ਜਲੰਧਰ : ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਬੀਤੇ ਸਾਲ 30 ਅਕਤੂਬਰ ਨੂੰ ਬੇਟੇ ਇਜਹਾਨ ਨੂੰ ਜਨਮ ਦਿੱਤਾ ਸੀ। ਬੇਟੇ ਦੇ ਜਨਮ ਦੇ ਪੰਜ ਮਹੀਨਿਆਂ ਬਾਅਦ ਹੀ ਉਸ ਨੇ ਆਪਣਾ ਭਾਰ 22 ਕਿਲੋ ਘੱਟ ਕਰ ਲਿਆ ਹੈ। ਸਾਨੀਆ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਗਰਭਵਤੀ ਹੋਣ ਦੌਰਾਨ ਉਸ ਦਾ ਭਾਰ ਤਕਰੀਬਨ 89 ਕਿਲੋ ਹੋ ਗਿਆ ਸੀ। ਅਜਿਹੇ ਵਿਚ ਉਸ ਨੇ ਅਗਲੇ 5 ਮਹੀਨਿਆਂ 'ਚ 22 ਕਿਲੋ ਭਾਰ ਘਟਾ ਕੇ ਆਪਣੇ ਸਰੀਰ ਨੂੰ ਫਿਰ ਤੋਂ ਫਿੱਟ ਲੋਕਾਂ ਦੀ ਸ਼੍ਰੇਣੀ 'ਚ ਲਿਆ ਕੇ ਖੜ੍ਹਾ ਕਰ ਲਿਆ ਹੈ। ਸਾਨੀਆ ਨੇ ਕਿਹਾ ਕਿ ਚਾਹੇ ਮੈਂ ਟੈਨਿਸ ਖੇਡਾਂ ਜਾਂ ਨਾ ਪਰ ਜ਼ਿਆਦਾ ਭਾਰ ਦੇ ਨਾਲ ਸ਼ੀਸ਼ੇ ਵਿਚ ਖੁਦ ਨੂੰ ਦੇਖ ਕੇ ਮੈਨੂੰ ਚੰਗਾ ਮਹਿਸੂਸ ਨਹੀਂ ਹੁੰਦਾ ਸੀ। ਮੈਂ ਪਤਲੀ ਰਹਿਣਾ ਚਾਹੁੰਦੀ ਹਾਂ ਕਿਉਂਕਿ ਪਤਲੇ ਰਹਿਣ 'ਤੇ ਮੈਨੂੰ ਚੰਗਾ ਮਹਿਸੂਸ ਹੁੰਦਾ ਹੈ।

ਸਾਨੀਆ ਨੇ ਦੱਸਿਆ ਕਿ ਖੁਦ ਨੂੰ ਫਿੱਟ ਰੱਖਣ ਲਈ ਉਹ ਰੋਜ਼ਾਨਾ 4 ਘੰਟੇ ਜਿਮ ਵਿਚ ਬਿਤਾਉਂਦੀ ਸੀ। ਇਸ ਦੌਰਾਨ 100 ਮਿੰਟ ਤਕ ਕਾਰਡੀਆ, 1 ਘੰਟਾ ਕਿਕ-ਬਾਕਸਿੰਗ ਤੇ 1 ਘੰਟਾ ਪਾਈਲੇਟਸ ਵੀ ਕਰਦੀ ਹੈ। ਸਾਨੀਆ ਨੇ ਇਸ ਦੌਰਾਨ ਯੋਗਾ ਨੂੰ ਵੀ ਆਪਣੇ ਵਰਕਆਊਟ ਦਾ ਹਿੱਸਾ ਬਣਾਇਆ। ਉਸ ਨੇ ਕਿਹਾ, ''ਗਰਭਵਤੀ ਹੋਣ ਦੌਰਾਨ ਖੁਦ ਨੂੰ ਫਿਜ਼ੀਕਲ ਫਿੱਟ ਰੱਖਣ ਲਈ ਨਿਯਮਤ ਤੌਰ 'ਤੇ ਵਾਕਿੰਗ ਤੇ ਯੋਗਾ ਉਸ ਦੇ ਬਹੁਤ ਕੰਮ ਆਇਆ। ਉਸ ਨੇ ਸਖਤ ਡਾਈਟ ਫਾਲੋ ਕੀਤੀ। ਇਸ ਕਾਰਨ ਉਹ ਘੱਟ ਸਮੇਂ 'ਚ ਜ਼ਿਆਦਾ ਭਾਰ ਘੱਟ ਕਰ ਸਕੀ। ਜ਼ਿਕਰਯੋਗ ਹੈ ਕਿ ਸਾਨੀਆ ਨੇ ਮਾਂ ਬਣਨ ਦੇ ਸਿਰਫ 15 ਦਿਨ ਬਾਅਦ ਤੋਂ ਹੀ ਆਪਣਾ ਭਾਰ ਘੱਟ ਕਰਨ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਉਹ ਆਲੋਚਕਾਂ ਦੇ ਨਿਸ਼ਾਨੇ 'ਤੇ ਵੀ ਰਹੀ ਸੀ।
ਫੀਫਾ ਕਾਰਜਕਾਰੀ ਪਰੀਸ਼ਦ ਵਿਚ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣ ਸਕਦੇ ਹਨ ਪ੍ਰਫੁੱਲ ਪਟੇਲ
NEXT STORY