ਪੈਰਿਸ : ਭਾਰਤ ਦਾ ਨੰਬਰ ਇਕ ਟੈਨਿਸ ਖਿਡਾਰੀ ਸੁਮਿਤ ਨਾਗਲ ਅੱਜ ਇੱਥੇ ਓਲੰਪਿਕ ਪੁਰਸ਼ ਸਿੰਗਲਜ਼ ਮੁਕਾਬਲੇ ਦੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਫਰਾਂਸ ਦੇ ਕੋਰੇਂਟਿਨ ਮੋਊਟੇਟ ਤੋਂ ਹਾਰ ਕੇ ਬਾਹਰ ਹੋ ਗਿਆ। 26 ਸਾਲਾ ਭਾਰਤੀ ਖਿਡਾਰੀ ਨੂੰ ਦੋ ਘੰਟੇ 28 ਮਿੰਟ ਤੱਕ ਚੱਲੇ ਮੈਚ ਵਿੱਚ 2-6, 6-2, 5-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵਾਂ ਖਿਡਾਰੀਆਂ ਨੇ ਪਹਿਲੇ ਦੋ ਸੈੱਟ 6-2 ਦੇ ਬਰਾਬਰ ਸਕੋਰ ਨਾਲ ਜਿੱਤੇ ਪਰ 65 ਮਿੰਟ ਤੱਕ ਚੱਲੇ ਫੈਸਲਾਕੁਨ ਸੈੱਟ ਵਿੱਚ ਫਰਾਂਸ ਦੇ ਖਿਡਾਰੀ ਨੇ ਭਾਰਤੀ ਖਿਡਾਰੀ ਨੂੰ ਹਰਾ ਦਿੱਤਾ।
ਟੇਬਲ ਟੈਨਿਸ: ਮਨਿਕਾ ਤੇ ਸ੍ਰੀਜਾ ਅਗਲੇ ਦੌਰ ਵਿੱਚ ਪੁੱਜੀਆਂ
NEXT STORY