਾਂ ਬਾਅਦ ਆਸਟਰੇਲੀਆਈ ਟੀਮ 'ਚ ਵਾਪਸੀ
NEXT STORY