ਨਾਰਥ ਸਾਊਡ— ਵੈਸਟਇੰਡੀਜ਼ ਤੇ ਬੰਗਲਾਦੇਸ਼ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਨਾਰਥ ਸਾਊਡ 'ਚ ਖੇਡਿਆ ਗਿਆ। ਵਿੰਡੀਜ਼ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਬੰਗਲਾਦੇਸ਼ ਨੇ ਪਹਿਲੀ ਪਾਰੀ 'ਚ 43 ਦੌੜਾਂ ਬਣਾਈਆਂ। ਜਵਾਬ 'ਚ ਵਿੰਡੀਜ਼ ਨੇ ਪਹਿਲੀ ਪਾਰੀ 'ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 406 ਦੌੜਾਂ ਬਣਾਈਆਂ। ਦੂਜੀ ਪਾਰੀ 'ਚ ਬੰਗਾਲਦੇਸ਼ ਦੀ ਟੀਮ ਕੁਝ ਖਾਸ ਨਹੀਂ ਕਰ ਸਕੀ ਤੇ ਉਸ ਦੀ ਪੂਰੀ ਟੀਮ 144 ਦੌੜਾਂ 'ਤੇ ਢੇਰ ਹੋ ਗਈ ਤੇ ਵਿੰਡੀਜ਼ ਨੇ ਬੰਗਲਾਦੇਸ਼ ਨੂੰ 219 ਦੌੜਾਂ ਨਾਲ ਹਰਾ ਦਿੱਤਾ। ਵਿੰਡੀਜ਼ ਨੇ ਟੈਸਟ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ।
ਤੇਜ਼ ਗੇਂਦਬਾਜ਼ ਕੀਮਾਰ ਰੋਚ (8 ਦੌੜਾਂ 'ਤੇ 5 ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਨਾਲ ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਲੰਚ ਤੋਂ ਪਹਿਲਾਂ ਉਸ ਦੇ ਸਭ ਤੋਂ ਘੱਟ ਟੈਸਟ ਸਕੋਰ 43 ਦੌੜਾਂ 'ਤੇ ਢੇਰ ਕਰ ਦਿੱਤਾ।
ਟਾਸ ਹਾਰਨ ਤੋਂ ਬਾਅਦ ਬੰਗਲਾਦੇਸ਼ੀ ਟੀਮ 18.4 ਓਵਰਾਂ ਵਿਚ 43 ਦੌੜਾਂ 'ਤੇ ਢੇਰ ਹੋ ਗਈ। ਇਹ ਉਸ ਦਾ ਟੈਸਟ ਇਤਿਹਾਸ ਦਾ ਸਭ ਤੋਂ ਘੱਟ ਸਕੋਰ ਹੈ। ਰੋਚ ਨੇ 5 ਓਵਰਾਂ ਦੇ ਖਤਰਨਾਕ ਸਪੈੱਲ ਵਿਚ ਸਿਰਫ 8 ਦੌੜਾਂ ਦੇ ਕੇ ਬੰਗਲਾਦੇਸ਼ ਦੇ ਚੋਟੀ ਦੇ 6 ਬੱਲੇਬਾਜ਼ਾਂ 'ਚੋਂ 5 ਨੂੰ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ। ਮਿਗੁਏਲ ਕਮਿੰਸ ਨੇ 4 ਓਵਰਾਂ ਵਿਚ 11 ਦੌੜਾਂ 'ਤੇ 3 ਵਿਕਟਾਂ ਅਤੇ ਕਪਤਾਨ ਜੈਸਨ ਹੋਲਡਰ ਨੇ 4.4 ਓਵਰ ਵਿਚ 10 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਦੂਜੀ ਪਾਰੀ 'ਚ ਵਿੰਡੀਜ਼ ਦੇ ਸ਼ੈਨਨ ਜਬਰਏਲ ਨੇ 5 ਵਿਕਟਾਂ ਹਾਸਲ ਕੀਤੀਆਂ।
ਮੈਕਸਵੈੱਲ ਦੇ ਧਮਾਕੇਦਾਰ ਅਰਧ ਸੈਂਕੜੇ ਨਾਲ ਆਸਟਰੇਲੀਆ ਜਿੱਤਿਆ
NEXT STORY